22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਿਖਲਾਈ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਫ਼ਿਰੋਜ਼ਪੁਰ, 27 ਸਤੰਬਰ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫਾਰ ਵੁਮੈਨ, ਫ਼ਿਰੋਜ਼ਪੁਰ ਵਿਖੇ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਦੇ ਮਾਰਗਦਰਸ਼ਨ ਅਤੇ ਕਾਲਜ ਪਿ੍ੰਸੀਪਲ ਡਾ. ਸੰਗੀਤਾ ਦੀ ਦੇਖ ਰੇਖ ਹੇਠ ਪੋਸਟ ਗ੍ਰੈਜੂਏਟ ਰਸਾਇਣ ਵਿਭਾਗ ਵਲੋਂ ਡੀ.ਐਸ.ਟੀ.ਕਿਊਰੀ ਗ੍ਰਾਂਟ ਅਧੀਨ ਯੂ.ਵੀ.-ਵਿਜ਼ ਸਪੈਕਟਰੋਫੋਟੋਮੀਟਰ 'ਤੇ ਹੈਂਡਸ-ਆਨ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ | ਇਸ ਟਰੇਨਿੰਗ ਦਾ ਮੁੱਖ ਉਦੇਸ਼ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਯੂ.ਵੀ.-ਵਿਜ਼ ਸਪੈਕਟਰੋਸਕੋਪੀ ਦੇ ਪ੍ਰਯੋਗਾਤਮਕ ਪਹਿਲੂਆਂ ਨਾਲ ਜਾਣੂ ਕਰਵਾਉਣਾ ਸੀ | ਟਰੇਨਿੰਗ ਦੇ ਮੁੱਖ ਉਦੇਸ਼ ਯੂ.ਵੀ.-ਵਿਜ਼ ਸਪੈਕਟਰੋਸਕੋਪੀ ਦੇ ਸਿਧਾਂਤ ਨੂੰ ਸਮਝਣਾ, ਉਪਕਰਨ ਦੇ ਘਟਕਾਂ ਅਤੇ ਉਨ੍ਹਾਂ ਦੇ ਕਾਰਜਾਂ ਦੀ ਪਛਾਣ ਕਰਨਾ, ਉਪਕਰਨ ਨੂੰ ਸੁਤੰਤਰ ਤੌਰ 'ਤੇ ਚਲਾਉਣਾ, ਨਮੂਨਿਆਂ ਨੂੰ ਸਹੀ ਢੰਗ ਨਾਲ ਤਿਆਰ ਕਰਨਾ ਅਤੇ ਸੰਭਾਲਣਾ, ਬੇਸਲਾਈਨ ਸੁਧਾਰ ਅਤੇ ਕੈਲੀਬ੍ਰੇਸ਼ਨ ਕਰਨਾ, ਸੁਰੱਖਿਆ ਨਿਯਮਾਂ ਅਤੇ ਉੱਤਮ ਪ੍ਰਯੋਗਸ਼ਾਲਾ ਵਿਵਹਾਰ ਦੀ ਪਾਲਣਾ ਕਰਨਾ ਰਿਹਾ | ਵਿਭਾਗ ਮੁਖੀ ਸ਼੍ਰੀਮਤੀ ਨੇਹਾ ਨੇ ਸਰੋਤ ਵਿਅਕਤੀ ਡਾ. ਮਨਕੋਮਲ (ਜੀ.ਐਨ.ਏ. ਯੂਨੀਵਰਸਿਟੀ, ਫਗਵਾੜਾ) ਦਾ ਸਵਾਗਤ ਕੀਤਾ | ਉਨ੍ਹਾਂ ਨੇ ਪਾਵਰਪੌਇੰਟ ਪ੍ਰੈਜ਼ੇਂਟੇਸ਼ਨ ਰਾਹੀਂ ਵਿਸ਼ੇ ਅਨੁਸਾਰ ਜਾਣਕਾਰੀ ਦਿੱਤੀ ਅਤੇ ਉਸ ਤੋਂ ਬਾਅਦ ਵਿਦਿਆਰਥਣਾਂ ਨੂੰ ਪ੍ਰਯੋਗਾਤਮਕ ਟਰੇਨਿੰਗ ਪ੍ਰਦਾਨ ਕੀਤੀ | ਸੈਸ਼ਨ ਵਿਚ ਵਿਦਿਆਰਥਣਾਂ ਨੂੰ ਪ੍ਰਸਾਰਨ, ਉਪਕਰਨ ਦੇ ਘਟਕਾਂ, ਕਾਰਜਪ੍ਰਣਾਲੀ ਅਤੇ ਨਮੂਨਾ ਤਿਆਰੀ ਤਕਨੀਕਾਂ ਬਾਰੇ ਆਦਿ ਹੋਰ ਜਾਣਕਾਰੀ ਦਿੱਤੀ ਗਈ | ਭਾਗੀਦਾਰਾਂ ਨੇ ਬੀਅਰ-ਲੈਂਬਰਟ ਨਿਯਮ ਦੁਆਰਾ ਸੰਘਣਤਾ ਨਿਰਧਾਰਨ ਵਰਗੇ ਅਸਲੀ ਐਪਲੀਕੇਸ਼ਨਾਂ ਦੀ ਗਹਿਰਾਈ ਨਾਲ ਸਮਝ ਪ੍ਰਾਪਤ ਕੀਤੀ | ਅੰਤ ਵਿਚ ਪਿ੍ੰਸੀਪਲ ਡਾ. ਸੰਗੀਤਾ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਵਿਭਾਗ ਦੇ ਮੁਖੀ ਮੈਡਮ ਨੇਹਾ ਅਤੇ ਡਾ. ਹਰਲੀਨ ਕੌਰ ਅਸਿਸਟੈਂਟ ਪ੍ਰੋਫੈਸਰ ਅਤੇ ਵਿਭਾਗੀ ਅਧਿਆਪਕਾਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਵਲੋਂ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਮੀਟਿੰਗ ਅਗਲੀ ਖ਼ਬਰ ਸਮਾਜ ਸੇਵੀ ਵਿਪਨ ਸ਼ਰਮਾ ਦੇ ਯਤਨਾਂ ਸਦਕਾ ਅਪਾਹਜਾਂ ਲਈ ਰੇਲਵੇ ਪਾਸ ਤੇ ਸਰਟੀਫਿਕੇਟ ਬਣਾਏ <br/>
Ad Position 24