13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਿਵਲ ਹਸਪਤਾਲ ਮੁੜ ਚਰਚਾ 'ਚ

Ad Position 21
No active advertisement
ਇਸ ਸੰਬੰਧੀ ਜਦੋਂ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਨਿਖਿਲ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਇਹ ਕੈਮਰੇ ਲੱਗੇ ਹੋਏ ਹਨ ਪਰ ਚੱਲ ਨਹੀਂ ਰਹੇ | ਇਨ੍ਹਾਂ ਨੂੰ ਠੀਕ ਕਰਵਾਉਣ ਲਈ ਜਦੋਂ ਮਕੈਨਿਕ ਨੂੰ ਬੁਲਾ ਕੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਵਰਜ਼ਨ ਬਹੁਤ ਪੁਰਾਣਾ ਹੋਣ ਦੇ ਕਾਰਨ ਇਹ ਠੀਕ ਨਹੀਂ ਹੋਣਗੇ | ਐੱਸ.ਐੱਮ.ਓ. ਨਿਖਿਲ ਗੁਪਤਾ ਨੇ ਅੱਗੇ ਦੱਸਿਆ ਕਿ ਇਸ ਸੰਬੰਧੀ ਅਧਿਕਾਰੀਆਂ ਨੂੰ ਕਈ ਵਾਰ ਨੋਟਿਸ ਦਿੱਤਾ ਹੈ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਅਣਸੁਖਾਂਵੀ ਘਟਨ 27-09-2025

ਫ਼ਿਰੋਜ਼ਪੁਰ, 26 ਸਤੰਬਰ (ਸੁਖਵਿੰਦਰ ਸਿੰਘ)- ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਸਿਵਲ ਹਸਪਤਾਲ ਆਪਣੀਆਂ ਖ਼ਾਮੀਆਂ ਨੂੰ ਲੈ ਕੇ ਇਕ ਵਾਰ ਫਿਰ ਚਰਚਾ ਵਿਚ ਆ ਗਿਆ ਹੈ ਇਸ ਦੇ ਹਾਲਤ ਸੁਧਰਨ ਦਾ ਨਾਂਅ ਨਹੀਂ ਲੈ ਰਹੇ | ਹਸਪਤਾਲ ਵਿਚ ਵੱਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਤੇ ਪ੍ਰਬੰਧਕ ਗੰਭੀਰ ਨਜ਼ਰ ਨਹੀਂ ਆ ਰਹੇ ਦੇਖਣ ਵਿਚ ਆਇਆ ਹੈ ਕਿ ਹਸਪਤਾਲ ਦੇ ਸੀ.ਸੀ.ਟੀ.ਵੀ. ਕੈਮਰੇ ਡੰਮੀ ਬਣ ਚੁੱਕੇ ਹਨ | ਹਸਪਤਾਲ ਵਿਚ ਲਗਾਏ ਗਏ ਸੀ.ਸੀ.ਟੀ.ਵੀ. ਕੈਮਰੇ ਜੋ ਲੰਮੇ ਸਮੇਂ ਤੋਂ ਬੰਦ ਪਏ ਹੋਣ ਨਾਲ ਸੁਰੱਖਿਆ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ | ਬੰਦ ਪਏ ਇਨ੍ਹਾਂ ਕੈਮਰਿਆਂ ਕਾਰਨ ਚੋਰੀ ਦੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ | ਰੋਜ਼ਾਨਾ ਸੈਂਕੜੇ ਮਰੀਜ਼ ਇਲਾਜ ਲਈ ਆਉਣ ਵਾਲੇ ਇਸ ਹਸਪਤਾਲ ਵਿਚ ਨਾ ਸਿਰਫ਼ ਚੋਰੀਆਂ ਤੇ ਗੜਬੜਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ, ਬਲਕਿ ਸਟਾਫ਼ ਨਾਲ ਵਾਪਰਨ ਵਾਲੇ ਝਗੜਿਆਂ ਜਾਂ ਅਣਚਾਹੀਆਂ ਘਟਨਾਵਾਂ ਦੀ ਜਾਂਚ ਵੀ ਬਿਨਾਂ ਕੈਮਰੇ ਦੇ ਅਧੂਰੀ ਰਹਿ ਜਾਂਦੀ ਹੈ | ਜਦੋਂ ਹਸਪਤਾਲ ਦਾ ਮੁਆਇਨਾ ਕੀਤਾ ਤਾਂ ਦੇਖਿਆ ਕਿ ਪੂਰੇ ਹਸਪਤਾਲ ਦੇ ਕੈਮਰੇ ਬੰਦ ਸਨ | ਐਕਸਰੇ ਵਾਲੇ ਕਮਰੇ ਦਾ ਕੈਮਰਾ, ਓ.ਪੀ.ਡੀ. ਦੇ ਮੁੱਖ ਗੇਟ ਲੱਗਾ ਕੈਮਰਾ ਤੇ ਪਰਚੀ ਕਾਊਾਟਰ 'ਤੇ ਲੱਗਾ ਕੈਮਰਾ ਹੀ ਨਹੀਂ ਚੱਲ ਰਿਹਾ ਸੀ | ਲੰਬੇ ਸਮੇਂ ਤੋਂ ਬੰਦ ਪਏ ਇਨ੍ਹਾਂ ਕੈਮਰਿਆਂ ਨੂੰ ਚਾਲੂ ਕਰਵਾਉਣ ਜਾਂ ਠੀਕ ਕਰਵਾਉਣ ਦੀ ਹਸਪਤਾਲ ਪ੍ਰਬੰਧਕਾਂ ਨੇ ਕਦੇ ਕੋਸ਼ਿਸ਼ ਹੀ ਨਹੀਂ ਕੀਤੀ | ਡੋਪ ਟੈਸਟਿੰਗ ਦਾ ਕੈਮਰਾ ਵੀ ਕੰਮ ਨਹੀਂ ਕਰ ਰਿਹਾ | ਸੀ.ਸੀ.ਟੀ.ਵੀ. ਡੰਮ੍ਹੀ ਬਣੀ ਹੋਣ ਦੇ ਕਾਰਨ ਅਪਰਾਧਿਕ ਅਤੇ ਘੋਟਾਲਾ ਕਰਨ ਵਾਲਿਆਂ ਦੇ ਵਾਰੇ ਨਿਆਰੇ ਹੋ ਰਹੇ ਹਨ | ਮਰੀਜ਼ਾਂ ਕੋਮਲਪ੍ਰੀਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਕ ਮਹੀਨਾ ਪਹਿਲਾਂ ਜਦੋਂ ਅਸੀਂ ਸਿਵਲ ਹਸਪਤਾਲ ਵਿਚੋਂ ਦਵਾਈ ਲੈ ਕੇ ਬਾਹਰ ਆਏ ਤਾਂ ਸਾਡਾ ਮੋਟਰਸਾਈਕਲ ਚੋਰ ਲੈ ਕੇ ਰਫ਼ੂ ਚੱਕਰ ਹੋ ਗਏ | ਅਸੀਂ ਹਸਪਤਾਲ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇੱਥੇ ਪਾਰਕਿੰਗ ਬਣਾਈ ਜਾਵੇ ਤਾਂ ਜੋ ਦਵਾਈ ਲੈ ਆਏ ਬੇਫ਼ਿਕਰ ਹੋ ਕੇ ਅੰਦਰ ਜਾਣ | ਉਨ੍ਹਾਂ ਅੱਗੇ ਦੱਸਿਆ ਕਿ ਜਿੱਥੇ ਲੋਕਾਂ ਦੀ ਜਾਨ ਤੇ ਸਿਹਤ ਨਾਲ ਸੰਬੰਧਿਤ ਸੇਵਾਵਾਂ ਮਿਲਦੀਆਂ ਹਨ ਉੱਥੇ ਸੁਰੱਖਿਆ 'ਚ ਲਾਪਰਵਾਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਨੇ ਸਿਹਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਕੈਮਰੇ ਤੁਰੰਤ ਚਾਲੂ ਕੀਤੇ ਜਾਣ ਤਾਂ ਜੋ ਹਸਪਤਾਲ ਵਿਚ ਪਾਰਦਰਸ਼ਤਾ ਅਤੇ ਸੁਰੱਖਿਆ ਬਣੀ ਰਹੇ | ਇਕ ਮਰੀਜ਼ ਨੇ ਕਿਹਾ ਜੇ ਕੋਈ ਘਟਨਾ ਵਾਪਰੇ ਤਾਂ ਸਬੂਤ ਹੀ ਨਹੀਂ ਮਿਲਣਗੇ, ਫਿਰ ਇਨਸਾਫ਼ ਕਿਵੇਂ ਹੋਵੇਗਾ | ਉਨ੍ਹਾਂ ਦੱਸਿਆ ਹੈ ਕਿ ਇਹ ਖ਼ਬਰ ਲੱਗਣ ਤੋਂ ਬਾਅਦ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਤੋਂ ਜਾਗਦਾ ਹੈ ਜਾਂ ਉਸੇ ਤਰ੍ਹਾਂ ਹੀ ਸੁੱਤਾ ਰਹੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਦੇ ਕੈਦੀਆਂ ਤੇ ਹਵਾਲਾਤੀਆਂ ਤੋਂ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਸਰਕਾਰੀ ਸਕੂਲਾਂ 'ਚ ਕਰਵਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ
Ad Position 24