22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕਾਰ ਸੇਵਾ ਵਾਲੇ ਮਹਾਂਪੁਰਖ ਗੋਇੰਦਵਾਲ ਸਾਹਿਬ ਵਾਲਿਆਂ ਵਲੋਂ ਹੜ੍ਹ ਪੀੜਤ ਪਿੰਡਾਂ 'ਚ ਸੇਵਾ ਜਾਰੀ <br/>

Ad Position 21
No active advertisement
ਅਜੀਤ ਡੈਸਕ 28-09-2025
ਮੱਲਾਂਵਾਲਾ, 27 ਸਤੰਬਰ (ਬਲਬੀਰ ਸਿੰਘ ਜੋਸਨ)-ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸੁਬੇਗ ਸਿੰਘ ਡੇਰਾ ਚਰਨ ਬਾਗ਼ ਗੋਇੰਦਵਾਲ ਸਾਹਿਬ ਵਾਲਿਆਂ ਵਲੋਂ ਫਿਰੋਜ਼ਪੁਰ ਦੇ ਵੱਖ-ਵੱਖ ਹੜ੍ਹ ਪੀੜਤ ਪਿੰਡਾਂ ਵਿੱਚ ਕਣਕ ਦੇ ਬੀਜ ਦੀ ਵੰਡ ਦੀ ਸੇਵਾ ਕੀਤੀ ਗਈ ਹੈ | ਬਾਬਾ ਸੁਬੇਗ ਸਿੰਘ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਫ਼ੌਜੀ, ਭਾਈ ਮੇਜਰ ਸਿੰਘ ਹਕੀਮ, ਗਿਆਨੀ ਜਸਵਿੰਦਰ ਸਿੰਘ, ਭਾਈ ਸੁੱਚਾ ਸਿੰਘ, ਅਮਰ ਸਿੰਘ, ਸਰਬਜੀਤ ਸਿੰਘ, ਬੂਟਾ ਸਿੰਘ ਤੇ ਪਿੰਡਾਂ ਦੇ ਹੋਰ ਗੁਰੂ ਦੇ ਸਿੰਘਾਂ ਕਣਕ ਦੇ ਬੀਜ ਵੰਡਣ ਦੀ ਸੇਵਾ ਪਿੰਡ ਮੁੱਠਿਆਂ ਵਾਲਾ ਕਿਲਚੇ, ਕਮਾਲੇ ਵਾਲਾ, ਨਿਹਾਲਾ ਲਵੇਰਾ ਆਦਿ ਪਿੰਡਾਂ 'ਚ ਕਣਕ ਦੇ ਬੀਜ ਵੰਡਣ ਦੀ ਸੇਵਾ ਕੀਤੀ ਗਈ | ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਸੁਬੇਗ ਸਿੰਘ ਡੇਰਾ ਚਰਨ ਬਾਗ਼ ਗੋਇੰਦਵਾਲ ਵਾਲਿਆਂ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ੍ਹ ਪੀੜਤ ਪਿੰਡਾਂ 'ਚ ਕਣਕ ਦੇ ਬੀਜ ਦੀ ਸੇਵਾ ਭੇਜੀ ਗਈ ਹੈ ਜਿਸ ਨੂੰ ਉਨ੍ਹਾਂ ਦੇ ਸੇਵਾਦਾਰਾਂ ਵਲੋਂ ਵੱਖ-ਵੱਖ ਪਿੰਡਾਂ ਵਿਚ ਜਾ ਕੇ ਵੰਡ ਕੀਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪੰਡਿਤ ਦੀਨ ਦਿਆਲ ਉਪਾਧਿਆਇ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਪਰਾਲੀ ਪ੍ਰਬੰਧਨ ਸੰਬੰਧੀ ਖੇਤੀਬਾੜੀ ਵਿਭਾਗ ਵਲੋਂ ਉਪਰਾਲੇ ਜਾਰੀ <br/>
Ad Position 24