ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)- ਆਯੁਰਵੇਦਾ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਰਵੀ ਡੂਮਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਰੁਪਿੰਦਰਦੀਪ ਗਿੱਲ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਫ਼ਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਦਸਵਾਂ ਰਾਸ਼ਟਰੀ ਆਯੁਰਵੇਦਾ ਦਿਵਸ ਮਨਾਇਆ ਗਿਆ ਜਿਸ ਵਿਚ ਡਾ. ਨਵਦੀਪ ਸਿੰਘ ਬਰਾੜ ਰਿਟਾਇਰਡ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਆਯੁਰਵੇਦਾ ਦਿਵਸ ਦਾ ਥੀਮ 'ਲੋਕਾਂ ਤੇ ਧਰਤੀ ਲਈ ਆਯੁਰਵੈਦ' ਸੀ | ਡਾ. ਰੁਪਿੰਦਰਦੀਪ ਗਿੱਲ ਨੇ ਦੱਸਿਆ ਕਿ ਵਿਭਾਗ ਦੇ ਦਫ਼ਤਰ ਵਿਚ ਭਗਵਾਨ ਧਨਵੰਤਰੀ (ਦਵਾਈਆਂ ਦੇ ਦੇਵਤਾ) ਦੀ ਪੂਜਾ ਕਰਨ ਉਪਰੰਤ ਹੜ੍ਹ ਪ੍ਰਭਾਵਿਤ ਇਲਾਕਿਆਂ, ਜਿਵੇਂ ਕਿ ਨਵੀਂ ਗੱਟੀ ਰਾਜੋ ਕੇ, ਜਲੋ ਕੇ ਉਤਾੜ, ਬਸਤੀ ਭਾਨੇ ਵਾਲੀ, ਕਮਾਲੇ ਵਾਲਾ 59 ਆਦਿ ਪਿੰਡਾਂ ਵਿਚ ਤਕਰੀਬਨ 264 ਪਰਿਵਾਰਾਂ ਨੂੰ ਹੜ੍ਹਾਂ ਤੋਂ ਬਾਅਦ ਹੋਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ | ਇਹਨਾਂ ਪਰਿਵਾਰਾਂ ਨੂੰ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਾਲੀਆਂ ਆਯੁਰਵੈਦਿਕ ਦਵਾਈਆਂ ਤੇ ਹੋਰ ਸਮਾਨ ਜਿਵੇਂ ਕਿ ਗਿਲੋਵਟੀ, ਤੁਲਸੀ ਡਰੋਪਸ, ਆਈ ਡਰੋਪਸ, ਆਯੁਰਵੈਦਿਕ ਕਫ ਸਿਰਪ ਤੇ ਆਂਵਲੇ ਦਾ ਮੁਰੱਬਾ ਆਦਿ ਘਰ-ਘਰ ਪਹੁੰਚ ਕੇ ਵੰਡਿਆ ਗਿਆ | ਇਸ ਤੋਂ ਇਲਾਵਾ ਲੋਕਾਂ ਨੂੰ ਆਯੁਰਵੇਦ ਅਤੇ ਯੋਗਾ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ | ਡਾ. ਰਕੇਸ਼ ਗਰੋਵਰ ਨੇ ਦੱਸਿਆ ਕਿ ਇਸ ਮੌਕੇ 132 ਕਿੱਲੋ ਆਂਵਲੇ ਦਾ ਮੁਰੱਬਾ ਤੇ ਹੋਰ ਦਵਾਈਆਂ ਵੰਡੀਆਂ ਗਈਆਂ, ਜਿਸ ਕੰਮ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਜਿਸ ਵਿਚ ਡਾ. ਜਸਕਮਲ ਛਾਬੜਾ, ਡਾ. ਪਰਵੀਨ ਰਾਣਾ, ਡਾ. ਰਾਕੇਸ਼ ਗਰੋਵਰ, ਡਾ. ਸੁਮੀਤ ਮੋਗਾ, ਡਾ. ਸੁਮਨ, ਡਾ. ਰੁਪਿੰਦਰ, ਡਾ. ਸ਼ੀਨਮ ਡਾ. ਲਵਦੀਪ, ਸੁਖਪ੍ਰੀਤ, ਰਘੂ ਰਾਜਾ, ਰੂਥ, ਨਿੰਦਰ ਕੌਰ, ਅਮਨਦੀਪ ਕੌਰ ਤੇ ਰੂਬੀਨਾ ਸਾਰੇ ਉਪਵੈਦ ਸ਼ਾਮਿਲ ਸਨ | ਇਸ ਤੋਂ ਇਲਾਵਾ ਸੁਪਰਡੰਟ ਰਕੇਸ਼ ਕੁਮਾਰ, ਸਮੀਰ ਮਾਨਕਟਾਲਾ, ਸਰਪੰਚ ਪੰਜਾਬ ਸਿੰਘ, ਸਰਪੰਚ ਤਾਰਾ ਸਿੰਘ, ਸਾਬਕਾ ਸਰਪੰਚ ਬਲਵੀਰ ਸਿੰਘ ਅਤੇ ਗੁਰਦੇਵ ਸਿੰਘ ਨੇ ਸਹਿਯੋਗ ਦਿੱਤਾ |