22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸ੍ਰੀ ਜਵਾਲਾ ਜੀ ਭਜਨ ਮੰਡਲੀ ਨੇ ਸਾਲਾਨਾ ਜਾਗਰਣ ਕਰਵਾਇਆ <br/>

Ad Position 21
No active advertisement
ਜਾਗਰਣ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ ਤੇ ਨਾਲ ਹੋਰ | ਤਸਵੀਰ-ਹਰਜੀਤ ਸਿੰਘ ਗਿੱਲ <br/> 28-09-2025
ਜ਼ੀਰਾ, 27 ਸਤੰਬਰ (ਹਰਜੀਤ ਸਿੰਘ ਗਿੱਲ)- ਸ੍ਰੀ ਜਵਾਲਾ ਜੀ ਭਜਨ ਮੰਡਲੀ ਜ਼ੀਰਾ ਵਲੋਂ ਬਸਤੀ ਮਾਛੀਆਂ ਗਊਸ਼ਾਲਾ ਰੋਡ ਜ਼ੀਰਾ ਵਿਖੇ 40ਵਾਂ ਸਾਲਾਨਾ ਵਿਸ਼ਾਲ ਜਾਗਰਣ ਸ਼ਰਧਾ-ਭਾਵਨਾ ਤੇ ਧੂਮਧਾਮ ਨਾਲ ਕਰਵਾਇਆ ਗਿਆ | ਇਸ ਜਾਗਰਨ ਦੌਰਾਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਉਚੇਚੇ ਤੌਰ 'ਤੇ ਪਹੁੰਚੇ ਜਿਨ੍ਹਾਂ ਵਲੋਂ ਜਾਗਰਣ ਦੀ ਸਟੇਜ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਜ, ਆਮ ਆਦਮੀ ਪਾਰਟੀ ਬਲਾਕ ਜ਼ੀਰਾ ਦੇ ਪ੍ਰਧਾਨ ਹਰ ਭਗਵਾਨ ਸਿੰਘ ਭੋਲ਼ਾ ਔਲਖ, ਚਰਨਜੀਤ ਸਿੰਘ ਸਿੱਕੀ ਕੌਮੀ ਪ੍ਰਧਾਨ ਅਰੋੜ ਵੰਸ਼ ਮਹਾਂਸਭਾ, ਲੱਕੀ ਪਾਸੀ, ਜੋਗਿੰਦਰ ਸਿੰਘ ਹੀਰ, ਸਰਬਜੀਤ ਸ਼ਰਮਾ, ਲੱਕੀ ਸ਼ਰਮਾ, ਸਾਈਮਨ ਮਸੀਹ ਸੋਨੀ ਪ੍ਰਧਾਨ ਐੱਸ.ਸੀ. ਵਿੰਗ 'ਆਪ' ਜ਼ੀਰਾ, ਸੁਨੀਲ ਗਰੋਵਰ ਬਲਾਕ ਪ੍ਰਧਾਨ, ਚਾਂਦ ਅਰੋੜਾ ਪ੍ਰਧਾਨ ਯੂਥ ਅਰੋੜ ਵੰਸ਼ ਮਹਾਂਸਭਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਸਮੇਂ ਪ੍ਰਬੰਧਕਾਂ ਵਲੋਂ ਜਾਗਰਣ ਦੀ ਸ਼ੁਰੂਆਤ ਕਰਵਾਉਂਦਿਆਂ ਪੂਜਾ ਅਰਚਨਾ ਕੀਤੀ ਗਈ | ਸਟੇਜ ਦੀ ਸ਼ੁਰੂਆਤ ਸ੍ਰੀ ਜਵਾਲਾ ਜੀ ਭਜਨ ਮੰਡਲੀ ਵਲੋਂ ਗਣੇਸ਼ ਵੰਦਨਾ ਨਾਲ ਕੀਤੀ ਗਈ | ਇਸ ਪਿੱਛੋਂ ਵੱਖ-ਵੱਖ ਕਲਾਕਾਰਾਂ ਵਲੋਂ ਮਹਾਂਮਾਈ ਦੀਆਂ ਭੇਟਾਂ ਗਾ ਕੇ ਜਾਗਰਣ ਦੌਰਾਨ ਮਈਆ ਦਾ ਗੁਣਗਾਨ ਕੀਤਾ ਗਿਆ | ਜਾਗਰਣ ਵਿਚ ਪ੍ਰਸਿੱਧ ਭਜਨ ਸਮਰਾਟ ਅਮਰ ਖਾਨ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਜਿਨ੍ਹਾਂ ਵਲੋਂ ਮਹਾਂਮਾਈ ਦਾ ਗੁਣਗਾਨ ਕੀਤਾ ਗਿਆ | ਇਸ ਸਮੇਂ ਕਰਵਾਏ ਗਏ ਸਨਮਾਨ ਸਮ 'ਚ ਜਾਗਰਨ ਵਿਚ ਪਹੁੰਚੇ ਮੁੱਖ ਮਹਿਮਾਨ ਅਤੇ ਪਤਵੰਤਿਆਂ ਤੋ ਇਲਾਵਾ ਸਮਾਗਮ ਕਰਵਾਉਣ ਲਈ ਪ੍ਰਬੰਧਕਾਂ ਪਹੁੰਚੀਆਂ ਸ਼ਖ਼ਸੀਅਤਾਂ ਤੇ ਸਹਿਯੋਗ ਦੇਣ ਵਾਲੇ ਸ਼ਰਧਾਲੂਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਵਲੋਂ ਜਾਗਰਣ ਤੋਂ ਪਹਿਲਾਂ ਲੰਗਰ ਭੰਡਾਰਾ ਵੀ ਕਰਵਾਇਆ ਗਿਆ ਜਿਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਲੰਗਰ ਸੰਗਤਾਂ ਨੂੰ ਵਰਤਾਏ ਗਏ | ਇਸ ਮੌਕੇ ਪ੍ਰਬੰਧਕਾਂ ਵਿਚ ਵਿਸ਼ੇਸ਼ ਤੌਰ 'ਤੇ ਸ਼੍ਰੀ ਜਵਾਲਾ ਜੀ ਭਜਨ ਮੰਡਲੀ ਜ਼ੀਰਾ ਦੇ ਪ੍ਰਧਾਨ ਗੁਰਮੇਜ ਸਿੰਘ ਗੇਜਾ, ਤੇਜਾ ਸਿੰਘ, ਗੁਰਦਾਸ ਸਿੰਘ, ਕਾਕਾ ਸਿੰਘ, ਸਾਈਮਨ ਮਸੀਹ ਸੋਨੂੰ, ਦਲਜੀਤ ਸਿੰਘ, ਗੁਰਵਿੰਦਰ ਸਿੰਘ, ਨੰਨੂੰ, ਕਾਲਾ, ਜਰਨੈਲ ਸਿੰਘ, ਬੱਲੀ, ਦੀਪਕ ਮਸੀਹ, ਗੋਰਾ ਦਰਜੀ, ਪਿਆਰਾ ਸਿੰਘ, ਛਿੰਦਰ ਪਾਲ, ਚੰਦ ਸਿੰਘ ਸੰਧੂ, ਤਰਨਜੀਤ ਸਿੰਘ, ਤਰਸੇਮ ਸਿੰਘ, ਪ੍ਰਵੇਸ਼ ਭੱਟੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਜਥੇਬੰਦੀਆਂ ਦੇ ਸਹਿਯੋਗ ਨਾਲ ਹਰੀਕੇ ਨਹਿਰ 'ਤੇ ਲਗਾਇਆ ਧਰਨਾ <br/> ਅਗਲੀ ਖ਼ਬਰ ਕਿਸਾਨ ਝੋਨੇ ਦੇ ਫੂਸ ਨੂੰ ਮਜ਼ਬੂਰਨ ਅੱਗ ਲਾਉਂਦੇ ਹਨ-ਚਕਰ
Ad Position 24