22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਸੜਕ ਕਿਨਾਰੇ ਮਿੱਟੀ ਪਾਉਂਦੇ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਦਾ ਟਰਾਲਾ ਪਲਟਿਆ, ਵਾਲ-ਵਾਲ ਬਚੇ <br/>

Ad Position 21
No active advertisement
ਟੁੱਟੀ ਸੜਕ 'ਤੇ ਮਿੱਟੀ ਪਵਾਉਂਦੇ ਤੇ ਪਲਟੇ ਟਰਾਲੇ ਨੂੰ ਹਾਈਡਰੇ ਦੀ ਮਦਦ ਨਾਲ ਸਿੱਧਾ ਕਰਵਾਉਂਦੇ ਜ਼ਿਲ੍ਹਾ ਯੂਥ ਪ੍ਰਧਾਨ ਸੁਖਦੀਪ ਸਿੰਘ ਸਰਪੰਚ ਅਤੇ ਸਾਥੀ | <br/> 07-09-2025
ਫ਼ਿਰੋਜ਼ਸ਼ਾਹ, 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)-ਹੜ੍ਹਾਂ ਦੇ ਪਾਣੀ ਦੇ ਤੇਜ਼ ਵਹਾਅ ਦੇ ਚੱਲਦਿਆਂ ਫ਼ਿਰੋਜ਼ਪੁਰ ਨਜ਼ਦੀਕ ਕਈ ਪਿੰਡਾਂ 'ਚ ਪਾਣੀ ਆ ਜਾਣ ਕਾਰਨ ਉਹ ਬਹੁਤ ਮੁਸ਼ਕਿਲ ਸਥਿਤੀ ਦਾ ਸਾਹਮਣਾ ਕਰ ਰਹੇ ਹਨ | ਪਿੰਡ ਹਬੀਬ ਵਾਲਾ ਬੰਨ੍ਹ 'ਤੇ ਖ਼ਤਰਾ ਮਹਿਸੂਸ ਕਰਦਿਆਂ ਇਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਵੱਡੀ ਗਿਣਤੀ 'ਚ ਸਮਾਜ ਸੇਵੀ ਲੋਕ ਤੇ ਇਲਾਕੇ ਦੀਆਂ ਸੰਗਤਾਂ ਜਿੱਥੇ ਖ਼ਾਲੀ ਬੋਰੀਆਂ ਲੈ ਪਹੁੰਚ ਰਹੇ ਹਨ, ਉੱਥੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਦੂਰੋਂ-ਨੇੜਿਉਂ ਸਮਾਜ ਸੇਵੀ ਤੇ ਨੇੜਲੇ ਪਿੰਡਾਂ ਦੇ ਲੋਕ ਆਪਣੀਆਂ ਟਰਾਲੀਆਂ 'ਤੇ ਮਿੱਟੀ ਲੱਦ ਕੇ ਲਿਆ ਤੇ ਕੋਈ ਮਿੱਟੀ ਨੂੰ ਗੱਟਿਆਂ 'ਚ ਪਾ ਕੇ ਲਿਆ ਰਿਹਾ ਹੈ | ਆਪ ਦੇ ਨੌਜਵਾਨ ਆਗੂ ਸੁਖਦੀਪ ਸਿੰਘ ਸਰਪੰਚ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ ਜੋ ਸਾਥੀਆਂ ਸਮੇਤ ਕਈ ਦਿਨਾਂ ਤੋਂ ਸੇਵਾ 'ਚ ਲੱਗੇ ਹੋਏ ਹਨ, ਉਸ ਸਮੇਂ ਵਾਲ-ਵਾਲ ਬਚੇ, ਜਦ ਉਹ ਪਿੰਡ ਜੱਲੋ ਕੇ ਨਜ਼ਦੀਕ ਸੜਕ ਟੁੱਟਣ ਕਰਕੇ ਮਿੱਟੀ ਦੀਆਂ ਟਰਾਲੀਆਂ ਲਿਆ ਰਸਤਾ ਬਣਾ ਰਹੇ ਸਨ ਤਾਂ ਅਚਾਨਕ ਸੜਕ ਦੱਬ ਜਾਣ ਕਾਰਨ ਟਰਾਲਾ ਪਲਟ ਗਿਆ, ਜਿਸ ਨੂੰ ਹਾਇਡਰੇ ਦੀ ਮਦਦ ਨਾਲ ਕਰੜੀ ਮਸ਼ੱਕਤ ਬਾਅਦ ਸਿੱਧਾ ਕੀਤਾ ਗਿਆ | ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੜਕ ਟੁੱਟਣ ਕਾਰਨ ਉਹ ਇੱਟਾਂ ਰੋੜਿਆਂ ਦਾ ਮਲਬਾ ਟਰਾਲੀਆਂ 'ਚ ਭਰ ਕੇ ਆ ਰਹੇ ਸਨ ਕਿ ਅਚਾਨਕ ਸੜਕ ਦੱਬਣ ਕਾਰਨ ਟਰਾਲਾ ਪਲਟ ਗਿਆ ਪਰ ਵਾਹਿਗੁਰੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਉਹ ਆਪ ਦੇ ਦਿਸ਼ਾ-ਨਿਰਦੇਸ਼ਾਂ ਤੇ ਹਲਕਾ ਵਿਧਾਇਕ ਰਜਨੀਸ਼ ਦਹੀਯਾ ਦੀ ਰਹਿਨੁਮਾਈ 'ਚ ਸੇਵਾ ਕਰ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਰਾਜਿੰਦਰ ਸਿੰਘ ਸਰਪੰਚ ਵਲੂਰ, ਹਰਨੇਕ ਸਿੰਘ ਸਰਪੰਚ ਗਡੋਡੂ, ਗੁਰਜੰਟ ਸਿੰਘ ਸਰਪੰਚ ਨਾਜੂ ਸ਼ਾਹ, ਰਣਜੀਤ ਸਿੰਘ ਸਰਪੰਚ ਸੋਢੀਨਗਰ, ਕੁਲਵਿੰਦਰ ਸਿੰਘ ਬਜੀਦਪੁਰ, ਹਰਮਨ ਭੰਬਾ ਲੰਡਾ, ਬਲਜਿੰਦਰ ਸਿੰਘ ਸਰਾਂ ਭੰਬਾ ਲੰਡਾ, ਸਰਬਾ ਸਰਪੰਚ ਧੱਲੇ ਕੇ, ਮਨਪ੍ਰੀਤ ਸਿੰਘ ਜੌਹਲ, ਤਲਵਿੰਦਰ ਸਿੰਘ ਮਾਟਾ ਸਰਪੰਚ, ਬੋਹੜ ਸਿੰਘ ਨਰਾਇਣਗੜ੍ਹ, ਜੀਵਨ ਸਿੰਘ ਮਾਛੀਬੁਗਰਾ, ਨਿੱਕੂ ਚੋਟੀਆਂ, ਸੁਖਜੀਵਨ ਸਿੰਘ, ਸੁਖਜੀਤ ਸਿੰਘ, ਹਰਚਰਨ ਸਿੰਘ, ਸੁਖਮੰਦਰ ਸਿੰਘ, ਅਮਰਦੀਪ ਸਿੰਘ, ਰਵੀ ਧਾਲੀਵਾਲ ਸਮੇਤ ਵੱਡੀ ਗਿਣਤੀ 'ਚ ਯੂਥ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਿਰਤੀ ਕਲੱਬ ਜ਼ੀਰਾ ਦੀ ਮਹੀਨੇਵਾਰ ਮੀਟਿੰਗ <br/> ਅਗਲੀ ਖ਼ਬਰ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਮਾਣਾ ਸਿੰਘ ਵਾਲਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਸੇਵਾ ਜਾਰੀ
Ad Position 24