ਤਲਵੰਡੀ ਭਾਈ, 7 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਸਹਿਕਾਰੀ ਸਭਾ ਸੁਲਹਾਣੀ ਦੇ ਮੁਲਾਜ਼ਮ ਹਾਕਮ ਸਿੰਘ ਪ੍ਰਧਾਨ ਪ੍ਰਮਾਤਮਾ ਵਲੋਂ ਬਖ਼ਸ਼ੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਹ ਕਰੀਬ 59 ਵਰਿ੍ਹਆਂ ਦੇ ਸਨ ਤੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ | ਉਨ੍ਹਾਂ ਦੇ ਦਿਹਾਂਤ 'ਤੇ ਕੁਲਬੀਰ ਸਿੰਘ ਜ਼ੀਰਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ, ਅਮਰਦੀਪ ਸਿੰਘ ਆਸ਼ੂ ਬੰਗੜ ਹਲਕਾ ਇੰਚਾਰਜ ਕਾਂਗਰਸ ਫਿਰੋਜ਼ਪੁਰ ਦਿਹਾਤੀ, ਬਲਜੀਤ ਕੌਰ ਬੰਗੜ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ, ਮਨੀਸ਼ ਸੁਲਹਾਣੀ ਉਪ ਪ੍ਰਧਾਨ ਜ਼ਿਲ੍ਹਾ ਕਾਂਗਰਸ, ਸੁਲੱਖਣ ਸਿੰਘ ਸੁਲਹਾਣੀ ਪ੍ਰਧਾਨ ਕਾਂਗਰਸ ਆਈ.ਟੀ. ਫ਼ਿਰੋਜਪੁਰ ਦਿਹਾਤੀ, ਸਿਮਰਨਜੀਤ ਸਿੰਘ ਸ਼ੈਂਪੀ, ਰੂਪ ਲਾਲ ਵੱਤਾ, ਲਖਵਿੰਦਰ ਸਿੰਘ ਬਾਦਲ, ਹਰਪ੍ਰੀਤ ਸਿੰਘ ਪੀਤਾ, ਸੁਖਦੇਵ ਸਿੰਘ ਮੈਂਬਰ, ਡਾ: ਰਾਕੇਸ਼ ਮਹਿਤਾ, ਗੁਰਮੀਤ ਸਿੰਘ ਜਟਾਣਾ ਪ੍ਰਧਾਨ ਸਹਿਕਾਰੀ ਸਭਾ, ਮਨਪ੍ਰੀਤ ਸਿੰਘ ਸੈਕਟਰੀ, ਬਲਜੀਤ ਸਿੰਘ ਭੰਗਾਲੀ ਕਿਸਾਨ ਆਗੂ, ਕੁਲਵੰਤ ਸਿੰਘ ਮੱਲ, ਕੁਲਦੀਪ ਸਿੰਘ ਗਿੱਲ ਵਾੜਾ ਜਵਾਹਰ ਸਿੰਘ ਵਾਲਾ, ਅਮਰਜੀਤ ਸਿੰਘ ਮੈਂਬਰ ਪੰਚਾਇਤ, ਰਾਜਿੰਦਰਪਾਲ ਸਿੰਘ ਲਾਡਾ ਨੰਬਰਦਾਰ, ਵੀਰ ਸਿੰਘ, ਗੁਰਪ੍ਰੇਮ ਸਿੰਘ, ਕੁਲਵੀਰ ਸਿੰਘ ਠੇਠਰ ਕਲਾਂ, ਇੰਦਰਜੀਤ ਸਿੰਘ ਜਟਾਣਾ, ਦੇਸ ਰਾਜ ਆਹੂਜਾ, ਭੁਪਿੰਦਰ ਸਿੰਘ ਪਤਲੀ, ਭਗਵੰਤ ਸਿੰਘ ਨਰੈਣਗੜ੍ਹ, ਬਲਜੀਤ ਸਿੰਘ ਸੈਕਟਰੀ, ਜਸਵੀਰ ਸਿੰਘ ਜੱਸ ਕੋਟਲਾ, ਬੱਬਲ ਖੋਸਾ ਭੋਲੂਵਾਲਾ, ਜਗਸੀਰ ਸਿੰਘ ਖੋਸਾ ਕੋਟ ਕਰੋੜ, ਕੰਵਲਪ੍ਰੀਤ ਸਿੰਘ ਗਿੱਲ ਪ੍ਰਧਾਨ ਬਲਾਕ ਕਾਂਗਰਸ ਘੱਲ ਖ਼ੁਰਦ, ਹਰਪ੍ਰੀਤ ਸਿੰਘ ਵਾੜਾ ਜੈਦ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ | ਸਵ: ਹਾਕਮ ਸਿੰਘ ਪ੍ਰਧਾਨ ਨਮਿਤ ਰੱਖੇ ਗਏ ਸਹਿਜ ਪਾਠ ਦੇ ਭੋਗ 8 ਸਤੰਬਰ 2025 ਸੋਮਵਾਰ ਨੂੰ ਦੁਪਹਿਰ 12 ਤੋਂ 01 ਤੱਕ ਗੁਰਦੁਆਰਾ ਸਾਹਿਬ ਪਿੰਡ ਸੁਲਹਾਣੀ (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਪੈਣਗੇ ਤੇ ਅੰਤਿਮ ਅਰਦਾਸ ਹੋਵੇਗੀ |