ਫ਼ਿਰੋਜ਼ਪੁਰ, 24 ਸਤੰਬਰ (ਰਾਕੇਸ਼ ਚਾਵਲਾ) -ਫ਼ਿਰੋਜ਼ਪੁਰ ਕੈਂਟ ਸਥਿਤ ਘੁੰਮਾਹਰ ਮੰਡੀ ਵਿਚ ਸ਼੍ਰੀ ਰਾਮ-ਲੀਲ੍ਹਾ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਵਿਆ ਰਾਮ-ਲੀਲ੍ਹਾ ਕਰਵਾਈ ਜਾ ਰਹੀ ਹੈ | ਰਾਮ-ਲੀਲ੍ਹਾ ਦਾ ਸ਼ੁੱਭ ਆਰੰਭ ਅਮਨਦੀਪ ਹਸਪਤਾਲ ਦੇ ਫੈਕਲਟੀ ਡਾਇਰੈਕਟਰ ਡਾ. ਅਭਿਸ਼ੇਕ ਅਰੋੜਾ ਨੇ ਜੋਤ ਜਗਾ ਕੇ ਕੀਤਾ | ਉਦਘਾਟਨ ਸਮਾਗਮ 'ਤੇ ਕਮੇਟੀ ਦੇ ਅਧਿਕਾਰੀਆਂ ਨੇ ਮੁੱਖ ਮਹਿਮਾਨ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਭੇਟ ਕਰਕੇ ਕੀਤਾ | ਪ੍ਰਧਾਨ ਰਿੰਕੂ ਸ਼ਰਮਾ ਦੀ ਅਗਵਾਈ ਵਿਚ ਪੂਰੀ ਟੀਮ ਉਤਸ਼ਾਹ ਅਤੇ ਸਮਰਪਣ ਭਾਵਨਾ ਨਾਲ ਕੰਮ ਕਰ ਰਹੀ ਸੀ | ਇਸ ਮੌਕੇ ਡਾ. ਅਭਿਸ਼ੇਕ ਅਰੋੜਾ ਨੇ ਕਿਹਾ ਕਿ ਰਾਮ-ਲੀਲ੍ਹਾ ਭਾਰਤੀ ਸਭਿਆਚਾਰ ਦੀ ਆਤਮਾ ਹੈ | ਇਹ ਸਿਰਫ਼ ਮਨੋਰੰਜਨ ਨਹੀਂ, ਸਗੋਂ ਜੀਵਨ ਨੂੰ ਧਰਮ, ਸਚਾਈ, ਤਿਆਗ ਤੇ ਸੇਵਾ ਵਰਗੀਆਂ ਮੁੱਲਾਂ ਨਾਲ ਜੋੜਨ ਦਾ ਸਾਧਨ ਹੈ | ਇਸ ਮੌਕੇ ਮੁਕੇਸ਼, ਰਣਜੀਤ, ਰਜਿੰਦਰ, ਰਮਨ, ਸਨੀ, ਅਮਨ, ਸ਼ੁਕਲਾ ਪੰਡਿਤ ਸਮੇਤ ਪੂਰੀ ਟੀਮ ਹਾਜ਼ਰ ਰਹੀ |