ਮੱਖੂ, 7 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਸਾਬਕਾ ਮੱੁਖ ਮੰਤਰੀ ਛੱਤੀਸਗੜ੍ਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਡਾਇਰੈਕਟਰ ਹਰਭਜਨ ਸਿੰਘ ਸਭਰਾ ਦੇ ਗ੍ਰਹਿ ਵਿਖੇ ਪਹੁੰਚੇ | ਹਰਭਜਨ ਸਿੰਘ ਦੇ ਪਰਿਵਾਰ ਨੇ ਕਾਂਗਰਸੀ ਆਗੂਆਂ ਦਾ ਨਿੱਘਾ ਸਵਾਗਤ ਕੀਤਾ | ਕਾਂਗਰਸੀ ਆਗੂਆਂ ਨੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਹੜ੍ਹ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ | ਪ੍ਰਭਾਵਿਤ ਲੋਕਾਂ ਨੇ ਸੀਨੀਅਰ ਕਾਂਗਰਸੀ ਆਗੂਆਂ ਨੂੰ ਦੱਸਿਆ ਕਿ ਹਰਭਜਨ ਸਿੰਘ ਸਭਰਾ ਦਾ ਖ਼ੁਦ ਝੋਨਾ ਪਾਣੀ ਦੀ ਮਾਰ ਹੇਠ ਆ ਕੇ ਬਰਬਾਦ ਹੋ ਗਿਆ ਹੈ | ਇਸ ਪਰਿਵਾਰ ਨੂੰ 2023 ਵਿੱਚ ਵੀ ਹੜ੍ਹਾਂ ਦੇ ਪਾਣੀ ਦਾ ਸਾਹਮਣਾ ਕਰਨਾ ਪਿਆ ਸੀ ਪਰ ਹਰਭਜਨ ਸਿੰਘ ਸਭਰਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹਰ ਹੜ੍ਹ ਪ੍ਰਭਾਵਿਤ ਪਰਿਵਾਰ ਦੀ ਮਦਦ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਤੇ ਅਸੀਂ ਆਸ ਕਰਦੇ ਹਾਂ ਇਹ ਰਾਜਨੀਤਿਕ ਗਤੀਵਿਧੀਆਂ ਦੇ ਨਾਲ ਆਪਣੀ ਸਮਾਜ ਸੇਵਕ ਦੀ ਅਹਿਮ ਭੂਮਿਕਾ ਨਿਭਾਉਂਦੇ ਰਹਿਣਗੇ | ਸੀਨੀਅਰ ਕਾਂਗਰਸੀ ਆਗੂ ਹਰਭਜਨ ਸਿੰਘ ਸਭਰਾ ਦੀਆਂ ਸਮਾਜ ਸੇਵੀ ਕਾਰਜਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ | ਇਸ ਮੌਕੇ ਸਾਬਕਾ ਸਰਪੰਚ ਮਿਹਰ ਸਿੰਘ ਬਾਹਰ ਵਾਲੀ ਚੇਅਰਮੈਨ ਪੰਚਾਇਤੀ ਰਾਜ ਸੰਗਠਨ ਜ਼ਿਲ੍ਹਾ ਫਿਰੋਜ਼ਪੁਰ, ਸਾਬਕਾ ਸਰਪੰਚ ਕਸ਼ਮੀਰ ਸਿੰਘ ਭੁੱਲਰ ਵੱਟੂ ਭੱਟੀ, ਯੂਥ ਆਗੂ ਜਸਕਰਨ ਸਿੰਘ ਭੁੱਲਰ ਵੱਟੂ ਭੱਟੀ, ਜਥੇਦਾਰ ਚਰਨਜੀਤ ਸਿੰਘ ਸਰਹਾਲੀ, ਜਥੇਦਾਰ ਨਿੰਦਰ ਸਿੰਘ ਸਭਰਾ ਸਰਪੰਚ ਕਾਰਜ ਸਿੰਘ ਭੋਲਾ ਢਿੱਲੋਂ ਪੱਧਰੀ, ਸਰਪੰਚ ਸੁਖਜਿੰਦਰ ਸਿੰਘ ਸਰਹਾਲੀ, ਲਖਵਿੰਦਰ ਸਿੰਘ ਚੜ੍ਹਦੀ ਕਲਾ ਫ਼ਰਨੀਚਰ ਹਾਊਸ, ਸਰਪੰਚ ਜਸਵੰਤ ਸਿੰਘ ਤਲਵੰਡੀ, ਸਰਪੰਚ ਕੁਲਦੀਪ ਸਿੰਘ ਸਸਤੇ ਵਾਲੇ, ਸਰਪੰਚ ਦਵਿੰਦਰ ਸਿੰਘ ਜੱਲੇਵਾਲੇ, ਬਲਵਿੰਦਰ ਸਿੰਘ ਸਭਰਾ, ਗੁਰਸੇਵਕ ਸਿੰਘ ਸਭਰਾ, ਅਰਜਨ ਸਿੰਘ ਸਭਰਾ, ਬੀ.ਡੀ.ਪੀ.ਓ. ਮਿਲਖਾ ਸਿੰਘ ਗਿੱਲ, ਜਥੇਦਾਰ ਪ੍ਰਗਟ ਸਿੰਘ ਬਸਤੀ ਗ਼ਰੀਬ ਸਿੰਘ ਵਾਲੀ, ਸਰਪੰਚ ਪੂਰਨ ਸਿੰਘ, ਅਮਰਜੀਤ ਸਿੰਘ, ਸਾਬਕਾ ਸਰਪੰਚ ਗੁਰਬਚਨ ਸਿੰਘ ਸਭਰਾ, ਗੁਰਮੁਖ ਸਿੰਘ, ਨਿਰਮਲ ਸਿੰਘ ਬਿੱਲਾ, ਨੰਬਰਦਾਰ ਸੁਖਵਿੰਦਰ ਸਿੰਘ ਫੱਤੇ ਵਾਲਾ, ਤੀਰਥ ਸਿੰਘ ਢਿੱਲੋਂ, ਬਲਦੇਵ ਸਿੰਘ ਫ਼ੌਜੀ ਅਰਾਜੀ ਸਭਰਾ, ਸਰਪੰਚ ਜਗਬੀਰ ਸਿੰਘ ਰੋਡੇਵਾਲਾ ਆਦਿ ਕਾਂਗਰਸੀ ਆਗੂ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਕਿਸਾਨ ਹਾਜ਼ਰ ਸਨ |