ਅਬੋਹਰ, 27 ਸਤੰਬਰ (ਵਿਵੇਕ ਹੂੜੀਆ)- ਸਮਾਜ ਸੇਵਕ ਵਿਪਨ ਸ਼ਰਮਾ ਦੇ ਯਤਨਾਂ ਸਦਕਾ, ਅਪਾਹਜ ਲੋਕਾਂ ਲਈ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਉਣ ਦੀ ਪ੍ਰਕਿਰਿਆ ਨਿਰੰਤਰ ਜਾਰੀ ਹੈ | ਇਸ ਲੜੀ ਤਹਿਤ ਪਿਛਲੇ ਤਿੰਨ ਹਫ਼ਤਿਆਂ ਦੌਰਾਨ, ਸਿਵਲ ਹਸਪਤਾਲ ਦੇ ਵੱਖ-ਵੱਖ ਮਾਹਿਰਾਂ ਦੁਆਰਾ ਬਹੁਤ ਸਾਰੇ ਅਪਾਹਜ ਲੋਕਾਂ ਦੇ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਏ ਗਏ ਹਨ | ਜਾਣਕਾਰੀ ਦਿੰਦੇ ਹੋਏ, ਵਿਪਨ ਸ਼ਰਮਾ ਨੇ ਦੱਸਿਆ ਕਿ ਡਾ. ਸਨਮਾਨ ਮਾਂਜੀ ਦੁਆਰਾ 21 ਸਰਟੀਫਿਕੇਟ, ਡਾ. ਮਹੇਸ਼ ਕੁਮਾਰ ਦੁਆਰਾ 12 ਸਰਟੀਫਿਕੇਟ, ਡਾ. ਲਵਲੀ ਕਾਂਸਲ ਦੁਆਰਾ 13 ਸਰਟੀਫਿਕੇਟ, ਡਾ. ਸੌਗਾਤ ਜੈਨ ਦੁਆਰਾ 4 ਸਰਟੀਫਿਕੇਟ ਬਣਾਏ ਗਏ ਹਨ | ਇਸ ਤੋਂ ਇਲਾਵਾ, ਡਾ. ਸਨਮਾਨ ਮਾਂਜੀ, ਡਾ. ਮਹੇਸ਼ ਕੁਮਾਰ, ਡਾ. ਸੌਰਵ ਫੁਟੇਲਾ, ਡਾ. ਲਵਲੀ ਕਾਂਸਲ ਦੁਆਰਾ 62 ਰੇਲਵੇ ਪਾਸ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਹ ਸਰਟੀਫਿਕੇਟ ਸਿਵਲ ਹਸਪਤਾਲ ਵਿਚ ਹਰ ਸ਼ੁੱਕਰਵਾਰ ਨੂੰ ਬਣਾਏ ਜਾਂਦੇ ਹਨ | ਜੇਕਰ ਕਿਸੇ ਵੀ ਅਪਾਹਜ ਵਿਅਕਤੀ ਨੂੰ ਰੇਲਵੇ ਪਾਸ ਪ੍ਰਾਪਤ ਕਰਨ ਵਿਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ | ਇਸ ਮੌਕੇ ਰਾਜੀਵ ਕੁਮਾਰ, ਪੂਜਾ ਰਾਣੀ, ਨਿਸ਼ਾ ਰਾਣੀ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ |