29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਸਾਬਕਾ ਸਰਪੰਚ ਅਮਨਦੀਪ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ ਬੰਨ੍ਹ ਮਜ਼ਬੂਤ ਕਰਨ 'ਚ ਲੱਗੇ

Ad Position 21
No active advertisement
ਅਜੀਤ ਡੈਸਕ 08-09-2025
ਮੱਖੂ, 7 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਜਿੱਥੇ ਇਸ ਵਾਰ ਹੜ੍ਹਾਂ ਦੇ ਕਹਿਰ ਨੇ ਕਿਸਾਨੀ ਨੂੰ ਵੱਡੀ ਮਾਰ ਮਾਰੀ ਉੱਥੇ ਹੀ ਪ੍ਰਭਾਵਿਤ ਕਿਸਾਨਾਂ ਦੇ ਸਹਿਯੋਗ ਵਿਚ ਹਰ ਸਮਾਜ ਸੇਵੀ ਜੁੱਟ ਗਏ ਹਨ | ਜਦ ਪਿੰਡ ਰੁਕਨੇ ਵਾਲੇ ਦੇ ਬੰਨ੍ਹ ਨੂੰ ਲੱਗੀ ਢਾਹ ਦਾ ਪਤਾ ਯੂਥ ਅਕਾਲੀ ਆਗੂ ਸਾਬਕਾ ਸਰਪੰਚ ਅਮਨਦੀਪ ਸਿੰਘ ਚੱਕੀਆਂ ਨੂੰ ਲੱਗਾ ਤਾਂ ਉਹ ਪਹਿਲੇ ਦਿਨ ਤੋਂ ਹੀ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਮਜ਼ਬੂਤੀ ਦੇਣ ਲਈ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ | ਉਨ੍ਹਾਂ ਦੁਆਰਾ ਆਪਣੇ ਟਰੈਕਟਰ ਟਰਾਲੀ ਨਾਲ ਬੰਨ੍ਹ 'ਤੇ ਮਿੱਟੀ ਪਾਉਣ ਦਾ ਕੰਮ ਅਜੇ ਵੀ ਜਾਰੀ ਰੱਖਿਆ ਹੋਇਆ ਹੈ | ਸਥਾਨਕ ਪ੍ਰਤੀਨਿਧੀ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਯੂਥ ਆਗੂ ਸਾਬਕਾ ਸਰਪੰਚ ਅਮਨਦੀਪ ਸਿੰਘ ਚੁੱਕੀਆਂ ਨੇ ਕਿਹਾ ਕਿ ਇਸ ਰੁਕਨੇ ਵਾਲੇ ਬੰਨ੍ਹ ਨੂੰ ਬਚਾਉਣ ਲਈ ਹਰ ਵਰਗ ਨੇ ਆਪਣਾ ਬਣਦਾ ਸਹਿਯੋਗ ਕੀਤਾ ਹੈ ਤੇ ਲੋਕਾਂ ਦੁਆਰਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਬੰਨ੍ਹ ਨੂੰ ਮਜ਼ਬੂਤੀ ਨਾਲ ਬਚਾਇਆ ਜੇਕਰ ਇਹ ਬੰਨ੍ਹ ਟੁੱਟ ਜਾਂਦਾ ਮੱਖੂ ਕਸਬਾ ਹੀ ਇਕੱਲਾ ਇਸ ਦੀ ਮਾਰ ਹੇਠ ਨਹੀਂ ਆਉਂਦਾ ਜ਼ੀਰਾ ਫ਼ਰੀਦਕੋਟ ਤੱਕ ਹੜ੍ਹਾਂ ਦਾ ਪਾਣੀ ਪਹੁੰਚ ਜਾਂਦਾ | ਉਨ੍ਹਾਂ ਕਿਹਾ ਕਿ ਜੋ ਇਸ ਵਾਰ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਵਲੋਂ ਹੜ੍ਹ ਪ੍ਰਭਾਵਿਤਾਂ ਦਾ ਸਹਿਯੋਗ ਦਿੱਤਾ ਹੈ ਇਸ ਨਾਲ ਆਪਸੀ ਸਾਂਝਾ ਮਜ਼ਬੂਤ ਹੋਣਗੀਆਂ | ਉਨ੍ਹਾਂ ਕਿਹਾ ਕਿ ਸਰਕਾਰਾਂ ਤੋਂ ਸਾਨੂੰ ਜੋ ਆਸਾਂ ਸੀ ਉੱਥੇ ਸਰਕਾਰ ਖਰੀ ਨਹੀਂ ਉੱਤਰੀ ਪਰ ਸਾਡੇ ਭਰਾਵਾਂ ਨੇ ਹਰ ਪ੍ਰਭਾਵਿਤ ਭਰਾਵਾਂ ਦਾ ਸਾਥ ਨਹੀਂ ਛੱਡਿਆ |
Ad Position 22
No active advertisement
ਪਿਛਲੀ ਖ਼ਬਰ ਭੇਦਭਰੇ ਹਾਲਾਤ 'ਚ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਅਗਲੀ ਖ਼ਬਰ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਬਹੁੜੇ ਸ੍ਰੀ ਖਾਟੂ ਸ਼ਾਮ ਮੰਦਰ ਕਮੇਟੀ ਦੇ ਸੇਵਾਦਾਰ
Ad Position 24