ਫ਼ਿਰੋਜ਼ਪੁਰ, 27 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ, ਫ਼ਿਰੋਜ਼ਪੁਰ ਦੇ ਪੋਸਟ ਗੈ੍ਰਜੂਏਟ ਅਰਥਸ਼ਾਸਤਰ ਵਿਭਾਗ ਵਲੋਂ 'ਏ.ਆਈ. ਅਸਿਸਟਿਡ ਡਾਟਾ ਐਨਾਲਿਸਿਸ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਜਿਸ ਵਿਚ ਵੱਡੀ ਗਿਣਤੀ 'ਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ | ਇਸ ਮੌਕੇ ਸੰਜੀਵ ਕੱਕੜ, ਮੁਖੀ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਨੇ ਮੁੱਖ ਬੁਲਾਰੇ ਵਜੋਂ ਵਿਦਿਆਰਥਣਾਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਏ.ਆਈ. ਡਾਟਾ ਵਿਜੁਅਲਾਈਜ਼ੇਸ਼ਨ, ਪਿ੍ਡਿਕਟਿਵ ਮਾਡਲਿੰਗ ਤੇ ਅਸਲੀ ਡਾਟਾ ਵਿਸ਼ਲੇਸ਼ਣ ਵਿਚ ਸਹਾਇਤਾ ਪ੍ਰਾਪਤ ਕਰਨ ਲਈ ਸਹਾਇਕ ਤਕਨੀਕ ਹੈ | ਉਨ੍ਹਾਂ ਨੇ ਪੈ੍ਰਕਟੀਕਲ ਉਦਾਹਰਨਾਂ ਰਾਹੀਂ ਵਿਦਿਆਰਥਣਾਂ ਨੂੰ ਏ.ਆਈ. ਸੰਚਾਲਿਤ ਸਾਫ਼ਟਵੇਅਰ 'ਤੇ ਕੰਮ ਕਰਨ ਦਾ ਅਨੁਭਵ ਵੀ ਪ੍ਰਦਾਨ ਕੀਤਾ | ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਡਾਟਾ ਕਲੀਨਿੰਗ, ਪ੍ਰੋਸੈਸਿੰਗ ਤੇ ਵਿਜੁਅਲਾਈਜ਼ੇਸ਼ਨ ਦੀਆਂ ਪ੍ਰਕਿਰਿਆਵਾਂ ਦਾ ਲਾਈਵ ਡੈਮੋ ਵਿਖਾਇਆ ਗਿਆ | ਖਾਸ ਕਰਕੇ ਆਰਥਿਕ ਖੋਜ ਵਿਚ ਏ.ਆਈ. ਟੂਲਜ਼ ਦੀ ਉਪਯੋਗਤਾ, ਮਾਰਕੀਟ ਟਰੈਡਜ਼ ਦੀ ਪਛਾਣ ਤੇ ਨੀਤੀ-ਨਿਰਧਾਰਨ ਵਿਚ ਡਾਟਾ ਐਨਾਲਿਟਿਕਸ ਦੀ ਭੂਮਿਕਾ 'ਤੇ ਵੀ ਚਰਚਾ ਕੀਤੀ ਗਈ | ਸੈਸ਼ਨ ਦੌਰਾਨ ਪ੍ਰਸ਼ਨੋਤਰੀ ਰਾਊਾਡ ਵੀ ਰੱਖਿਆ ਗਿਆ ਜਿਸ ਵਿਚ ਵਿਦਿਆਰਥਣਾਂ ਨੇ ਡਾਟਾ ਐਨਾਲਿਟਿਕਸ ਨਾਲ ਜੁੜੀਆਂ ਵਾਸਤਵਿਕ ਚੁਨੌਤੀਆਂ, ਰੋਜ਼ਗਾਰ ਦੀਆਂ ਸੰਭਾਵਨਾਵਾਂ ਤੇ ਕਰੀਅਰ ਮੌਕਿਆਂ ਬਾਰੇ ਮਾਰਗਦਰਸ਼ਨ ਪ੍ਰਾਪਤ ਕੀਤਾ | ਅੰਤ ਵਿਚ ਪਿ੍ੰਸੀਪਲ ਡਾ. ਸੰਗੀਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਧੁਨਿਕ ਯੁੱਗ ਵਿਚ ਆਰਟੀਫ਼ਿਸ਼ਲ ਇੰਟੈਲੀਜੈਂਸ ਅਤੇ ਡਾਟਾ ਐਨਾਲਿਟਿਕਸ ਦਾ ਗਿਆਨ ਹਰ ਖੇਤਰ ਲਈ ਅਤਿ-ਜ਼ਰੂਰੀ ਹੋ ਰਿਹਾ ਹੈ | ਉਨ੍ਹਾਂ ਨੇ ਪ੍ਰੋਗਰਾਮ ਲਈ ਪੋਸਟ ਗ੍ਰੈਜੂਏਟ ਅਰਥਸ਼ਾਸਤਰ ਵਿਭਾਗ ਦੀ ਮੁਖੀ ਡਾ. ਸੰਗੀਤਾ ਅਰੋੜਾ ਅਤੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਸੰਜੀਵ ਕੱਕੜ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਸਾਰੇ ਭਾਗੀਦਾਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ |