28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਕਾਰਨ ਕੱਚੇ ਅਧਿਆਪਕ ਨੇ ਕਿਹਾ ਦੁਨੀਆ ਨੂੰ ਅਲਵਿਦਾ-ਸੰਧੂ

Ad Position 21
No active advertisement
ਅਜੀਤ ਡੈਸਕ 29-09-2025
ਗੁਰੂਹਰਸਹਾਏ, 28 ਸਤੰਬਰ (ਹਰਚਰਨ ਸਿੰਘ ਸੰਧੂ)-ਲੰਮੇ ਸਮੇਂ ਤੋਂ ਪੰਜਾਬ ਦੇ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਐਸੋਸੀਏਟ ਪ੍ਰਾਇਮਰੀ ਅਧਿਆਪਕ (ਕੱਚੇ ਅਧਿਆਪਕ) ਅੱਜ ਵੀ ਪੰਜਾਬ ਸਰਕਾਰ ਦੁਆਰਾ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਉਡੀਕ ਕਰ ਰਹੇ ਹਨ, ਕਿਉਂਕਿ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਦੇ ਕੇ ਜੁਆਇਨ ਕਰਵਾਉਣ ਉਪਰੰਤ ਕਿਹਾ ਸੀ ਕਿ ਪੇਅ ਸਕੇਲ ਇਕ ਸਾਲ ਦੇ ਅੰਦਰ ਅੰਦਰ ਲਗਾ ਦਿੱਤਾ ਜਾਵੇਗਾ, ਪਰ ਅੱਜ ਸਾਡਾ ਪਰਖ ਸਮਾਂ ਵੀ ਪੂਰਾ ਹੋ ਚੁੱਕਾ ਹੈ, ਪਰ ਕਿਸੇ ਪ੍ਰਕਾਰ ਦੀ ਕੋਈ ਵੀ ਸਹੂਲਤ ਜੋ ਇਕ ਰੈਗੂਲਰ ਮੁਲਾਜ਼ਮ ਨੂੰ ਨਹੀਂ ਦਿੱਤੀ, ਜਿਸ ਨਾਲ ਸਾਡੇ ਸਾਥੀ ਕਾਫ਼ੀ ਪੇ੍ਰਸ਼ਾਨ ਹਨ, ਕਈ ਸਾਥੀ ਮਹਿੰਗਾਈ ਵੱਧ ਜਾਣ ਕਰਕੇ ਅਤੇ ਸਰਕਾਰ ਦੇ ਵਾਰ-ਵਾਰ ਝੂਠੇ ਲਾਰਿਆਂ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਗਸੀਰ ਸਿੰਘ ਸੰਧੂ ਫ਼ਿਰੋਜ਼ਪੁਰ ਨੇ ਕਰਦਿਆਂ ਬੜੇ ਹੀ ਦੁਖੀ ਅਤੇ ਭਰੇ ਮਨ ਨਾਲ ਦੱਸਿਆ ਕਿ ਕੱਲ੍ਹ ਸਾਡੇ ਬੜੇ ਹੀ ਜੁਝਾਰੂ ਤੇ ਮਿਹਨਤੀ ਸਾਥੀ ਐਸੋਸੀਏਟ ਪ੍ਰਾਇਮਰੀ ਅਧਿਆਪਕ ਮਲਕੀਤ ਸਿੰਘ ਸੰਗਰੂਰ ਜਿਸ ਨੇ ਆਪਣੀ ਜ਼ਿੰਦਗੀ ਦੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਨੇ ਇਸ ਤੋਂ ਪਹਿਲਾਂ ਵੀ ਪਤਾ ਨਹੀਂ ਸਾਡੇ ਕਿੰਨੇ ਸਾਥੀਆਂ ਦੀ ਜਾਨ ਲਈ ਹੈ | ਦੂਜੇ ਪਾਸੇ ਸਾਡੇ ਸਾਥੀ ਬਿਨ੍ਹਾਂ ਕਿਸੇ ਸਹੂਲਤ ਤੋਂ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਘਰ ਜਾ ਰਹੇ ਹਨ ਤੇ 58-60 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਸਿਰਫ਼ ਤੇ ਸਿਰਫ਼ ਘਰ ਡਿਪਰੈਸ਼ਨ ਲੈ ਕੇ ਹੀ ਜਾਂਦਾ, ਕਿਉਂਕਿ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੂ ਇਹ ਸੋਚ ਸੋਚ ਡਿਪਰੈਸ਼ਨ 'ਚ ਆਉਣਾ ਸੁਭਾਵਿਕ ਹੀ ਹੈ | ਅਸੀਂ ਆਪਣੇ ਸਾਥੀ ਮਲਕੀਤ ਸਿੰਘ ਜੋ ਕਿ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ, ਉਸ ਲਈ ਅਸੀਂ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ | ਸਾਡੇ ਹੋਰ ਵੀ ਸਾਥੀ ਪੇਅ ਸਕੇਲ ਦੀ ਉਡੀਕ ਕਰਦੇ ਕਰਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਹਨ | ਇਕ ਪਾਸੇ ਸਰਕਾਰਾਂ ਗੱਲ ਨਹੀਂ ਸੁਣਦੀਆਂ, ਦੂਜੇ ਪਾਸੇ ਰੱਬ ਵੀ ਧੱਕਾ ਕਰੀ ਜਾ ਰਿਹਾ ਹੈ | ਜੇਕਰ ਸਰਕਾਰ ਨੇ ਪੂਰਾ ਪੇਅ ਸਕੇਲ ਦੇ ਕੇ ਬਣਦੇ ਭੱਤੇ ਦਿੱਤੇ ਹੁੰਦੇ ਤਾਂ ਸ਼ਾਇਦ ਅੱਜ ਮਲਕੀਤ ਸਿੰਘ ਅਤੇ ਹੋਰ ਸਾਥੀ ਸ਼ਾਇਦ ਇਸ ਦੁਨੀਆ 'ਚ ਆਪਣੇ ਪਰਿਵਾਰ ਨਾਲ ਜੀਵਨ ਬਤੀਤ ਕਰ ਰਹੇ ਹੁੰਦੇ | ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਸਾਡੀਆਂ ਮੰਗਾਂ ਦਾ ਨਿਵਾਰਨ ਕਰਕੇ ਸਾਡੇ ਸਾਥੀਆਂ ਨੂੰ ਅਜਿਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾ ਸਕਦੀ ਹੈ | ਆਗੂ ਨੇ ਸਰਕਾਰ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਸਾਡੇ ਸਾਥੀਆਂ ਨੂੰ ਮੀਟਿੰਗ ਕਰਵਾਉਣ ਦਾ ਝਾਂਸਾ ਦੇ ਕੇ ਜੇਲ੍ਹਾਂ 'ਚ ਡੱਕਿਆ ਜਾਂਦਾ ਹੈ | ਪਿਛਲੇ ਦਿਨੀਂ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੇ ਆਗੂ ਹਰਪ੍ਰੀਤ ਕੌਰ ਜਲੰਧਰ ਨੂੰ ਮੀਟਿੰਗ ਕਰਵਾਉਣ ਬਹਾਨੇ ਥਾਣੇ ਲੈ ਗਏ ਤੇ ਮੁੱਖ ਮੰਤਰੀ ਦੇ ਜਾਣ ਮਗਰੋਂ ਦੇਰ ਰਾਤ ਰਿਹਾਅ ਕੀਤਾ | ਸੋ ਸਰਕਾਰ ਨੂੰ ਅਪੀਲ ਹੈ ਕਿ ਅਜਿਹੀਆਂ ਹਰਕਤਾਂ ਕਰਨ ਦੀ ਬਜਾਏ ਸਾਡੀਆਂ ਮੰਗਾਂ ਦਾ ਹੱਲ ਕੱਢਿਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਦਾਸ ਐਂਡ ਬ੍ਰਾਊਨ ਤੇ ਡੀ. ਸੀ ਮਾਡਲ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਪੇਅ ਸਕੇਲ ਲਾਗੂ ਕਰਕੇ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾਵੇ <br/> ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਕਾਰਨ ਕੱਚੇ ਅਧਿ...
Ad Position 24