28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਆਰ.ਐੱਸ.ਡੀ. ਰਾਜ ਰਤਨ ਪਬਲਿਕ ਸਕੂਲ ਦੀ ਨਵੀਂ ਸ਼ਾਖਾ 'ਗ੍ਰੋਇੰਗ ਅਪ' ਦਾ ਸ਼ੁਭ ਆਰੰਭ <br/>

Ad Position 21
No active advertisement
ਅਜੀਤ ਡੈਸਕ 29-09-2025
ਫ਼ਿਰੋਜ਼ਪੁਰ, 28 ਸਤੰਬਰ (ਗੁਰਿੰਦਰ ਸਿੰਘ)-ਆਰ.ਐੱਸ.ਡੀ ਸਕੂਲ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਰਾਜ ਰਤਨ ਪਬਲਿਕ ਸਕੂਲ ਦੀ ਨਵੀਂ ਸ਼ਾਖਾ 'ਗ੍ਰੋਇੰਗ ਅਪ' ਦੀ ਆਰੰਭਤਾ ਮੌਕੇ ਹਵਨ ਕਰਵਾਉਣ ਉਪਰੰਤ ਸ਼ਾਨਦਾਰ ਉਦਘਾਟਨ ਕੀਤਾ ਗਿਆ | ਇਹ ਨਵੀਂ ਸ਼ਾਖਾ ਵਿਸ਼ੇਸ਼ ਤੌਰ 'ਤੇ ਨੌਜਵਾਨ ਵਿਦਿਆਰਥੀਆਂ ਲਈ ਆਧੁਨਿਕ ਸਹੂਲਤਾਂ ਅਤੇ ਬਾਲ-ਅਨੁਕੂਲ, ਸੁਰੱਖਿਅਤ ਅਤੇ ਪ੍ਰੇਰਣਾਦਾਇਕ ਵਾਤਾਵਰਨ ਨਾਲ ਵਿਕਸਤ ਕੀਤੀ ਗਈ ਹੈ | ਇਸ ਸ਼ੁੱਭ ਅਵਸਰ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ, ਮੈਂਬਰ, ਅਧਿਆਪਕ, ਮਾਪੇ ਅਤੇ ਪਤਵੰਤੇ ਮੌਜੂਦ ਸਨ | ਪ੍ਰੋਗਰਾਮ ਵਿਚ ਮੌਜੂਦ ਸਾਰੇ ਮਹਿਮਾਨਾਂ ਲਈ ਚਾਹ, ਸਨੈਕਸ ਅਤੇ ਸਵਾਦਿਸ਼ਟ ਭੋਜਨ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ ਸੀ | ਸਕੂਲ ਦੀ ਇਸ ਨਵੀਂ ਪ੍ਰਾਪਤੀ ਦੀ ਖ਼ੁਸ਼ੀ ਵਿਚ ਸਾਰੇ ਮਹਿਮਾਨਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ | ਮੁੱਖ ਮਹਿਮਾਨਾਂ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਮੁਖੀ ਐੱਸ.ਸੀ. ਸਾਂਵਾਲਕਾ, ਸ੍ਰੀਮਤੀ ਸਾਂਵਾਲਕਾ, ਸਕੱਤਰ ਰਜਨੀਸ਼ ਸਾਂਵਾਲਕਾ, ਕਮੇਟੀ ਮੈਂਬਰ ਸਤੀਸ਼ ਕੁਮਾਰ (ਐਡਵੋਕੇਟ), ਡਾਇਰੈਕਟਰ ਐੱਸ.ਪੀ. ਆਨੰਦ ਅਤੇ ਪਿ੍ੰਸੀਪਲ ਡਾ. ਪ੍ਰਵੀਨ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਨੇ ਇਸ ਨਵੇਂ ਅਕਾਦਮਿਕ ਕੇਂਦਰ ਦੀ ਸਥਾਪਨਾ 'ਤੇ ਆਪਣੀਆਂ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸਕੂਲ ਦੀ ਨਿਰੰਤਰ ਤਰੱਕੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਕੂਲ ਪ੍ਰਸ਼ਾਸਨ ਨੇ ਇਸ ਨਵੀਂ ਸ਼ੁਰੂਆਤ ਨੂੰ ਸਾਰਿਆਂ ਦੇ ਸਹਿਯੋਗ, ਵਿਸ਼ਵਾਸ ਅਤੇ ਸਖ਼ਤ ਮਿਹਨਤ ਦਾ ਨਤੀਜਾ ਦੱਸਿਆ ਅਤੇ ਵਿਸ਼ਵਾਸ ਪ੍ਰਗਟਾਇਆ ਕਿ 'ਗ੍ਰੋਇੰਗ ਅਪ' ਸ਼ਾਖਾ ਸਿੱਖਿਆ ਦੇ ਖੇਤਰ ਵਿਚ ਨਵੇਂ ਮਿਆਰ ਕਾਇਮ ਕਰੇਗੀ, ਜੋ ਇਕ ਸ਼ਕਤੀਸ਼ਾਲੀ ਕਦਮ ਸਾਬਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਜੋਤੀ ਫਾਊਾਡੇਸ਼ਨ ਨੇ ਪੁਨਰ ਨਿਰਮਾਣ ਲਈ 14 ਸਰਹੱਦੀ ਪਿੰਡਾਂ ਨੂੰ ਲਿਆ ਗੋਦ <br/> ਅਗਲੀ ਖ਼ਬਰ ਨਾੜ ਨੂੰ ਅੱਗ ਨਾ ਲਾ ਕੇ ਬਲਾਕ ਖੇਤੀਬਾੜੀ ਦਫ਼ਤਰ ਗੁਰੂਹਰਸਹਾਏ ਵਲੋਂ ਵਾਤਾਵਰਨ ਸਾਫ਼ ਰੱਖਣ ਦੀ ਅਪੀਲ
Ad Position 24