15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਭਾਰਤ-ਪਾਕਿਸਤਾਨ ਸਰਹੱਦ ਪਾਣੀ 'ਚ ਡੁੱਬੀ <br/>

Ad Position 21
No active advertisement
ਅਜੀਤ ਡੈਸਕ 06-09-2025
ਫ਼ਿਰੋਜ਼ਪੁਰ, 5 ਸਤੰਬਰ (ਗੁਰਿੰਦਰ ਸਿੰਘ)- ਹੜ੍ਹ ਦੇ ਪ੍ਰਕੋਪ ਨੇ ਇਤਿਹਾਸਕ ਤੌਰ 'ਤੇ ਵੰਡੇ ਗਏ ਪੰਜਾਬ ਨੂੰ ਕੁਦਰਤੀ ਤਬਾਹੀ ਰਾਹੀਂ ਦੁਬਾਰਾ ਇਕਸਾਰ ਕਰ ਦਿੱਤਾ ਹੈ | ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਜਿੱਥੇ ਨਾ ਕੋਈ ਰੇਖਾ ਦਿਸਦੀ ਹੈ, ਨਾ ਕੋਈ ਰੋਕ | ਦੋਹਾਂ ਪਾਸਿਆਂ ਦੇ ਪਿੰਡ, ਖੇਤ ਅਤੇ ਜੀਵਨ ਇਕੋ ਜਿਹੇ ਦੁੱਖਾਂ 'ਚ ਡੁੱਬੇ ਹੋਏ ਹਨ | ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਵਿਚ ਪਹਾੜੀ ਇਲਾਕਿਆਂ ਵਿਚ ਹੋਈ ਭਾਰੀ ਬਰਸਾਤ ਕਾਰਨ ਆਏ ਹੜ੍ਹਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਸੂਬੇ ਦੇ ਕਈ ਪਿੰਡ ਹੜ੍ਹ ਦੀ ਲਪੇਟ 'ਚ ਹਨ, ਜ਼ਮੀਨਾਂ, ਘਰ ਪਾਣੀ 'ਚ ਡੁੱਬ ਚੁੱਕੇ ਹਨ ਕਈ ਪਸ਼ੂ ਵੀ ਹੜ੍ਹ ਕਾਰਨ ਮਰ ਚੁੱਕੇ ਹਨ | ਮੁਸੀਬਤ ਦੀ ਇਸ ਘੜੀ ਵਿਚਾਲੇ ਪੰਜਾਬੀਆਂ ਵਲੋਂ ਇਕ ਦੂਜੇ ਲਈ ਮਦਦ ਦੇ ਹੱਥ ਅੱਗੇ ਵਧਾਏ ਗਏ ਹਨ ਜਿਸ ਦੇ ਚੱਲਦੇ ਜਿੱਥੇ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਤੇ ਸਥਾਨਕ ਲੋਕ ਬੰਨ੍ਹਾਂ ਨੂੰ ਮਜ਼ਬੂਤ ਕਰਨ ਤੇ ਹੜ੍ਹ ਪੀੜਤਾਂ ਲਈ ਰਾਹਤ ਕਾਰਜਾਂ 'ਚ ਦਿਨ ਰਾਤ ਇਕ ਕਰ ਰਹੇ ਹਨ ਉਥੇ ਪੰਜਾਬੀ ਗਾਇਕਾਂ ਤੇ ਫ਼ਿਲਮੀ ਕਲਾਕਾਰਾਂ ਵਲੋਂ ਮਦਦ ਕੀਤੀ ਜਾ ਰਹੀ ਹੈ |
ਭਾਰਤ-ਪਾਕਿ ਸਰਹੱਦ 'ਤੇ ਵਸੇ ਪਿੰਡ ਪਛਾੜੀਆਂ ਤੋਂ ਸਾਹਮਣੇ ਆ ਰਹੀਆਂ ਤਸਵੀਰਾਂ ਅਨੁਸਾਰ ਦਰਿਆ ਸਤਲੁਜ ਵਿਚ ਵਧੇ ਪਾਣੀ ਦੇ ਪੱਧਰ ਨੇ ਦੋਵਾਂ ਦੇਸ਼ਾਂ ਵਿਚਾਲੇ ਪਾੜਾ ਖ਼ਤਮ ਕਰ ਦਿੱਤਾ ਹੈ ਤੇ ਪਹਿਲੀ ਨਜ਼ਰੇ ਦੋਵੇਂ ਪੰਜਾਬ ਇਕ ਨਜ਼ਰ ਆਉਂਦੇ ਹਨ | ਦਰਅਸਲ ਹੜ੍ਹ ਦਾ ਪਾਣੀ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਗਿਆ ਹੈ, ਜਿਸ ਕਾਰਨ ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐੱਸ.ਐੱਫ ਦੀ ਪਛਾੜੀਆਂ ਚੈੱਕ ਪੋਸਟ ਤੇ ਪਾਕਿਸਤਾਨ ਦੀ ਓਲਡ ਐੱਮ.ਡੀ. ਵਾਲਾ ਚੈੱਕ ਪੋਸਟ ਵਿਚਾਲੇ ਲੱਗੀ ਕੰਡਿਆਲੀ ਸੁਰੱਖਿਆ ਵਾੜ ਕਈ ਕਿੱਲੋਮੀਟਰ ਤੱਕ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ |
ਬੰਨ੍ਹ ਟੁੱਟਣ ਨਾਲ ਦਰਜਨਾਂ ਪਿੰਡ ਹੋਣਗੇ ਪ੍ਰਭਾਵਿਤ
ਦੱਸ ਦੇਈਏ ਕਿ ਜਿਉਂ ਹੀ ਹੜ੍ਹ ਦੇ ਪਾਣੀ ਨੇ ਭਾਰਤੀ ਖੇਤਰ ਵਿਚ ਬਣੇ ਹਬੀਬ ਕੇ ਬੰਨ੍ਹ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕੀਤਾ ਤਾਂ ਸਥਾਨਕ ਲੋਕਾਂ ਤੋਂ ਇਲਾਵਾ ਨੇੜਲੇ ਇਲਾਕਿਆਂ ਤੇ ਸ਼ਹਿਰ ਵਿਚੋਂ ਵੱਡੀ ਗਿਣਤੀ ਵਿਚ ਲੋਕ ਮਿੱਟੀ ਦੀਆਂ ਟਰਾਲੀਆਂ ਆਦਿ ਭਰ ਕੇ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਜੁੱਟ ਗਏ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਹੈ ਤਾਂ 30 ਤੋਂ ਵੱਧ ਪਿੰਡ ਤੇ ਫ਼ਿਰੋਜ਼ਪੁਰ ਸ਼ਹਿਰ ਵੀ ਹੜ੍ਹ ਦੀ ਲਪੇਟ 'ਚ ਆ ਸਕਦਾ ਸੀ ਜਿੱਥੇ ਹੜ੍ਹ ਦੇ ਪਾਣੀ ਨੇ ਸਰਹੱਦ ਦੇ ਇਸ ਪਾਸੇ ਮਾਰ ਮਾਰੀ ਹੈ, ਉਸੇ ਤਰ੍ਹਾਂ ਗੁਆਂਢੀ ਮੁਲਕ ਪਾਕਿਸਤਾਨ ਦੇ ਕਈ ਸਰਹੱਦੀ ਪਿੰਡ ਵੀ ਹੜ੍ਹ ਦੀ ਲਪੇਟ 'ਚ ਹਨ | ਦੋਵਾਂ ਪਾਸਿਆਂ ਦੇ ਹਜ਼ਾਰਾਂ ਏਕੜ ਖੇਤ ਹੜ੍ਹ ਦੇ ਪਾਣੀ 'ਚ ਡੁੱਬ ਚੁੱਕੇ ਹਨ |
ਹੜ੍ਹ ਨਾਲ ਜ਼ਿੰਦਗੀ ਲੀਹੋਂ ਲੱਥੀ
ਹੜ੍ਹ ਕਾਰਨ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਚ ਪਾਣੀ ਵਹਿ ਗਿਆ ਹੈ, ਜਿਸ ਨਾਲ ਖੜ੍ਹੀਆਂ ਫ਼ਸਲਾਂ ਨਸ਼ਟ ਹੋ ਗਈਆਂ ਹਨ | ਨਾਲ ਹੀ ਕਈ ਘਰਾਂ ਵਿਚ ਵੀ ਪਾਣੀ ਵੜ ਗਿਆ ਹੈ, ਜਿਸ ਨਾਲ ਲੋਕਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਹਾਲਾਂਕਿ ਹੜ੍ਹ ਦੇ ਅਸਲੀ ਨੁਕਸਾਨ ਦਾ ਅੰਦਾਜ਼ਾ ਪਾਣੀ ਉੱਤਰਨ ਦੇ ਬਾਅਦ ਹੀ ਲੱਗੇਗਾ ਪਰ ਪੀੜਤ ਪਰਿਵਾਰ ਹੁਣੇ ਤੋਂ ਹੀ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਤਾਜ਼ਾ ਹਾਲਾਤ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਹੈ ਕਿ ਸਰਕਾਰ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਵੇ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਵੇ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਕਾਰਨ ਸਰਹੱਦ ਦੀ ਸੁਰੱਖਿਆ ਖ਼ਤਰੇ 'ਚ, ਸੁਰੱਖਿਆ ਏਜੰਸੀਆਂ ਨੇ ਚੌਕਸੀ ਵਧਾਈ <br/> ਅਗਲੀ ਖ਼ਬਰ ਸੰਗਮ ਹਰੀਕੇ ਪੱਤਣ ਤੇ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ 55 ਹਜ਼ਾਰ ਕਿਊਸਿਕ ਘਟਿਆ, ਹੜ੍ਹਾਂ ਦੀ ਸਥਿਤੀ ਨਾਲ ਅਜੇ ਵੀ ਜੂਝ...
Ad Position 24