ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਭਾਰਤ ਸਰਕਾਰ ਦੀ ਸਿਹਤਮੰਦ ਮਹਿਲਾ ਸਸ਼ਕਤ ਪਰਿਵਾਰ ਮੁਹਿੰਮ ਦੇ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਮਹਿਲਾ ਰੇਲਵੇ ਕਰਮਚਾਰੀਆਂ ਲਈ ਇਕ ਵਿਆਪਕ ਸਿਹਤ ਕੈਂਪ ਦਾ ਲਗਾ ਰਹੀ ਹੈ | ਕੈਂਪ ਵਿਚ ਬਲੱਡ ਪ੍ਰੈਸ਼ਰ, ਸ਼ੂਗਰ ਤੇ ਸਰਵਾਈਕਲ ਕੈਂਸਰ ਆਦਿ ਲਈ ਆਮ ਸਿਹਤ ਜਾਂਚ, ਸਵੈ-ਜਾਂਚ ਤੇ ਸਕਰੀਨਿੰਗ ਸ਼ਾਮਲ ਹੈ | ਫ਼ਿਰੋਜ਼ਪੁਰ ਛਾਉਣੀ, ਅੰਮਿ੍ਤਸਰ, ਜਲੰਧਰ ਸ਼ਹਿਰ, ਜਲੰਧਰ ਛਾਉਣੀ, ਲੁਧਿਆਣਾ, ਕੋਟਕਪੂਰਾ, ਬਟਾਲਾ, ਜਲਾਲਾਬਾਦ, ਲਾਧੂਕਾ, ਫ਼ਾਜ਼ਿਲਕਾ, ਮੁਕਤਸਰ, ਫ਼ਿਰੋਜ਼ਸ਼ਾਹ, ਜਗਰਾਉਂ, ਅਜੀਤਵਾਲ, ਮੋਗਾ, ਡਗਰੂ, ਤਲਵੰਡੀ ਤੇ ਹੋਰ ਰੇਲਵੇ ਸਟੇਸ਼ਨਾਂ 'ਤੇ ਮਹਿਲਾ ਰੇਲਵੇ ਕਰਮਚਾਰੀਆਂ ਲਈ ਵਿਸ਼ੇਸ਼ ਸਿਹਤ ਜਾਂਚ ਕੈਂਪ ਲਗਾਏ ਗਏ ਹਨ, ਜਿਨ੍ਹਾਂ ਦੀ ਅਗਵਾਈ ਮੁੱਖ ਮੈਡੀਕਲ ਸੁਪਰਡੈਂਟ ਡਾ. ਰੰਜਨਾ ਸਹਿਗਲ ਕਰ ਰਹੇ ਹਨ | ਇਹ ਸਿਹਤ ਜਾਂਚ ਕੈਂਪ ਮਹਿਲਾ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਲਗਾਇਆ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਸਮੇਂ ਸਿਰ ਉਪਲਬਧ ਕਰਵਾਈਆਂ ਜਾ ਸਕਣ |