29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਹੜ੍ਹ ਪੀੜਤਾਂ ਨੂੰ ਵੰਡੀ ਰਾਹਤ ਸਮੱਗਰੀ

Ad Position 21
No active advertisement
ਅਜੀਤ ਡੈਸਕ 08-09-2025
ਮੱਲਾਂਵਾਲਾ, 7 ਸਤੰਬਰ (ਬਲਬੀਰ ਸਿੰਘ ਜੋਸਨ)- ਪਿਛਲੇ ਕਈ ਦਿਨਾਂ ਤੋਂ ਜਿੱਥੇ ਪੂਰੇ ਪੰਜਾਬ ਦੇ ਵਿਚ ਹੜ੍ਹਾਂ ਦੇ ਨਾਲ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਹਨ ਉੱਥੇ ਹੀ ਹਰੀਕੇ ਹੈੱਡ ਤੋਂ ਫਿਰੋਜ਼ਪੁਰ ਵੱਲ ਬੰਨ੍ਹ ਅੰਦਰ ਵੱਸੇ ਪਿੰਡਾਂ ਦੇ ਵਿਚ ਹੜ੍ਹ ਨੇ ਪੂਰਨ ਤੌਰ 'ਤੇ ਤਬਾਹੀ ਮਚਾਈ ਹੋਈ ਹੈ | ਪਿੰਡ ਫੱਤੇ ਵਾਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਹੜ੍ਹ ਅੰਦਰ ਫਸੇ ਘਰਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਰਾਹਤ ਸਮਗਰੀ ਵੰਡੀ | ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਸਕੱਤਰ ਫਿਰੋਜ਼ਪੁਰ ਡਾ. ਗੁਰਮੇਲ ਸਿੰਘ ਫੱਤੇ ਵਾਲਾ ਨੇ ਦੱਸਿਆ ਕਿ ਜਥੇਬੰਦੀ ਵਲੋਂ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੌਜਵਾਨਾਂ ਨੂੰ ਨਾਲ ਲੈ ਕੇ ਟਰੈਕਟਰ ਟਰਾਲੀ 'ਤੇ ਹੜ੍ਹ ਪੀੜਤਾਂ ਲਈ ਰਾਹਤ ਸਮਗਰੀ ਲੈ ਕੇ ਪਹੁੰਚੇ | ਇਹ ਰਾਹਤ ਸਮੱਗਰੀ ਹੜ੍ਹ ਵਿਚ ਨਗਰ ਫੱਤੇ ਵਾਲਾ ਦੇ ਜਿੰਨੇ ਵੀ ਲੋਕ ਘਰਾਂ ਫਸੇ ਹੋਏ ਹਨ, ਉਹਨਾਂ ਘਰਾਂ ਤੱਕ ਪਹੁੰਚਾਈ ਗਈ ਤੇ ਕੁੱਝ ਰਾਹਤ ਸਮੱਗਰੀ ਆਲੇ ਵਾਲੇ ਤੇ ਕੁਤਬਦੀਨ ਵਾਲੇ ਵੀ ਭੇਜੀ ਗਈ | ਫੱਤੇ ਵਾਲਾ ਨੇ ਹੜ੍ਹ ਪੀੜਤਾਂ ਦੇ ਮਦਦ ਕਰਨ ਵਾਲੇ ਹਰ ਵਰਗ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਪਾਣੀ ਲਹਿਣ ਮਗਰੋਂ ਜ਼ਮੀਨਾਂ ਪੱਧਰ ਕਰਨ ਲਈ ਡੀਜ਼ਲ, ਕਣਕ ਦੀ ਬਿਜਾਈ ਕਰਨ ਲਈ ਡੀ.ਏ.ਪੀ. ਖਾਦ, ਬੀਜ ਤੇ ਪਸ਼ੂਆਂ ਲਈ ਚਾਰੇ ਫੀਡ ਆਦਿ ਲਈ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਪਵੇਗੀ | ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਹੜ੍ਹ ਪੀੜਤਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਪ੍ਰਤੀ ਏਕੜ 70 ਹਜ਼ਾਰ ਰੁਪਏ ਮੁਆਵਜ਼ਾ ਤੇ ਪਸ਼ੂਆਂ ਤੇ ਮਕਾਨਾਂ ਦਾ 1 ਲੱਖ ਮੁਆਵਜ਼ਾ ਤੁਰੰਤ ਦਿੱਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਬਹੁੜੇ ਸ੍ਰੀ ਖਾਟੂ ਸ਼ਾਮ ਮੰਦਰ ਕਮੇਟੀ ਦੇ ਸੇਵਾਦਾਰ ਅਗਲੀ ਖ਼ਬਰ ਦੋ ਪਾਸਿਉਂ ਸਤਲੁਜ 'ਚ ਘਿਰੇ ਪਿੰਡ ਟੇਂਡੀ ਵਾਲਾ ਪਹੁੰਚੇ ਸੁਖਪਾਲ ਸਿੰਘ ਨੰਨੂੰ
Ad Position 24