ਮੱਖੂ, 6 ਸਤੰਬਰ (ਵਰਿੰਦਰ ਮਨਚੰਦਾ)- ਬੀਤੇ ਦਿਨ ਮੰਨੂੰ ਮਾਛੀ ਬੰਨ੍ਹ ਅਚਾਨਕ ਟੁੱਟ ਜਾਣ ਕਾਰਨ ਪਾਣੀ ਦੇ ਤੇਜ਼ ਵਹਾਅ ਨਾਲ ਨੇੜਲੇ ਪਿੰਡਾਂ ਮੰਨੂੰ ਮਾਛੀ, ਚੱਕ ਮੰਨੂੰ ਮਾਛੀ , ਜਮਾਲੀ ਵਾਲਾ ਤੇ ਗੱਟਾ ਦਲੇਲ ਸਮੇਤ ਕਈ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਅੱਜ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਸਪੁੱਤਰ ਯੂਥ ਆਗੂ ਸ਼ੰਕਰ ਕਟਾਰੀਆ ਪਿੰਡ ਮੰਨੂੰ ਮਾਛੀ ਦੇ ਬੰਨ੍ਹ ਦੀ ਦੇਖ-ਰੇਖ ਲਈ ਪਹੁੰਚੇ | ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਬੀ.ਡੀ.ਪੀ.ਓ. ਮੱਖੂ ਵਿਜੇ ਵਿਕਰਾਂਤ ਵੀ ਹਾਜ਼ਰ ਸਨ | ਯੂਥ ਆਗੂ ਸ਼ੰਕਰ ਕਟਾਰੀਆ ਵਲੋਂ ਸਤਲੁਜ ਦਰਿਆ ਦੇ ਇਕ ਹੋਰ ਬੰਨ੍ਹ ਨੂੰ ਲੱਗ ਰਹੇ ਖੋਰੇ 'ਤੇ ਚੱਲ ਰਹੇ ਕੰਮ ਜਾਇਜ਼ਾ ਲਿਆ ਗਿਆ ਅਤੇ ਪਿੰਡ ਵਾਸੀਆਂ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਵੀ ਦਿੱਤਾ ਗਿਆ ਹੈ | ਇਸ ਮੌਕੇ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਤੇ ਬਾਬਾ ਜਰਨੈਲ ਸਿੰਘ ਸਰਹਾਲੀ ਗਊਸ਼ਾਲਾ ਵਾਲਿਆਂ ਵਲੋਂ ਸੇਵਾਦਾਰਾਂ ਰਾਹੀਂ ਇਨ੍ਹਾਂ ਬੰਨ੍ਹਾਂ ਦੀ ਮਜ਼ਬੂਤੀ ਲਈ ਸੇਵਾ ਜਾਰੀ ਹੈ |