ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)- ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਵਲੋਂ ਹੜ੍ਹ ਪੀੜਤਾਂ ਨੂੰ ਫ਼ੌਰੀ ਮਦਦ ਕਰਨ ਲਈ ਇਕ ਸਾਂਝੀ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਕੀਤੀ ਗਈ ਸੀ | ਪੰਜਾਬ ਹੜ੍ਹਾਂ ਦੀ ਤਰਾਸਦੀ ਵਿਚੋਂ ਗੁਜ਼ਰ ਰਿਹਾ ਹੈ, ਇਸ ਸਮੱਸਿਆ ਨਾਲ ਨਜਿੱਠਣ ਲਈ ਫ਼ਿਰੋਜ਼ਪੁਰ ਵਿਚ ਵੱਖ-ਵੱਖ ਜਨਤਕ ਜਥੇਬੰਦੀਆਂ 'ਤੇ ਆਧਾਰਿਤ ਵੱਖ-ਵੱਖ ਜਥੇਬੰਦੀਆਂ ਦੀ ਇਕ ਸਾਂਝੀ ਮੀਟਿੰਗ ਬੁਲਾਈ ਗਈ ਜਿਸ ਵਿਚ ਬਹੁ-ਗਿਣਤੀ ਐੱਸ.ਕੇ.ਐੱਮ. ਪੰਜਾਬ 'ਚ ਸ਼ਾਮਲ ਜਥੇਬੰਦੀਆਂ ਸਨ | ਮੀਟਿੰਗ ਦੀ ਪ੍ਰਧਾਨਗੀ ਹਰਨੇਕ ਸਿੰਘ ਮਹਿਮਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਏਕਤਾ ਡਕੌਂਦਾ ਵਲੋਂ ਕੀਤੀ ਗਈ ਤੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਸਾਰੀਆਂ ਜਥੇਬੰਦੀਆਂ ਦੇ ਆਧਾਰ 'ਤੇ ਇਕ ਸਾਂਝੀ ਕਮੇਟੀ ਬਣਾਈ ਜਾਵੇ ਜਿਸ ਵਿਚ ਜਥੇਬੰਦੀਆਂ ਨੇ ਦੋ ਦੋ ਆਗੂਆਂ ਦੇ ਨਾਮ ਪੇਸ਼ ਕੀਤੇ ਤਾਂ ਸਾਰੇ ਜਥੇਬੰਦੀਆਂ ਤੋਂ ਦੋ ਦੋ ਆਗੂ ਲੈ ਕੇ ਇਕ ਕਮੇਟੀ ਦੀ ਚੋਣ ਕੀਤੀ ਗਈ | ਕਮੇਟੀ ਦਾ ਕਾਰਜ ਇਹ ਹੋਵੇਗਾ ਕਿ ਇਹ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਜਾਇਜ਼ਾ ਲੈ ਕੇ ਆਵੇਗੀ ਕਿ ਕਿਹੜੇ ਪਿੰਡ ਵਿਚ ਕਿੰਨੀ ਫ਼ਸਲ ਦਾ ਨੁਕਸਾਨ ਹੋਇਆ, ਪੱਕੀ ਜ਼ਮੀਨ ਕਿੰਨੀ ਹੈ, ਕੱਚੀ ਜ਼ਮੀਨ ਕਿੰਨੀ ਹੈ, ਪਸ਼ੂਆਂ ਦਾ ਨੁਕਸਾਨ, ਘਰਾਂ ਦਾ ਨੁਕਸਾਨ ਤੇ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਤਾਂ ਇਸ ਦੀ ਸਾਰੀ ਜਾਣਕਾਰੀ ਲੈ ਕੇ ਬੁੱਧਵਾਰ ਨੂੰ ਦੁਬਾਰਾ ਫਿਰ ਮੀਟਿੰਗ ਕੀਤੀ ਜਾਵੇਗੀ | ਜੋ ਜਥੇਬੰਦੀਆਂ ਰਹਿ ਗਈਆਂ ਨੇ ਉਨ੍ਹਾਂ ਨੂੰ ਵੀ ਬੁਲਾਇਆ ਜਾਏਗਾ | ਇਕ ਮੰਗ ਪੱਤਰ ਮੁੱਖ ਮੰਤਰੀ ਦੇ ਨਾਂਅ ਡੀ.ਸੀ. ਫ਼ਿਰੋਜ਼ਪੁਰ ਦੇ ਰਾਹੀਂ ਭੇਜਿਆ ਜਾਵੇਗਾ ਤੇ ਜੋ ਬਣਦੀਆਂ ਮੰਗਾਂ ਨੂੰ ਫ਼ੌਰੀ ਪੂਰੀਆਂ ਕਰਾਉਣ ਵਾਸਤੇ ਜੇਕਰ ਕੋਈ ਐਕਸ਼ਨ ਪ੍ਰੋਗਰਾਮ ਉਲੀਕਣਾ ਪਿਆ ਤਾਂ ਉਹ ਇਹ ਕਮੇਟੀ ਉਹ ਵੀ ਉਲੀਕੇਗੀ | ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਤੋਂ ਅਵਤਾਰ ਸਿੰਘ ਮਹਿਮਾ, ਸੂਬਾ ਪੈੱ੍ਰਸ ਸਕੱਤਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੋਂ ਅਮਰੀਕ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੋਂ ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਜਗਜੀਤ ਸਿੰਘ ਜੱਗਾ, ਭਾਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਗੁਰਦੀਪ ਸਿੰਘ, ਕਿਸਾਨ ਵਿਦਿਆਰਥੀ ਯੂਨੀਅਨ ਤੋਂ ਜਗਰੂਪ ਸਿੰਘ ਭੁੱਲਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ ਗੁਰਿੰਦਰ ਸਿੰਘ ਖਹਿਰਾ, ਜ਼ਿਲ੍ਹਾ ਪ੍ਰਧਾਨ ਮਨਰੇਗਾ ਸਲਾਹਕਾਰ ਤੋਂ ਡਾ. ਪ੍ਰਦੀਪ ਰਾਣਾ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੋਂ ਸੁਖਦੇਵ ਸਿੰਘ ਰਾਈਆਂਵਾਲਾ, ਮਨਰੇਗਾ ਵਰਕਰ ਪੰਜਾਬ ਪ੍ਰਧਾਨ ਬੱਗਾ ਸਿੰਘ, ਦਲਵਿੰਦਰ ਸਿੰਘ ਸ਼ੇਰ ਖਾਂ, ਗੁਲਜਾਰ ਸਿੰਘ ਕੱਬਰ ਵੱਛਾ, ਲਖਵੀਰ ਸਿੰਘ ਡੋਡ, ਜਤਿੰਦਰ ਸਿੰਘ ਕੜਮਾ, ਜਸਪਾਲ ਸਿੰਘ