29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2025

ਬਾਰਿਸ਼ ਨਾਲ ਪਿੰਡ ਕੰਧੇ ਸ਼ਾਹ ਵਿਖੇ ਘਰ ਦੀ ਛੱਤ ਡਿੱਗੀ

Ad Position 21
No active advertisement
ਅਜੀਤ ਡੈਸਕ 08-09-2025
ਗੋਲੂ ਕਾ ਮੋੜ, 7 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)- ਪਿਛਲੇ ਕਈ ਦਿਨਾਂ ਤੋਂ ਹੋ ਰਹੀ ਬਾਰਸ਼ ਨਾਲ ਪਿੰਡ ਕੰਧੇ ਸ਼ਾਹ ਦੇ ਅੰਗਹੀਣ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਜੀਵਨ ਮੁਸ਼ਕਿਲ ਨਾਲ ਘਿਰ ਗਿਆ | ਇਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਅਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਚੱਕ ਕੰਧੇ ਸ਼ਾਹ ਨੇ ਦੱਸਿਆ ਲਗਾਤਾਰ ਹੋ ਰਹੀਆਂ ਬਾਰਸ਼ਾਂ ਨਾਲ ਉਸ ਦੇ ਮਕਾਨ ਦੀ ਬਾਲਿਆਂ ਵਾਲੀ ਛੱਤ ਡਿਗ ਗਈ | ਜਿਸ ਦੇ ਕਾਰਨ ਉਸ ਦਾ ਕਾਫ਼ੀ ਮਾਲੀ ਨੁਕਸਾਨ ਹੋਇਆ ਹੈ ਤੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ | ਉਸ ਨੇ ਦੱਸਿਆ ਕਿ ਉਹ 100 ਪ੍ਰਤਿਸ਼ਤ ਅੰਗਹੀਣ ਅਤੇ ਉਸ ਦੀ ਪਤਨੀ 65 ਪ੍ਰਤੀਸ਼ਤ ਅੰਗਹੀਣ ਹੈ | ਉਸ ਦੇ ਬੱਚੇ ਨਬਾਲਗ ਹਨ ਅਤੇ ਪੜ੍ਹਾਈ ਕਰ ਰਹੇ ਹਨ | ਉਸ ਦਾ ਕਮਾਈ ਦਾ ਕੋਈ ਸਾਧਨ ਹੋਣ ਕਾਰਨ ਛੱਤ ਪਾਉਣ ਤੋਂ ਵੀ ਅਸਮਰਥ ਹੈ | ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗ਼ਰੀਬ ਪਰਿਵਾਰ ਵੱਲ ਧਿਆਨ ਦੇ ਕੇ ਉਸ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਣੀ ਛੱਤ ਪਾ ਸਕਣ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਪਿੰਡ ਲਹਿਰਾ ਰੋਹੀ ਵਿਖੇ ਇਕਾਈ ਦਾ ਗਠਨ ਅਗਲੀ ਖ਼ਬਰ ਹਾਕਮ ਸਿੰਘ ਪ੍ਰਧਾਨ (ਸੁਲਹਾਣੀ) ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ
Ad Position 24