ਫ਼ਿਰੋਜ਼ਸ਼ਾਹ, 6 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਫ਼ਿਰੋਜ਼ਪੁਰ ਦੇ ਬਾਰਡਰ ਨੇੜਲੇ ਪਿੰਡਾਂ 'ਚ ਲੋਕ ਬਹੁਤ ਔਖੀ ਸਥਿਤੀ ਨਾਲ ਜੂਝ ਰਹੇ ਹਨ | ਉਕਤ ਪਿੰਡਾਂ ਦਾ ਵੱਡਾ ਨੁਕਸਾਨ ਹੋਇਆ ਹੈ | ਪਾਣੀ ਦੀ ਮਾਰ ਹੇਠ ਆਉਣ ਨਾਲ ਫ਼ਸਲਾਂ ਤੇ ਘਰਾਂ ਦਾ ਨੁਕਸਾਨ ਹੋ ਚੁੱਕਾ ਹੈ ਪਰ ਪੰਜਾਬ ਦੇ ਲੋਕ ਜੋ ਹਮੇਸ਼ਾ ਦਾਨ ਪੁੰਨ ਕਰਨ 'ਚ ਮੋਹਰੀ ਮੰਨੇ ਜਾਂਦੇ ਹਨ ਨੇ ਇਕ ਵਾਰ ਫਿਰ ਆਪਣੇ ਲੋਕਾਂ ਦੇ ਹੱਕ 'ਚ ਖੜ੍ਹਨ 'ਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕੁੱਝ ਰਾਹਤ ਮਿਲੀ ਹੈ | ਫ਼ਿਰੋਜ਼ਸ਼ਾਹ ਇਲਾਕੇ ਦੇ ਨਾਮਵਰ ਪਰਿਵਾਰ ਅਤੇ ਯੂਥ ਅਕਾਲੀ ਆਗੂ ਗੁਰਪ੍ਰੀਤ ਸਿੰਘ ਸੰਧੂ ਆੜ੍ਹਤੀਆਂ ਵਾਸੀ ਮਾਣਾ ਸਿੰਘ ਵਾਲਾ ਜੋ ਹਮੇਸ਼ਾ ਲੋਕ ਸੇਵਾ 'ਚ ਮੋਹਰੀ ਹੁੰਦੇ ਹਨ ਨੇ ਆਪਣੀ ਟੀਮ ਤੇ ਨਗਰ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਪਸ਼ੂਆਂ ਲਈ ਚਾਰਾ, ਆਚਾਰ ਤੇ ਹੋਰ ਖਾਣਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ | ਗੱਲਬਾਤ ਕਰਦਿਆਂ ਗੁਰਪ੍ਰੀਤ ਸੰਧੂ ਨੇ ਕਿਹਾ ਕਿ ਸੇਵਾ ਪੰਜਾਬੀਆਂ ਦੇ ਖ਼ੂਨ ਵਿਚ ਹੈ ਤੇ ਇਸ ਮੁਸ਼ਕਲ ਸਥਿਤੀ 'ਚ ਆਪਣਿਆਂ ਨਾਲ ਖੜ੍ਹਨਾ ਸਭ ਦਾ ਫ਼ਰਜ਼ ਹੈ ਤੇ ਸ਼ੋ੍ਰਮਣੀ ਅਕਾਲੀ ਦਲ ਦਾ ਹਰ ਵਰਕਰ ਆਪਣੀ ਡਿਊਟੀ ਬਾਖ਼ੂਬੀ ਨਿਭਾ ਰਿਹਾ ਹੈ |