22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਰੋ੍ਹਾ ਦੇ 67 ਗੱਟੇ ਚੋਰੀ ਵੇਚਣ ਤੇ ਖ਼ਰੀਦਣ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 28-09-2025

ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)- ਥਾਣਾ ਸਦਰ ਪੁਲਿਸ ਨੇ ਸਰੋਂ੍ਹ ਦੇ ਕਰੀਬ 67 ਗੱਟੇ ਚੋਰੀ ਵੇਚਣ ਤੇ ਖ਼ਰੀਦਣ ਵਾਲੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਜ ਕੁਮਾਰ ਪੁੱਤਰ ਹੰਸ ਰਾਜ ਵਾਸੀ ਮਕਾਨ ਨੰਬਰ 31 ਐਮ.ਸੀ. ਕਾਲੋਨੀ ਫ਼ਾਜ਼ਿਲਕਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਆਪਣੀ ਆੜ੍ਹਤ ਦੀ ਦੁਕਾਨ ਹੈ | ਉਸ ਨੇ ਸਰ੍ਹੋਂ ਦੀ ਫ਼ਸਲ ਖ਼ਰੀਦ ਕਰਕੇ ਇਕੱਠੀ ਕਰਕੇ ਪਿੰਡ ਪੈਚਾਂ ਵਾਲੀ ਧੰਨ ਸਾਗਰ ਫ਼ੈਕਟਰੀ ਵਿਚ ਰੱਖੀ ਸੀ | ਅਨਿਲ ਕੁਮਾਰ ਪੁੱਤਰ ਰਾਮ ਪ੍ਰਤਾਪ ਨੇ ਫ਼ੈਕਟਰੀ ਵਿਚੋਂ ਸਰੋ੍ਹਾ ਚੁੱਕ ਕੇ ਸੁਨੀਲ ਕੁਮਾਰ ਪੁੱਤਰ ਨੇਤ ਰਾਮ ਵਾਸੀ ਖਿਓ ਵਾਲੀ ਢਾਬ ਨੂੰ ਕਰੀਬ 67 ਗੱਟੇ ਸਰੋਂ੍ਹ ਵੇਚ ਦਿੱਤੀ ਜਿਸ ਦੀ ਕੁੱਲ ਕੀਮਤ ਸਵਾ ਦੋ ਲੱਖ ਦੇ ਕਰੀਬ ਬਣਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅਬੋਹਰ ਦੇ ਬੈਡਮਿੰਟਨ ਖਿਡਾਰੀ ਸ਼ਿਵੇਨ ਢੀਂਗਰਾ ਅਤੇ ਲਿਹਾਜ਼ਦੀਪ ਨੇ ਰਚਿਆ ਇਤਿਹਾਸ <br/> ਅਗਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ <br/>
Ad Position 24