31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

50 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 26-09-2025
ਫ਼ਿਰੋਜ਼ਪੁਰ, 25 ਸਤੰਬਰ (ਰਾਕੇਸ਼ ਚਾਵਲਾ)- ਕੈਂਟ ਪੁਲਿਸ ਵਲੋਂ ਹੈਰੋਇਨ ਦਾ ਗੈਰ-ਕਾਨੂੰਨੀ ਧੰਦਾਂ ਕਰਨ ਵਾਲੇ ਦੋ ਵਿਅਕਤੀ ਗਿ੍ਫ਼ਤਾਰ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਦਰਜ ਮਾਮਲੇ ਵਿਚ ਸਹਾਇਕ ਥਾਣੇਦਾਰ ਗੁਰਕੰਵਲਜੀਤ ਕੌਰ ਦੌਰਾਨ-ਏ-ਗਸ਼ਤ ਚੁੰਗੀ ਨੰਬਰ 7 ਤੋਂ ਸ਼ਮਸ਼ਾਨਘਾਟ ਨੂੰ ਜਾ ਰਹੇ ਸਨ | ਇਸ ਦੌਰਾਨ ਸਾਹਮਣੇ ਤੋਂ ਦੋ ਨੌਜਵਾਨਾ ਆਉਂਦੇ ਦਿਖਾਈ ਦਿੱਤੇ ਜੋ ਕਿ ਪੁਲਿਸ ਨੂੰ ਦੇਖ ਕੇ ਘਬਰਾ ਗਏ ਤੇ ਪਿੱਛੇ ਮੁੜਨ ਲੱਗੇ | ਉਨ੍ਹਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਗਰ ਪੁੱਤਰ ਜਸਵਿੰਦਰ ਸਿੰਘ ਤੇ ਗੁਰਸ਼ਰਚਨ ਸਿੰਘ ਪੁੱਤਰ ਗੁਰਜੀਤ ਸਿੰਘ ਵਜੋਂ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ 7 ਹਜ਼ਾਰ ਪ੍ਰਤੀ ਏਕੜ ਦੇਵੇ ਸਰਕਾਰ: ਧਾਲੀਵਾਲ, ਫੁੱਲਰਵਨ <br/> ਅਗਲੀ ਖ਼ਬਰ ਪਿੰਡ ਵਜੀਦਕੇ ਕਲਾਂ ਦੀ ਜੰਮਪਲ ਬਬਨਦੀਪ ਕੌਰ ਐਮ.ਬੀ.ਬੀ.ਐਸ. ਲਈ ਚੁਣੇ ਜਾਣ 'ਤੇ ਪਿੰਡ 'ਚ ਖ਼ੁਸ਼ੀ ਦੀ ਲਹਿਰ
Ad Position 24