25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਜੀਵਨ ਮੱਲ ਸਰਕਾਰੀ ਸਕੂਲ ਵਿਖੇ ਕਰਵਾਏ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ

Ad Position 21
No active advertisement
ਅਜੀਤ ਡੈਸਕ 25-09-2025
ਜ਼ੀਰਾ, 24 ਸਤੰਬਰ (ਪ੍ਰਤਾਪ ਸਿੰਘ ਹੀਰਾ)- ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿ੍ਕਟ ਟੂਰਨਾਮੈਂਟ ਅੰਡਰ-17 (ਲ) ਦਾ ਫਾਈਨਲ ਮੁਕਾਬਲਾ ਜ਼ੋਨ ਜ਼ੀਰਾ ਤੇ ਜ਼ੋਨ ਫ਼ਿਰੋਜ਼ਪੁਰ-1 ਦੀਆਂ ਟੀਮਾਂ ਵਿਚਕਾਰ ਖੇਡ ਸਟੇਡੀਅਮ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਕਰਵਾਇਆ ਗਿਆ | ਇਹ ਮੁਕਾਬਲੇ ਪਿ੍ੰਸੀਪਲ ਕਰਮਜੀਤ ਸਿੰਘ ਜੋਸਨ ਅਤੇ ਜ਼ਿਲ੍ਹਾ ਕਮੇਟੀ ਜ਼ੀਰਾ ਦੀ ਅਗਵਾਈ ਹੇਠ ਕਰਵਾਏ ਗਏ | ਸਕੂਲ ਦੇ ਮੀਡੀਆ ਸਕੱਤਰ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਕੂਲ ਟੂਰਨਾਮੈਂਟ ਅਧੀਨ ਅੰਡਰ-17 ਕਿ੍ਕਟ ਦੇ ਮੁਕਾਬਲਿਆਂ ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ 11 ਜ਼ੋਨਾਂ ਦੀਆਂ ਟੀਮਾਂ ਭਾਗ ਲਿਆ ਸੀ, ਜਿਸ ਤਹਿਤ ਫਾਈਨਲ ਮੁਕਾਬਲਾ ਜ਼ੋਨ ਜ਼ੀਰਾ ਅਤੇ ਜ਼ੋਨ ਫ਼ਿਰੋਜ਼ਪੁਰ-1 ਦੀਆਂ ਅੰਡਰ-17 ਟੀਮਾਂ ਵਿਚਕਾਰ ਖੇਡਿਆ ਗਿਆ | ਜ਼ੋਨ ਜ਼ੀਰਾ ਦੀ ਟੀਮ 9 ਵਿਕਟਾਂ ਨਾਲ ਜੇਤੂ ਰਹੀ | ਕਰਮਜੀਤ ਸਿੰਘ ਜੋਸਨ ਨੇ ਸਮੁੱਚੀ ਟੀਮ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ, ਟੂਰਨਾਮੈਂਟ ਪ੍ਰਬੰਧਕੀ ਅਮਲਾ, ਸਮੂਹ ਸਕੂਲ ਸਟਾਫ਼ ਨੂੰ ਇਸ ਸ਼ਾਨਦਾਰ ਜਿੱਤ ਮੌਕੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਹਰਪ੍ਰੀਤ ਸਿੰਘ ਸਿੰਘ ਬੈਂਸ ਡੀ.ਪੀ, ਲੈਕ. ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਪੀ.ਟੀ, ਗੁਰਸੇਵਕ ਸਿੰਘ ਡੀ.ਪੀ, ਨਿਤਿਨ ਕੁਮਾਰ ਡੀ.ਪੀ, ਨੇਹਾ ਖਾਨ, ਲੈਕ. ਨਵੀਨ ਸਚਦੇਵਾ, ਬਲਵਿੰਦਰ ਸਿੰਘ ਮੁਲਤਾਨੀ, ਅਮਰਜੀਤ ਸਿੰਘ ਸੰਧੂ, ਅਜੇ ਕੁਮਾਰ, ਜਗਸੀਰ ਸਿੰਘ ਗਿੱਲ, ਕੁਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਸਰਬਜੀਤ ਸਿੰਘ, ਦਿਲਪ੍ਰੀਤ ਸਿੰਘ, ਮਹਾਂਬੀਰ ਬਾਂਸਲ, ਸਵਰਨਪਾਲ ਸਿੰਘ, ਨਿਰਮਲਜੀਤ ਕੌਰ, ਕਿਰਨਦੀਪ ਕੌਰ, ਸੁਰਜੀਤ ਕੌਰ, ਗੁਰਵਿੰਦਰ ਕੌਰ, ਸੁਨੀਤਾ ਰਾਣੀ, ਮੈਡਮ ਸੁਮਨ, ਸੁਖਜੀਤ ਕੌਰ, ਮਮਤਾ ਪੁਰੀ, ਮਨਿੰਦਰਜੀਤ ਕੌਰ, ਮਨਮੋਹਨ ਕੌਰ, ਗੁਰਮੀਤ ਕੌਰ, ਰਿਚਾ ਕੁਮਾਰੀ, ਮਨੀਸ਼ਾ ਸ਼ਰਮਾ, ਵੰਦਨਾ ਤੋਂ ਇਲਾਵਾ ਦਰਸ਼ਨ ਲਾਲ, ਗੁਰਸ਼ਾਮ ਸਿੰਘ, ਰਣਬੀਰ ਸਿੰਘ, ਸੰਜੀਵ ਕੁਮਾਰ, ਦੀਪਾਂਕਰ ਮਿੱਤਲ, ਬਲਜੀਤ ਸਿੰਘ, ਜਗਤਾਰ ਸਿੰਘ, ਸੰਦੀਪ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੇਲਵੇ ਡਵੀਜ਼ਨ ਨੇ ਮਹਿਲਾ ਕਰਮਚਾਰੀਆਂ ਲਈ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਡਾ. ਅਭਿਸ਼ੇਕ ਅਰੋੜਾ ਵਲੋਂ ਰਾਮ-ਲੀਲ੍ਹਾ ਦਾ ਸ਼ੁੱਭ ਆਰੰਭ
Ad Position 24