ਫ਼ਿਰੋਜ਼ਪੁਰ, 26 ਸਤੰਬਰ (ਸੁਖਵਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚੋਂ ਕੈਦੀਆਂ ਅਤੇ ਹਵਾਲਾਤੀਆਂ ਤੋਂ 2 ਟੱਚ ਸਕਰੀਨ ਮੋਬਾਈਲ ਫ਼ੋਨ ਅਤੇ 2-ਕੀ ਪੈਡ ਮੋਬਾਈਲ ਫ਼ੋਨ ਬਰਾਮਦ ਕਰਕੇ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ 52-ਏ ਪਰੀਸੰਨਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਹੈ ਕਿ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਦੇ ਸਹਾਇਕ ਸੁਪਰਡੈਂਟ ਵਲੋਂ ਭੇਜੇ ਪੱਤਣ ਨੰਬਰ 28-10 'ਚ ਲਿਖਿਆ ਹੈ ਕਿ 11 ਸਤੰਬਰ ਨੂੰ ਤਲਾਸ਼ੀ ਦੌਰਾਨ ਹਵਾਲਾਤੀ ਵਿਸ਼ਾਲ ਉਰਫ਼ ਲਾਲੂ ਕੋਲੋਂ ਇਕ ਟੱਚ ਸਕਿਨ ਮੋਬਾਈਲ ਫ਼ੋਨ ਸਮੇਤ ਸਿੰਮ ਬਰਾਮਦ ਹੋਈ | ਪੱਤਰ ਨੰਬਰ 28-97 ਵਿਚ ਲਿਖਿਆ ਹੈ ਕਿ 17 ਸਤੰਬਰ ਨੂੰ ਤਲਾਸ਼ੀ ਦੌਰਾਨ ਹਵਾਲਾਤੀ ਹਰਪ੍ਰਤਾਪ ਸਿੰਘ ਪੁੱਤਰ ਸੁਚੇਤ ਸਿੰਘ (ਪੀ.ਆਈ.ਡੀ. ਨੰਬਰ 293261) ਕੋਲੋਂ ਇਕ ਟੱਚ ਸਕਰੀਨ ਮੋਬਾਈਲ ਫ਼ੋਨ ਸਮੇਤ ਸਿਮ ਬਰਾਮਦ ਹੋਇਆ | ਪੱਤਰ ਨੰਬਰ 2959 ਵਿਚ ਲਿਖਿਆ ਹੈ ਕਿ 22 ਸਤੰਬਰ ਨੂੰ ਤਲਾਸ਼ੀ ਦੌਰਾਨ ਹਵਾਲਾਤੀ ਕੁਲਜੀਤ ਸਿੰਘ ਪੁੱਤਰ ਬਸੰਤ ਸਿੰਘ (ਪੀ.ਆਈ.ਡੀ ਨੰਬਰ 85 4363) ਕੋਲੋਂ ਇਕ ਕੀ-ਪੈਡ ਮੋਬਾਈਲ ਫ਼ੋਨ ਸਮੇਤ ਸਿਮ ਬਰਾਮਦ ਹੋਇਆ | ਹਵਾਲਾਤੀ ਸੁਨੀਲ ਕੁਮਾਰ ਪੁੱਤਰ ਹਰਬੰਸ ਸਿੰਘ ਕੋਲੋਂ ਇਕ ਕੀ-ਪੈਡ ਮੋਬਾਈਲ ਹੁਣ ਬਰਾਮਦ ਹੋਇਆ | ਸਿਟੀ ਥਾਣਾ ਦੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ 'ਤੇ ਵਿਸ਼ਾਲ ਸਿੰਘ ਪੁੱਤਰ ਲਾਲੂ ਪੁੱਤਰ ਬਿੱਟੂ ਸਿੰਘ ਹਵਾਲਾਤੀ ਹਰਪ੍ਰਤਾਪ ਸਿੰਘ ਪੁੱਤਰ ਸੁਚੇਤ ਸਿੰਘ ਹਵਾਲਾਤੀ ਕੁਲਜੀਤ ਸਿੰਘ ਪੁੱਤਰ ਬਸੰਤ ਸਿੰਘ ਆਈ (ਪੀ.ਆਈ.ਡੀ ਨੰਬਰ 854363) ਹਵਾਲਾਤੀ ਸੁਨੀਲ ਕੁਮਾਰ ਪੁੱਤਰ ਹਰਬੰਸ ਲਾਲ ਤੋਂ ਚਾਰ ਮੋਬਾਈਲ ਫ਼ੋਨ ਸਮੇਤ ਸਿਮ ਕਾਰਡ ਬਰਾਮਦ ਕਰਕੇ ਮਾਮਲਾ ਦਰਜ ਕੀਤਾ |