ਮਮਦੋਟ, 7 ਸਤੰਬਰ (ਸੁਖਦੇਵ ਸਿੰਘ ਸੰਗਮ)- ਕਸਬਾ ਮਮਦੋਟ ਦੇ ਦੇਵੀ ਦੁਆਰਾ ਮੰਦਰ ਵਿਖੇ ਬੀਤੀ ਰਾਤ ਬਾਬਾ ਖਾਟੂ ਸ਼ਿਆਮ ਪ੍ਰਬੰਧਕ ਕਮੇਟੀ ਵਲੋਂ ਖਾਟੂ ਸ਼ਿਆਮ ਦਾ ਦੂਜਾ ਮੂਰਤੀ ਸਥਾਪਨਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਸਵੇਰ ਵੇਲੇ ਖਾਟੂ ਸ਼ਿਆਮ ਦਾ ਹਵਨ ਤੇ ਰਾਤ ਸਮੇਂ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਜੋ ਰਾਤ ਕਰੀਬ 9 ਵਜੇ ਤੋਂ ਸ਼ੁਰੂ ਹੋ ਕੇ ਸੰਗਤਾਂ ਦੀ ਸ਼ਰਧਾ ਅਨੁਸਾਰ ਦੇਰ ਰਾਤ ਤੱਕ ਚੱਲਦਾ ਰਿਹਾ | ਇਸ ਮੌਕੇ ਵੰਸ਼ਿਕਾ ਸ਼ਰਮਾ ਫ਼ਤਿਹਾਬਾਦ (ਹਰਿਆਣਾ), ਗਾਇਕ ਸੋਨੀ ਪਿ੍ੰਸ ਤੇ ਮਾਂ ਦੇ ਦੀਵਾਨੇ ਭਜਨ ਮੰਡਲੀ ਮਮਦੋਟ ਵਲੋਂ ਸੰਦੀਪ ਚਾਵਲਾ ਰਿੰਕੂ, ਵਿਕੀ ਮਦਾਨ ਤੇ ਅਨਮੋਲ ਸਹਿਗਲ ਨੇ ਬਾਬਾ ਖਾਟੂ ਸ਼ਿਆਮ ਦੇ ਭਜਨ ਤੇ ਭੇਟਾਂ ਗਾ ਕੇ ਆਈਆਂ ਹੋਈਆਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਕਮੇਟੀ ਮੈਂਬਰਾਂ ਵਲੋਂ ਬਾਬਾ ਜੀ ਦੀ ਮੂਰਤੀ ਨੂੰ 56 ਭੋਗ ਲਵਾਏ ਗਏ ਤੇ ਰਾਜਸਥਾਨ ਦੇ ਖਾਟੂ ਸ਼ਹਿਰ ਦੇ ਮੰਦਰ ਤੋਂ ਲਿਆਂਦਾ ਸ਼ਾਨਦਾਰ ਮੁਕਟ ਵੀ ਪਹਿਨਾਇਆ ਗਿਆ | ਇਸ ਦੌਰਾਨ ਮੁਕੇਸ਼ ਕੁਮਾਰ, ਜੋਹਨ ਦੁੱਗਲ, ਅਮਨ ਬਜਾਜ, ਆਕਾਸ਼ ਮਹਿਤਾ, ਸੰਜੀਵ ਬਜਾਜ, ਰਾਹੁਲ ਬਿੰਦਰਾ, ਅਕਸ਼ੇ ਬੱਤਾ, ਟੋਨੀ ਗੱਖੜ, ਡਾਕਟਰ ਨਰੇਸ਼ ਵਧਵਾ, ਰਿਸ਼ਬ ਕੱਕੜ, ਦੀਪਕ ਕੱਕੜ, ਰਾਹੁਲ ਖੁਰਾਨਾ, ਸੰਜੀਵ ਬਜਾਜ ਆਦਿ ਕਮੇਟੀ ਮੈਂਬਰਾਂ ਨੇ ਸੰਗਤਾਂ ਦਾ ਸਮਾਗਮ 'ਚ ਪਹੁੰਚਣ ਲਈ ਧੰਨਵਾਦ ਕੀਤਾ |