ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)- ਸ਼੍ਰੀ ਅਗਰਸੈਨ ਜਯੰਤੀ ਅਗਰਵਾਲ ਸਮਾਜ ਵਲੋਂ ਅੱਜ ਮਹਾਰਾਜ ਸ਼੍ਰੀ ਅਗਰਸੈਨ ਚੌਕ ਵਿਖੇ ਪ੍ਰਤਿਮਾ ਨੂੰ ਤਿਲਕ ਲਗਾ ਜੋਤ ਜਗਾਉਂਦੇ ਹੋਏ ਮਨਾਈ ਗਈ | ਇਸ ਮੌਕੇ ਅਗਰਵਾਲ ਸਮਾਜ ਨੇ ਮਹਾਰਾਜ ਦੇ ਚਲਾਏ ਹੋਏ ਨਿਯਮਾਂ 'ਤੇ ਚੱਲਣ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ | ਇਸ ਮੌਕੇ ਮਠਿਆਈਆਂ ਵੰਡੀਆਂ ਗਈਆਂ | ਇਸ ਮੌਕੇ ਅਸ਼ੋਕ ਗੁਪਤਾ, ਅਸ਼ੋਕ ਅਗਰਵਾਲ, ਮੋਹਨ ਲਾਲ, ਅਸ਼ੋਕ ਗਰਗ, ਮੁਕੇਸ਼ ਗਰਗ, ਸੰਜੀਵ ਭਾਕਿਯੂ, ਬਲਰਾਜ ਬਾਂਸਲ, ਜੀ.ਐੱਸ. ਮਿੱਤਲ, ਸੰਜੀਵ ਗੁਪਤਾ, ਧਰਮਪਾਲ ਬਾਂਸਲ (ਚੇਅਰਮੈਨ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਤੇ ਹਾਰਮਨੀ ਆਯੁਰਵੈਦਿਕ ਕਾਲਜ ਫ਼ਿਰੋਜ਼ਪੁਰ) ਤੇ ਫ਼ਿਰੋਜ਼ਪੁਰ ਸ਼ਹਿਰ ਦੀ ਅਗਰਵਾਲ ਸੰਸਥਾਵਾਂ ਆਦਿ ਸ਼ਾਮਲ ਹੋਈਆਂ |