ਗੁਰੂਹਰਸਹਾਏ, 7 ਸਤੰਬਰ(ਕਪਿਲ ਕੰਧਾਰੀ)-ਹੜ੍ਹਾਂ ਦੇ ਚੱਲਦਿਆਂ ਜਿੱਥੇ ਸਰਹੱਦੀ ਲੋਕ ਪੂਰੀ ਤਰ੍ਹਾਂ ਮੁਸ਼ਕਲਾਂ ਵਿਚ ਘਿਰੇ ਹੋਏ ਹਨ | ਜਿੱਥੇ ਸਰਕਾਰ ਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਸਾਰ ਲਈ ਜਾ ਰਹੀ ਹੈ ਉੱਥੇ ਹੀ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੀ ਉਨ੍ਹਾਂ ਦੀ ਸੇਵਾ 'ਚ ਲੱਗੀਆਂ ਹੋਈਆਂ ਹਨ | ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਆਰਿਫ਼ ਕੇ, ਹਾਮਿਦ ਵਾਲਾ, ਮੁਠਿਆਵਾਲੀ ਵਿਚ ਜਾ ਕੇ ਸ੍ਰੀ ਖਾਟੂ ਸ਼ਾਮ ਮੰਦਰ ਸੁਸਾਇਟੀ ਦੇ ਸੇਵਾਦਾਰਾਂ ਵਲੋਂ ਲੰਗਰ ਲਗਾਏ ਗਏ | ਜਾਣਕਾਰੀ ਦਿੰਦਿਆਂ ਖਾਟੂ ਸ਼ਾਮ ਮੰਦਰ ਕਮੇਟੀ ਦੇ ਪ੍ਰਧਾਨ ਰਾਮ ਨਰੂਲਾ, ਵਾਈਸ ਪ੍ਰਧਾਨ ਸੁਰਿੰਦਰ ਕੁਮਾਰ, ਜਨਰਲ ਸਕੱਤਰ ਕੁਲਦੀਪ ਸ਼ਰਮਾ, ਖ਼ਜ਼ਾਨਚੀ ਸੰਦੀਪ ਕੁਮਾਰ, ਸੰਨੀ ਚੁੱਘ, ਵਰੁਣ ਗਾਵੜੀ, ਅਜੇ ਵੋਹਰਾ, ਕੁਲਬੀਰ ਸ਼ਰਮਾ, ਕਰਨ, ਅਰਜੁਨ, ਹਰੀਸ਼ ਕੁਮਾਰ, ਸਾਜਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ 700 ਪੈਕਟ ਲੰਗਰ ਤਿਆਰ ਕਰਕੇ ਜਿਨ੍ਹਾਂ ਵਿਚ ਰੋਟੀਆਂ, ਸਬਜ਼ੀ, ਬੈੱ੍ਰਡ, ਆਚਾਰ, ਪਾਣੀ ਆਦਿ ਸ਼ਾਮਲ ਸੀ, ਵੰਡਿਆ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਜਿਸ ਤਰ੍ਹਾਂ ਵੀ ਲੋੜ ਹੋਵੇਗੀ ਉਨ੍ਹਾਂ ਦੀ ਸੁਸਾਇਟੀ ਉਨ੍ਹਾਂ ਦੀ ਮਦਦ ਲਈ ਦਿਨ ਰਾਤ ਇਕ ਕਰ ਦੇਵੇਗੀ |