22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 28-09-2025
ਅਬੋਹਰ, 27 ਸਤੰਬਰ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ) -ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪਿੰਡ ਹਰੀਪੁਰਾ ਨੇ ਸਵੱਛਤਾ ਹੀ ਸੇਵਾ ਅਭਿਆਨ 2025 ਬਹੁਤ ਉਤਸ਼ਾਹ ਤੇ ਸਮਰਪਣ ਨਾਲ ਮਨਾਇਆ | ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਤੇ ਮੁੱਖ ਸੁਪਰਵਾਈਜ਼ਰ ਹਰਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਕੋਆਰਡੀਨੇਟਰ ਸ਼੍ਰੀਮਤੀ ਮੀਨਾਕਸ਼ੀ ਕਪੂਰ ਤੇ ਤਰੁਨ ਵਿੱਜ ਦੀ ਅਗਵਾਈ ਹੇਠ ਕਈ ਗਤੀਵਿਧੀਆਂ ਕਰਵਾਈਆਂ ਗਈਆਂ | ਪਹਿਲੇ ਦਿਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਸਵੱਛਤਾ ਸੰਬੰਧਿਤ ਸਹੁੰ ਚੁੱਕੀ ਅਤੇ ਸਕੂਲ ਦੇ ਵਿਹੜੇ ਵਿਚ ਇੱਕ ਵਿਆਪਕ ਸਫ਼ਾਈ ਮੁਹਿੰਮ ਸ਼ੁਰੂ ਕੀਤੀ | ਜਮਾਤਾਂ ਦੀ ਸਫ਼ਾਈ ਕੀਤੀ ਗਈ, ਸਕੂਲ ਬੈਗਾਂ ਦੀ ਸਫ਼ਾਈ ਕੀਤੀ ਗਈ, ਲਾਇਬ੍ਰੇਰੀ ਵਿਚ ਕਿਤਾਬਾਂ ਦਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕੀਤਾ ਗਿਆ ਤੇ ਅਧਿਆਪਕਾਂ ਨੇ ਅਲਮਾਰੀਆਂ ਤੇ ਯੱਗਸ਼ਾਲਾ ਦੀ ਸਫ਼ਾਈ ਕੀਤੀ | ਇਸ ਪਹਿਲਕਦਮੀ ਨੇ ਸਾਰਿਆਂ ਵਿਚ ਜ਼ਿੰਮੇਵਾਰੀ ਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕੀਤੀ | ਦੂਜੇ ਦਿਨ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੇ ਲੇਖ ਲਿਖਣ ਅਤੇ ਕਵਿਤਾ ਪਾਠ ਮੁਕਾਬਲਿਆਂ ਵਿਚ ਹਿੱਸਾ ਲਿਆ | ਬੱਚਿਆਂ ਨੇ ਸਫ਼ਾਈ 'ਤੇ ਕਵਿਤਾਵਾਂ ਤੇ ਸਾਧਾਰਨ ਲੇਖਾਂ ਰਾਹੀਂ ਸਫ਼ਾਈ ਦਾ ਸੰਦੇਸ਼ ਦਿੱਤਾ | ਮੁਹਿੰਮ ਦੇ ਤੀਜੇ ਦਿਨ ਸਵੇਰ ਦੀ ਸਭਾ 'ਚ ਇੱਕ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਦਾ ਵਿਸ਼ਾ ਸਵੱਛਤਾ ਹੀ ਸੇਵਾ ਅਭਿਆਨ ਸੀ | ਸਫ਼ਾਈ, ਚੰਗੀਆਂ ਆਦਤਾਂ, ਵਾਤਾਵਰਨ ਸੁਰੱਖਿਆ ਅਤੇ ਸਵੱਛ ਭਾਰਤ ਅਭਿਆਨ ਨਾਲ ਸੰਬੰਧਿਤ ਸਵਾਲ ਪੁੱਛੇ ਗਏ | ਮੁਹਿੰਮ ਦੇ ਚੌਥੇ ਦਿਨ ਸਕੂਲ ਦੇ ਵਿਹੜੇ 'ਚ ਰੁੱਖ ਲਗਾਏ ਗਏ ਤੇ ਛੋਟੇ ਬੱਚਿਆਂ ਨੂੰ ਹੱਥ ਧੋਣ ਦੀ ਸਹੀ ਤਕਨੀਕ ਸਿਖਾਈ ਗਈ | ਪੰਜਵੇਂ ਦਿਨ ਵਿਦਿਆਰਥੀਆਂ ਨੇ ਰਹਿੰਦ-ਖੂੰਹਦ ਤੋਂ ਲਾਭਦਾਇਕ ਚੀਜ਼ਾਂ ਬਣਾਈਆਂ ਤੇ ਉਨ੍ਹਾਂ ਦੀ ਪ੍ਰਦਰਸ਼ਨੀ ਲਗਾਈ | ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਜਿੱਥੇ ਬੱਚਿਆਂ ਨੇ ਉਤਸ਼ਾਹ ਨਾਲ ਸੈਲਫੀ ਲਈ | ਅੰਤ ਵਿਚ ਪਿ੍ੰਸੀਪਲ ਸ਼੍ਰੀ ਸੁਖਦੇਵ ਸਿੰਘ ਨੇ ਭਾਗੀਦਾਰਾਂ ਦੀ ਪ੍ਰਸ਼ੰਸਾ ਕੀਤੀ ਤੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਦਾ ਸੰਦੇਸ਼ ਦਿੱਤਾ | ਇਨ੍ਹਾਂ ਗਤੀਵਿਧੀਆਂ ਨੇ ਸਕੂਲ ਪਰਿਵਾਰ ਵਿੱਚ ਇਸ ਭਾਵਨਾ ਨੂੰ ਮਜ਼ਬੂਤ ਕੀਤਾ ਕਿ ਸਵੱਛਤਾ ਹੀ ਸੇਵਾ ਹੈ ਤੇ ਹਰ ਛੋਟੀ ਜਿਹੀ ਕੋਸ਼ਿਸ਼ ਵੱਡੀ ਤਬਦੀਲੀ ਲਈ ਰਾਹ ਪੱਧਰਾ ਕਰ ਸਕਦੀ ਹੈ | ਗੁਰਦੀਪ ਕੌਰ, ਸ਼੍ਰੀਮਤੀ ਡਿੰਪਲ ਉਤਰੇਜਾ ਤੇ ਸ਼੍ਰੀਮਤੀ ਸ਼ੀਤਲ ਬਿਸ਼ਨੋਈ ਨੇ ਸਾਰੀਆਂ ਗਤੀਵਿਧੀਆਂ ਨੂੰ ਕਰਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ |

Ad Position 22
No active advertisement
ਪਿਛਲੀ ਖ਼ਬਰ ਸਰੋ੍ਹਾ ਦੇ 67 ਗੱਟੇ ਚੋਰੀ ਵੇਚਣ ਤੇ ਖ਼ਰੀਦਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇੱਕ ਕਾਬੂ
Ad Position 24