22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪ੍ਰਕਿਰਤੀ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ <br/>

Ad Position 21
No active advertisement
ਮੀਟਿੰਗ ਦੌਰਾਨ ਪ੍ਰਕਿਰਤੀ ਕਲੱਬ ਜ਼ੀਰਾ ਦੇ ਨੁਮਾਇੰਦੇ | ਤਸਵੀਰ-ਪ੍ਰਤਾਪ ਸਿੰਘ ਹੀਰਾ <br/> 07-09-2025
ਜ਼ੀਰਾ, 6 ਸਤੰਬਰ (ਪ੍ਰਤਾਪ ਸਿੰਘ ਹੀਰਾ)- ਪ੍ਰਕਿਰਤੀ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਕਲੱਬ ਪ੍ਰਧਾਨ ਕਲੱਬ ਨੇ ਦੱਸਿਆ ਕਿ ਪ੍ਰਕਿਰਤੀ ਕਲੱਬ ਵਲੋਂ ਸ਼ੁਰੂ ਕੀਤੇ ਗਏ ਹੜ੍ਹ ਪੀੜਤ ਰਾਹਤ ਕਾਰਜ ਨੂੰ ਵੱਡੇ ਪੱਧਰ 'ਤੇ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਕਲੱਬ ਵਲੋਂ ਹੜ੍ਹ ਰਾਹਤ ਕਾਰਜਾਂ 'ਤੇ ਇਕ ਲੱਖ 33 ਹਜ਼ਾਰ ਰੁਪਏ ਖ਼ਰਚੇ ਗਏ ਹਨ ਤੇ ਇਹ ਸੇਵਾ ਅੱਗੇ ਵੀ ਜਾਰੀ ਰਹੇਗੀ | ਇਸ ਮੌਕੇ ਕਲੱਬ ਨੂੰ ਵੱਡਾ ਸਹਿਯੋਗ ਦੇਣ 'ਤੇ ਨਵਤੇਜ ਸਿੰਘ ਸਿੱਧੂ, ਤਰਸੇਮ ਸਿੰਘ ਰੂਪ ਤੇ ਰਵੀ ਕੱਕੜ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਜੁਗਿੰਦਰ ਸਿੰਘ ਝਤਰਾ, ਅਵਤਾਰ ਸਿੰਘ ਕਾਨੂੰਗੋ, ਅੰਗਰੇਜ ਸਿੰਘ ਜੇ.ਈ., ਨਿੱਕਾ ਬਜਾਜ, ਜਸਵੰਤ ਸਿੰਘ ਨਾਮਦੇਵ, ਬਲਜਿੰਦਰ ਸਿੰਘ ਗਿੱਲ, ਗੁਰਚਰਨ ਸਿੰਘ ਢਿੱਲੋਂ, ਕੁਲਬੀਰ ਸਿੰਘ ਸੰਧੂ, ਰਵੀ ਕੱਕੜ, ਤਰਸੇਮ ਸਿੰਘ ਰੂਪ, ਮਨਦੀਪ ਸਿੰਘ ਸੱਗੂ, ਮਨਜੀਤ ਸਿੰਘ ਸੰਧੂ, ਨਵਤੇਜ ਸਿੰਘ ਸਿੱਧੂ, ਸੁਰਿੰਦਰ ਸ਼ਰਮਾ ਜੇ.ਈ., ਰਾਜ ਕੁਮਾਰ ਸੰਧੂ, ਪ੍ਰਤਾਪ ਸਿੰਘ, ਜੁਗਰਾਜ ਸਿੰਘ ਭੂਈ, ਪਰਮਜੀਤ ਸਿੰਘ ਪੱਬੀ, ਧਰਮਪਾਲ ਹਾਂਡਾ, ਦਲੀਪ ਸਿੰਘ, ਰਜਿੰਦਰ ਕੁਮਾਰ ਕੱਕੜ, ਸੁਰੇਸ਼, ਕਾਲਾ, ਬਲਦੇਵ ਸਿੰਘ ਬਾਵਾ, ਚਰਨਜੀਤ ਸਿੰਘ ਕਪੂਰ, ਰਾਜ ਕੁਮਾਰ ਕੱਕੜ, ਦਿਨੇਸ਼ ਜੋਸ਼ੀ ਤੇ ਸੁਖਚੈਨ ਸਿੰਘ ਢਿੱਲੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੱਟਾ ਬਾਦਸ਼ਾਹ ਨੋਚ ਦੀ ਮਜ਼ਬੂਤੀ ਲਈ ਹਰ ਸੰਭਵ ਸਹਿਯੋਗ ਦੇਵਾਂਗੇ-ਨਰਿੰਦਰ ਮੋਹਣ ਕਟਾਰੀਆ <br/> ਅਗਲੀ ਖ਼ਬਰ ਸੜਕ ਕਿਨਾਰੇ ਮਿੱਟੀ ਪਾਉਂਦੇ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਦਾ ਟਰਾਲਾ ਪਲਟਿਆ, ਵਾਲ-ਵਾਲ ਬਚੇ <br/>
Ad Position 24