ਤਲਵੰਡੀ ਭਾਈ, 27 ਸਤੰਬਰ (ਕੁਲਜਿੰਦਰ ਸਿੰਘ ਗਿੱਲ)-ਭਾਜਪਾ ਮੰਡਲ ਤਲਵੰਡੀ ਭਾਈ ਵਲੋਂ ਮੰਡਲ ਪ੍ਰਧਾਨ ਸ਼ਾਮ ਸੁੰਦਰ ਟਿੰਕੂ ਬਾਂਸਲ ਦੀ ਅਗਵਾਈ ਅੱਜ ਇੱਥੇ ਜਨ ਸੰਘ ਦੇ ਪ੍ਰਧਾਨ ਰਹੇ ਪੰਡਿਤ ਦੀਨ ਦਿਆਲ ਉਪਾਧਿਆਇ ਦੇ ਜਨਮ ਦਿਨ ਸੰਬੰਧੀ ਸੰਖੇਪ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਜਪਾ ਆਗੂਆਂ ਨੇ ਪੰਡਿਤ ਦੀਨ ਦਿਆਲ ਉਪਾਧਿਆਇ ਦੀ ਸ਼ਖ਼ਸੀਅਤ 'ਤੇ ਚਾਨਣਾਂ ਪਾਇਆ ਤੇ ਉਨ੍ਹਾਂ ਦੀ ਤਸਵੀਰ 'ਤੇ ਫ਼ੁਲ ਮਾਲਾਵਾਂ ਅਰਪਿਤ ਕਰਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ | ਇਸ ਸਮੇਂ ਵਿਜੇ ਕੁਮਾਰ ਕਾਇਤ ਜ਼ਿਲ੍ਹਾ ਉਪ ਪ੍ਰਧਾਨ, ਰੌਸ਼ਨ ਲਾਲ ਬਜਾਜ, ਜਗਦੀਸ਼ ਗੋਇਲ ਨੀਟਾ, ਕਰਮਵੀਰ ਮਹਿਤਾ, ਜਸਵਿੰਦਰ ਸਿੰਘ, ਸੰਦੀਪ ਸਿੰਘ ਸੋਢੀ, ਵਿਕੀ ਨਰੂਲਾ, ਰਾਜਨਦੀਪ ਸਿੰਘ, ਜੀ. ਐਸ. ਅਨਮੋਲ, ਸੰਜੀਵ ਗੱਖੜ, ਵਰੁਣ ਗਰਗ, ਵਿਕੀ ਮਿੱਤਲ, ਮਧੂ ਸੂਦਨ, ਸੁਖਦਰਸ਼ਨ ਲਾਲ ਆਦਿ ਮੌਜੂਦ ਸਨ |