22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਰਕਾਰੀ ਹਾਈ ਸਕੂਲ ਵਕੀਲਾਂ ਵਾਲਾ 'ਚ ਸਾਹਿਤਕ ਸਮਾਗਮ ਕਰਵਾਇਆ <br/>

Ad Position 21
No active advertisement
ਅਧਿਆਪਕ ਗੋਗੀ ਜ਼ੀਰਾ ਦੀ ਚੌਥੀ ਪੁਸਤਕ 'ਅੱਧੀ ਛੁੱਟੀ' ਰਿਲੀਜ਼ ਕਰਨ ਸਮੇਂ ਵੱਖ-ਵੱਖ ਬੁਲਾਰੇ | ਤਸਵੀਰ-ਪ੍ਰਤਾਪ ਸਿੰਘ ਹੀਰਾ <br/> 28-09-2025
ਜ਼ੀਰਾ, 27 ਸਤੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ ਨੇੜਲੇ ਪਿੰਡ ਵਕੀਲਾਂ ਵਾਲਾ ਦੇ ਸਰਕਾਰੀ ਹਾਈ ਸਕੂਲ ਵਿਖੇ ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਦੀ ਅਗਵਾਈ ਹੇਠ ਇਕ ਸਾਹਿੱਤਿਕ ਪੋ੍ਰਗਰਾਮ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਅਧਿਆਪਕ ਗੋਗੀ ਜ਼ੀਰਾ ਦੀ ਚੌਥੀ ਪੁਸਤਕ 'ਅੱਧੀ ਛੁੱਟੀ' ਰਿਲੀਜ਼ ਕੀਤੀ ਗਈ | ਇਸ ਦੌਰਾਨ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਾਹਿੱਤਕਾਰ ਗੁਰਚਰਨ ਨੂਰਪੁਰ, ਸਾਹਿੱਤਕਾਰ ਅਮਰਜੀਤ ਸਨੇਰਵੀ, ਪ੍ਰਤਾਪ ਸਿੰਘ ਤੇ ਦਲਜੀਤ ਰਾਏ ਕਾਲੀਆ ਸ਼ਾਮਲ ਸਨ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਵਲੋਂ ਬਾਲ ਗੀਤਾਂ ਦੀ ਕਿਤਾਬ 'ਅੱਧੀ ਛੁੱਟੀ' 'ਤੇ ਆਪਣੀ ਵਿਚਾਰ ਚਰਚਾ ਪੇਸ਼ ਕੀਤੀ | ਬੁਲਾਰਿਆਂ ਨੇ ਲੇਖਕ ਨੂੰ ਉਸ ਦੇ ਕਾਰਜ ਪ੍ਰਤੀ ਵਧਾਈ ਦਿੱਤੀ | ਇਸ ਮੌਕੇ ਆਏ ਹੋਏ ਪਤਵੰਤਿਆਂ ਤੇ ਸਕੂਲ ਸਟਾਫ਼ ਵਲੋਂ ਨਵੀਂ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ | ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਸਾਹਿੱਤਕਾਰ ਸੁਖਰਾਜ ਜ਼ੀਰਾ, ਰਾਜ ਅਰੋੜਾ, ਨਵਜੋਤ ਨੀਲੇ ਵਾਲਾ, ਹਰਪਾਲ ਸਿੰਘ ਮਨੇਸ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ | ਮੁੱਖ ਅਧਿਆਪਕ ਵਿਸ਼ੇਸ਼ ਸਚਦੇਵਾ ਵਲੋਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਸਮਾਗਮ 'ਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਹਰਮਨਜੀਤ ਕੌਰ, ਬਲਜੀਤ ਸਿੰਘ, ਗੁਰਪਾਲ ਸਿੰਘ, ਰਾਜਨਪ੍ਰੀਤ ਸਿੰਘ, ਰੋਹਿਤ ਕੁਮਾਰ, ਮਨੀਸ਼ਾ, ਪਰਮਿੰਦਰ ਕੌਰ, ਰਾਜਵਿੰਦਰ ਕੌਰ, ਸਰਬਜੀਤ ਸਿੰਘ ਕਲਸੀ, ਪਰਮਿੰਦਰ ਕੌਰ, ਅਰੁਣ ਕੁਮਾਰ, ਰਾਜਵਿੰਦਰ ਕੌਰ, ਹਰਦੀਪ ਸਿੰਘ ਸਕੂਲ ਸਟਾਫ਼ ਤੋਂ ਇਲਾਵਾ ਸਕੂਲੀ ਵਿਦਿਆਰਥੀ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਜਰਨੈਲ ਸਿੰਘ ਭੁੱਲਰ ਵਲੋਂ ਬਾਖ਼ੂਬੀ ਨਿਭਾਈ ਗਈ |

Ad Position 22
No active advertisement
ਪਿਛਲੀ ਖ਼ਬਰ ਫ਼ਿਰੋਜ਼ਪੁਰ ਦੀ ਦਿਲਨਾਜ਼ਪ੍ਰੀਤ ਨੇ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਦਾ ਤਗਮਾ <br/>... ਅਗਲੀ ਖ਼ਬਰ 'ਸੰਗਠਨ ਸਿਰਜਣ ਮੁਹਿੰਮ' ਤਹਿਤ ਕਾਂਗਰਸ ਵਲੋਂ ਮੰਡੀ ਪੰਜੇ ਕੇ ਉਤਾੜ ਵਿਖੇ ਮੀਟਿੰਗ <br/>
Ad Position 24