29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

-ਪਿੰਡ ਕੜਮਾਂ ਵਿਖੇ ਹੋਏ ਧਮਾਕੇ ਦਾ ਮਾਮਲਾ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈ ਪਾਬੰਦੀ ਦੇ ਬਾਵਜੂਦ ਘਰ 'ਚ ਕਿਵੇਂ ਸਟੋਰ ਕੀਤੀ ਗਈ ਪੋਟਾਸ਼

Ad Position 21
No active advertisement
ਪਿੰਡ ਕੜਮਾਂ 'ਚ ਬੀਤੇ ਦਿਨ ਹੋਏ ਧਮਾਕੇ ਕਾਰਨ ਨੁਕਸਾਨੇ ਘਰ ਦੇ ਦਿ੍ਸ਼ | ਤਸਵੀਰਾਂ- ਸੁਖਦੇਵ ਸਿੰਘ ਸੰਗਮ<br/> 19-10-2025

ਮਮਦੋਟ, 18 ਅਕਤੂਬਰ (ਸੁਖਦੇਵ ਸਿੰਘ ਸੰਗਮ)- 17 ਅਕਤੂਬਰ ਦੀ ਸ਼ਾਮ ਨੂੰ ਬਲਾਕ ਮਮਦੋਟ ਦੇ ਪਿੰਡ ਕੜਮਾਂ ਦੇ ਇਕ ਘਰ ਵਿਚ ਕਥਿਤ ਪੋਟਾਸ਼ ਦੇ ਰੱਖੇ ਜ਼ਖੀਰੇ ਕਾਰਨ ਹੋਏ ਧਮਾਕੇ ਦੇ ਮਾਮਲੇ 'ਚ ਪੁਲਿਸ ਤੋਂ ਬਾਅਦ ਹੁਣ ਫੋਰੈਂਸਿਕ ਟੀਮ ਵਲੋਂ ਘਰ ਵਿਚ ਪਹੁੰਚ ਕੇ ਨਮੂਨੇ ਲਏ ਗਏ ਜਿਸ ਦੀ ਰਿਪੋਰਟ ਉਪਰੰਤ ਪੁਲਿਸ ਵਲੋਂ ਅਗਲੀ ਕਾਰਵਾਈ ਦੀ ਗੱਲ ਆਖੀ ਗਈ ਹੈ ਪਰ ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿਚ ਇਹ ਚਰਚਾ ਛਿੜ ਗਈ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵਲੋਂ ਰਿਹਾਇਸ਼ੀ ਖੇਤਰਾਂ ਵਿਚ ਪਟਾਕਿਆਂ ਦੀ ਵਿੱਕਰੀ ਤੇ ਸਟੋਰ ਕਰਨ 'ਤੇ ਲਾਈ ਪਾਬੰਦੀ ਨੂੰ ਪੁਲਿਸ ਪ੍ਰਸ਼ਾਸਨ ਸਖ਼ਤੀ ਨਾਲ ਲਾਗੂ ਕਿਉਂ ਨਹੀਂ ਕਰ ਸਕਿਆ | ਸਰਕਾਰ ਦੇ ਹੁਕਮਾਂ ਨੂੰ ਦਰਕਿਨਾਰ ਕਰਦਿਆਂ ਇਸ ਦੁਕਾਨਦਾਰ ਵਲੋਂ ਬਿਨਾਂ ਕਿਸੇ ਕਾਰਵਾਈ ਦੇ ਭੈਅ ਤੋਂ ਵੱਡੀ ਮਾਤਰਾ 'ਚ ਧਮਾਕਾਖ਼ੇਜ਼ ਸਮਗਰੀ ਘਰ 'ਚ ਕਿਵੇਂ ਰੱਖੀ ਗਈ ਜੋ ਇਸ ਦੇ ਆਪਣੇ ਲਈ ਹੀ ਨਹੀਂ ਸਗੋਂ ਗੁਆਂਢ ਦੇ ਕਈ ਘਰਾਂ ਲਈ ਆਰਥਿਕ ਨੁਕਸਾਨ ਦਾ ਕਾਰਨ ਬਣ ਗਈ | ਲੋਕਾਂ ਦਾ ਕਹਿਣਾ ਹੈ ਕਿ ਛੋਟੇ ਛੋਟੇ ਮਾਮਲਿਆਂ ਦੀ ਸੂਹ ਰੱਖਣ ਵਾਲੀ ਪੁਲਿਸ ਦੇ ਮੁਖ਼ਬਰ ਤੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਲਾਈ ਅੱਗ ਦੀਆਂ ਤਸਵੀਰਾਂ ਸੈਟੇਲਾਈਟ ਰਾਹੀਂ ਵੇਖ ਕੇ ਕਾਰਵਾਈ ਕਰਨ ਵਾਲੀ ਪੁਲਿਸ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਅਸਫਲ ਸਾਬਤ ਹੋਏ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਇਹ ਇਕੱਲੇ ਪਿੰਡ ਕੜਮਾਂ ਦਾ ਹੀ ਮਾਮਲਾ ਨਹੀਂ ਹੈ ਬਲਕਿ ਕਸਬਾ ਮਮਦੋਟ ਸਮੇਤ ਇਲਾਕੇ ਦੇ ਹਰ ਪਿੰਡ ਵਿਚ ਰਿਹਾਇਸ਼ੀ ਖੇਤਰਾਂ ਵਿਚ ਜੁਗਾੜੂ ਪੋਟਾਸ਼ ਗੰਨਾਂ, ਪਟਾਕਿਆਂ ਦੀ ਜਮਾਂਖੋਰੀ ਤੇ ਵਿੱਕਰੀ ਸ਼ਰੇਆਮ ਕੀਤੀ ਜਾ ਰਹੀ ਹੈ ਪਰ ਪਤਾ ਨਹੀਂ ਪੁਲਿਸ ਪ੍ਰਸ਼ਾਸਨ ਕਿਹੜੇ ਦਬਾਅ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਤੋਂ ਕੰਨੀ ਕਤਰਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸਤੀਏ ਵਾਲਾ ਦੀਆਂ ਦੋ ਰੋਜ਼ਾ ਗੁਰਪ੍ਰੀਤ ਯਾਦਗਾਰੀ ਖੇਡਾਂ ਸਫਲਤਾਪੂਰਵਕ ਸਮਾਪਤ <br/> ਅਗਲੀ ਖ਼ਬਰ ਪੰਥਕ ਉਮੀਦਵਾਰ ਮਨਦੀਪ ਸਿੰਘ ਖ਼ਾਲਸਾ ਦੇ ਕਾਗ਼ਜ਼ ਦਾਖਲ ਕਰਨ ਸੰਬੰਧੀ ਮੱਖੂ ਤੋਂ ਜਥਾ ਰਵਾਨਾ <br/>
Ad Position 24