29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਕੁਦਰਤੀ ਕਰੋਪੀ ਨੇ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਮਚਾਈ ਤਬਾਹੀ

Ad Position 21
No active advertisement
ਅਜੀਤ ਡੈਸਕ 08-09-2025
ਫ਼ਿਰੋਜ਼ਸ਼ਾਹ, 7 ਸਤੰਬਰ (ਸਰਬਜੀਤ ਸਿੰਘ ਧਾਲੀਵਾਲ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਾਰਡਰ ਨਾਲ ਲੱਗਦੇ ਕਈ ਪਿੰਡ ਬੁਰੀ ਤਰ੍ਹਾਂ ਪਾਣੀ ਦੀ ਮਾਰ ਹੇਠ ਆ ਗਏ ਹਨ | ਅਚਾਨਕ ਆਏ ਇਸ ਪਾਣੀ ਕਾਰਨ ਬਹੁਤ ਸਾਰੇ ਲੋਕ ਆਪਣਾ ਜ਼ਰੂਰੀ ਸਾਮਾਨ ਅਤੇ ਪਸ਼ੂ ਡੰਗਰ ਵੀ ਬਚਾਅ ਨਹੀਂ ਸਕੇ | ਇਸ ਕੁਦਰਤੀ ਕਰੋਪੀ ਅਤੇ ਸੂਬਾ ਤੇ ਕੇਂਦਰ ਸਰਕਾਰਾਂ ਦੇ ਨਾਕਸ ਪ੍ਰਬੰਧਾਂ ਕਾਰਨ ਲੋਕ ਲੱਖਾਂ ਤੋਂ ਕੱਖਾਂ ਦੇ ਹੋ ਗਏ ਹਨ ਅਤੇ ਜ਼ਿੰਦਗੀ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਲੰਬਾ ਸਮਾਂ ਲੱਗੇਗਾ | ਅਜਿਹੇ ਲੋਕਾਂ ਦੇ ਦੁੱਖ ਦਰਦ ਤੇ ਮਾਨਸਿਕਤਾ ਉਹ ਖ਼ੁਦ ਹੀ ਸਮਝ ਸਕਦੇ ਹਨ | ਇਸ ਤ੍ਰਾਸਦੀ 'ਚ ਜਿੱਥੇ ਉਹਨਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੈ ਉੱਥੇ ਆਪਣੇਪਣ ਦੇ ਅਹਿਸਾਸ ਨਾਲ ਹੌਸਲੇ ਵਧਾਉਣ ਦੀ ਵੀ ਜ਼ਰੂਰਤ ਹੈ, ਇਹ ਸਮਾਂ ਰਾਜਨੀਤਿਕ ਫੋਟੋ ਸ਼ੂਟ ਦੀ ਥਾਂ ਦੁਖੀ ਪਰਿਵਾਰਾਂ ਨੂੰ ਦਿਲੋਂ ਗਲੇ ਲਾਉਣ ਦਾ ਹੈ | ਅਜਿਹੇ ਨਾਜ਼ੁਕ ਸਮੇਂ ਜਿੱਥੇ ਸਭ ਰਾਜਨੀਤਿਕ ਪਾਰਟੀਆਂ ਦੇ ਆਗੂ ਆਪੋ-ਆਪਣੇ ਕਾਡਰ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਲੋਕਾਂ ਨਾਲ ਹਮਦਰਦੀ ਕਰ ਰਹੇ ਹਨ | ਰਾਹਤ ਸਮਗਰੀ ਪਹੁੰਚਾ ਰਹੇ ਹਨ ਉੱਥੇ ਸਮਾਜ ਸੇਵੀ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਕਲਾਕਾਰ ਭਾਈਚਾਰਾ, ਯੂਥ ਕਲੱਬਾਂ ਤੇ ਵੱਖ-ਵੱਖ ਪਿੰਡਾਂ ਦੇ ਲੋਕ ਰਾਜਨੀਤੀ ਤੋਂ ਉੱਪਰ ਉੱਠ ਆਪੋ-ਆਪਣੇ ਪਿੰਡ ਪੱਧਰ 'ਤੇ ਪੈਸੇ ਰਾਸ਼ਨ ਇਕੱਠਾ ਕਰ ਪ੍ਰਭਾਵਿਤ ਪਿੰਡਾਂ 'ਚ ਪਹੁੰਚ ਕਰ ਹਰ ਤਰ੍ਹਾਂ ਦੀ ਸਮਗਰੀ ਪਹੁੰਚਾ ਰਹੇ ਹਨ | ਜਿੱਥੇ ਮਿੱਟੀ ਦੀ ਜ਼ਰੂਰਤ ਹੈ, ਟਰੈਕਟਰ ਟਰਾਲੀਆਂ ਨਾਲ ਮਿੱਟੀ ਪਹੁੰਚਦੀ ਕਰ ਰਹੇ ਹਨ | ਭਾਵੇਂ ਲੋਕਾਂ ਦਾ ਆਪ-ਮੁਹਾਰੇ ਸਹਾਇਤਾ ਲਈ ਆਉਣਾ ਪੀੜਤ ਪਰਿਵਾਰਾਂ ਨੂੰ ਕੁੱਝ ਢਾਰਸ ਦੇ ਰਿਹਾ ਹੈ ਪਰ ਇਹ ਅਟੱਲ ਸਚਾਈ ਹੈ ਕਿ ਇਸ ਭਿਆਨਕ ਤ੍ਰਾਸਦੀ ਦੀ ਪੂਰਤੀ ਦਾ ਹੱਲ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਤੋਂ ਬਿਨਾਂ ਅਸੰਭਵ ਹੈ | ਭਾਵੇਂ ਅੱਜ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਇਸ ਹੜ੍ਹਾਂ ਦਾ ਦੋਸ਼ ਇੱਕ-ਦੂਜੇ ਉਪਰ ਲਗਾ ਆਪ ਸੁਰਖ਼ਰੂ ਹੋਣ ਦੇ ਯਤਨ 'ਚ ਹਨ ਪਰ ਇਸ ਭਿਆਨਕ ਮੰਜ਼ਰ ਲਈ ਦੋਵੇਂ ਸਰਕਾਰਾਂ ਦੋਸ਼ੀ ਹਨ ਅਤੇ ਇਸ ਦੀ ਭਰਪਾਈ ਵੀ ਦੋਨਾਂ ਸਰਕਾਰਾਂ ਨੂੰ ਮਿਲ ਕੇ ਕਰਨੀ ਚਾਹੀਦੀ ਹੈ | ਅੱਜ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਜੋ ਅਕਸਰ ਕਹਿੰਦੇ ਸਨ ਕਿ ਸਾਡੇ ਕੋਲ ਬਹੁਤ ਫ਼ੰਡ ਹਨ, ਜੋ ਰਾਹਤ ਲਈ ਰੱਖੇ ਹੁੰਦੇ ਹਨ, ਨੂੰ ਵੱਡਾ ਦਿਲ ਕਰ ਲੋਕਾਂ 'ਚ ਵੰਡ ਦੇਣੇ ਚਾਹੀਦੇ ਹਨ ਤੇ ਉੱਥੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸੂਬਾ ਪੰਜਾਬ ਜੋ ਹਮੇਸ਼ਾ ਕੇਂਦਰ ਨੂੰ ਸਾਡੇ ਨਾਲ ਵਿਤਕਰਾ ਕਰਨ ਦਾ ਉਲਾਂਭਾ ਦਿੰਦਾ ਹੈ, ਨੂੰ ਦੂਰ ਕਰਦਿਆਂ ਵੱਡਾ ਦਿਲ ਦਿਖਾਉਂਦਿਆਂ ਜਿੱਥੇ ਖੁੱਲੇ੍ਹ ਦਿਲ ਨਾਲ ਇਮਦਾਦ ਕਰਨੀ ਚਾਹੀਦੀ ਹੈ ਉੱਥੇ ਰਾਹਤ ਦੇਣ ਦੇ ਨਿਯਮਾਂ 'ਚ ਤਬਦੀਲੀ ਕਰਦਿਆਂ ਘੱਟੋ-ਘੱਟ ਇੱਕ ਏਕੜ ਲਈ 50,000 ਮੁਆਵਜ਼ਾ ਦੇਣ ਤੇ ਪਸ਼ੂਆਂ, ਘਰਾਂ ਦੇ ਮੁਆਵਜ਼ੇ ਲਈ ਵੀ ਨਿਯਮਾਂ 'ਚ ਬਦਲਾਅ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਤੇ ਇਸ ਭਿਆਨਕ ਬਰਬਾਦੀ ਦਾ ਮੁੱਢ ਬੰਨ੍ਹਣ ਵਾਲੇ ਇਸ ਮੰਜਰ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰ ਇਸ ਦੇ ਪੱਕੇ ਹੱਲ ਲਈ ਫ਼ੰਡ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖ 'ਚ ਅਜਿਹੇ ਹਾਲਤਾਂ ਨਾ ਬਣਨ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਤੇ ਐੱਸ.ਐੱਸ.ਪੀ. ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਟੇਂਡੀ ਵਾਲਾ ਪਿੰਡ 'ਚ ਹਾਲਾਤ ਹਾਲੇ ਵੀ ਨਾਜ਼ੁਕ, ਮੁੜ ਪਈ ਬਰਸਾਤ ਨੇ ਵਧਾਈ ਚਿੰਤਾ
Ad Position 24