ਮੱਖੂ, 28 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਬਹੁਤ ਹੀ ਨੇਕ ਸੁਭਾਅ ਦੇ ਮਾਲਕ ਇਲਾਕੇ ਵਿਚ ਸਿੱਖਿਆ ਦਾ ਚਾਨਣ ਮੁਨਾਰਾ ਫੈਲਾਉਣ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਸਟਰ ਗੁਰਦੀਪ ਸਿੰਘ ਸੰਧੂ ਮਰਹਾਣਾ ਬੀਤੀ ਰਾਤ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਕੇ ਸਵਰਗ ਸੁਧਾਰ ਗਏ ਹਨ | ਮਾਸਟਰ ਗੁਰਦੀਪ ਸਿੰਘ ਸੰਧੂ ਮਰਹਾਣਾ ਦੇ ਇਸ ਦੁਨੀਆ ਨੂੰ ਅਲਵਿਦਾ ਕਹਿਣ ਨਾਲ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉੱਥੇ ਹੀ ਉਨ੍ਹਾਂ ਤੋਂ ਸਿੱਖਿਆ ਪ੍ਰਾਪਤ ਕਰਕੇ ਵੱਖ ਵੱਖ ਖੇਤਰਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਵਿਦਿਆਰਥੀਆਂ ਦੇ ਵੀ ਦਿਲ 'ਤੇ ਡੂੰਘੀ ਸੱਟ ਵੱਜੀ | ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਸਪੁੱਤਰ ਸੁਖਬੀਰ ਸਿੰਘ ਸੰਧੂ ਕਾਲਾ, ਸਰਪੰਚ ਡਾ. ਹਰਪ੍ਰੀਤ ਸਿੰਘ ਗੋਰਾ ਮਰਹਾਣਾ ਅਤੇ ਉਨ੍ਹਾਂ ਦੇ ਛੋਟੇ ਭਰਾ ਸਾਬਕਾ ਸਰਪੰਚ ਸੁਰਜੀਤ ਸਿੰਘ ਸੰਧੂ ਮਰਹਾਣਾ ਅਤੇ ਸਮੂਹ ਸੰਧੂ ਪਰਿਵਾਰ ਨਾਲ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ, ਚੇਅਰਮੈਨ ਜਥੇਦਾਰ ਮਹਿੰਦਰਜੀਤ ਸਿੰਘ ਜ਼ੀਰਾ, ਹਲਕਾ ਜ਼ੀਰਾ ਦੇ ਕਾਂਗਰਸੀ ਆਗੂ ਅਤੇ ਵਰਕਰ, ਵੱਖ-ਵੱਖ ਰਾਜਨੀਤਿਕ ਗੈਰ ਰਾਜਨੀਤਿਕ ਪਾਰਟੀਆਂ, ਕੈਮਿਸਟ ਯੂਨੀਅਨ ਮੱਖੂ, ਧਾਰਮਿਕ ਸਮਾਜ ਸੇਵੀ ਸੰਸਥਾਵਾਂ, ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਪੱਤਰਕਾਰ ਭਾਈਚਾਰਾ, ਨਸ਼ਾ ਰੋਕੂ ਕਮੇਟੀ ਨਿਜਾਮਦੀਨ ਵਾਲਾ, ਹਰਿਆਵਲ ਸੱਥ ਪੀਰ ਮੁਹੰਮਦ ਦੇ ਆਗੂਆਂ ਤੇ ਵਰਕਰਾਂ ਦੁੱਖ ਦਾ ਪ੍ਰਗਟਾਵਾ ਕੀਤਾ |