28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ <br/>

Ad Position 21
No active advertisement
ਅਜੀਤ ਡੈਸਕ 29-09-2025
ਤਲਵੰਡੀ ਭਾਈ, 28 ਸਤੰਬਰ (ਰਵਿੰਦਰ ਸਿੰਘ ਬਜਾਜ)-ਦੇਸ਼ ਦੀ ਆਜ਼ਾਦੀ ਲਈ ਆਪਣਾ ਬਲੀਦਾਨ ਦੇਣ ਵਾਲੇ ਕੌਮੀ ਸ਼ਹੀਦ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ 118ਵਾਂ ਜਨਮ ਦਿਹਾੜਾ ਇਲਾਕੇ ਦੀ ਸਮਾਜ ਸੇਵੀ ਸੰਸਥਾ ਦੁੱਖ ਨਿਵਾਰਨ ਦਸਵੰਧ ਸੇਵਾ ਸੁਸਾਇਟੀ ਵਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਪਾਰਕ (ਨੇੜੇ ਨਵਾਂ ਬੱਸ ਸਟੈਂਡ) ਤਲਵੰਡੀ ਭਾਈ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਕੇ ਮਨਾਇਆ ਗਿਆ | ਇਸ ਦੌਰਾਨ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਸ ਮੌਕੇ ਹਾਜ਼ਰ ਸਮਾਜ ਸੇਵੀਆਂ ਨੇ ਕਿਹਾ ਕਿ ਸਾਨੂੰ ਆਪਣੇ ਕੌਮੀ ਸ਼ਹੀਦਾਂ ਦੀਆਂ ਯਾਦਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨਾਲ ਸਾਂਝੀਆਂ ਕਰਦੇ ਹੋਏ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪੇ੍ਰਰਨਾ ਲੈਣ ਲਈ ਹਮੇਸ਼ਾ ਪੇ੍ਰਰਿਤ ਕਰਨ ਦੀ ਲੋੜ ਹੈ ਤਾਂ ਜੋ ਸਾਡੇ ਬੱਚਿਆਂ ਦਾ ਧਿਆਨ ਵੀ ਦੇਸ਼ ਦੀ ਸੇਵਾ ਵੱਲ ਆਕਰਸ਼ਿਤ ਹੋ ਸਕੇ | ਇਸ ਮੌਕੇ ਇਲਾਕੇ ਦੇ ਪੁਲਿਸ ਅਫ਼ਸਰ ਦਵਿੰਦਰ ਸਿੰਘ ਗਰਚਾ, ਸੀਨੀਅਰ ਆਗੂ ਰੂਪ ਲਾਲ ਵੱਤਾ, ਡਾ. ਗੁਰਭਾਗ ਸਿੰਘ ਸਿੱਧੂ, ਰਾਜਿੰਦਰ ਪਾਲ ਸਿੰਘ ਸ਼ਿੰਦਾ ਸਾਬਕਾ ਕੌਂਸਲਰ, ਬਲਦੇਵ ਸਿੰਘ ਬਰਾੜ ਜ਼ਿਲ੍ਹਾ ਮੀਤ ਪ੍ਰਧਾਨ, ਵਿਜੇ ਕੁਮਾਰ ਕਾਇਤ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ, ਸੇਵਾ ਮੁਕਤ ਡਾ. ਬੀ.ਐਲ. ਪਸਰੀਚਾ, ਸੇਵਾ ਮੁਕਤ ਮਾਸਟਰ ਨਾਇਬ ਸਿੰਘ ਬਰਾੜ, ਹਰਜਿੰਦਰ ਸਿੰਘ ਕਾਕਾ ਸਰਾਂ, ਜਗਦੀਸ਼ ਪਾਲ, ਪਰਮਜੀਤ ਸਿੰਘ ਕਲਸੀ, ਮਨੋਜ ਕੁਮਾਰ ਸੋਨੂੰ, ਜੀ.ਐੱਸ. ਅਨਮੋਲ, ਜੱਸਾ ਸਿੰਘ ਬਰਾੜ, ਮੱਖਣ ਸਿੰਘ ਧੂੰਨਾ, ਪਰਮਜੀਤ ਸਿੰਘ ਬਾਲੀ ਖੁੱਲਰ, ਸੁਰਿੰਦਰ ਕੁਮਾਰ ਸ਼ਿੰਦੀ ਖੁੱਲਰ, ਭੁਪਿੰਦਰ ਸਿੰਘ ਨੰਬਰਦਾਰ, ਜਗਦੀਪ ਸਿੰਘ ਬਰਾੜ ਕੌਂਸਲਰ, ਸੰਦੀਪ ਕੁਮਾਰ ਖੁੱਲਰ, ਕਿਰਨ ਸਿਤਾਰਾ, ਦਰਸ਼ਨ ਸਿੰਘ ਰਾਜੂ ਕਲਸੀ, ਗੁਰਦੀਪ ਸਿੰਘ ਘੜਿਆਲ, ਨਛੱਤਰ ਸਿੰਘ ਘੜਿਆਲ, ਤਰਸੇਮ ਲਾਲ ਵੱਤਾ, ਗਗਨ ਸਿੰਘ ਕਲਸੀ, ਬਲਰਾਜ ਸਿੰਘ ਸੀ.ਐਫ ਸਮੇਤ ਇਲਾਕੇ ਦੇ ਹੋਰ ਵੀ ਸਮਾਜ ਸੇਵੀਆਂ ਵਲੋਂ ਕੌਮੀ ਸ਼ਹੀਦਾਂ ਨੂੰ ਯਾਦ ਕਰਦਿਆਂ 'ਸ. ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ', ਕੌਮੀ ਸ਼ਹੀਦ ਅਮਰ ਰਹਿਣ ਦੇ ਅਕਾਸ਼ ਗੁੰਜਾਊ ਨਾਅਰੇ ਲਗਾਏ |

Ad Position 22
No active advertisement
ਪਿਛਲੀ ਖ਼ਬਰ ਪੇਅ ਸਕੇਲ ਲਾਗੂ ਕਰਕੇ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇ <br/> ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਕਾਰਨ ਕੱਚੇ ਅਧਿ... ਅਗਲੀ ਖ਼ਬਰ ਬਿਰਧ ਆਸ਼ਰਮ ਜਲਦ ਕੀਤਾ ਜਾਵੇਗਾ ਬੇ-ਆਸਰੇ ਤੇ ਲੋੜਵੰਦਾਂ ਦੇ ਸਪੁਰਦ- ਡੀ. ਸੀ.
Ad Position 24