29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਬਲਾਕ ਸਤੀਏ ਵਾਲਾ ਦੀਆਂ ਦੋ ਰੋਜ਼ਾ ਗੁਰਪ੍ਰੀਤ ਯਾਦਗਾਰੀ ਖੇਡਾਂ ਸਫਲਤਾਪੂਰਵਕ ਸਮਾਪਤ <br/>

Ad Position 21
No active advertisement
ਅਜੀਤ ਡੈਸਕ 19-10-2025
ਫ਼ਿਰੋਜ਼ਸ਼ਾਹ, 18 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ)-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸੁਨੀਤਾ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤੀਏ ਵਾਲਾ ਦਲਜੀਤ ਕੌਰ ਦੀ ਅਗਵਾਈ 'ਚ ਸਤੀਏ ਵਾਲਾ ਦੀਆਂ ਦੋ ਰੋਜ਼ਾ ਗੁਰਪ੍ਰੀਤ ਯਾਦਗਾਰੀ ਖੇਡਾਂ ਸੁਰਜੀਤ ਮੈਮੋਰੀਅਲ ਸਕੂਲ ਮੱਲਵਾਲ ਦੇ ਖੇਡ ਮੈਦਾਨ 'ਚ ਸਫਲਤਾਪੂਰਵਕ ਸਮਾਪਤ ਹੋਈਆਂ | ਇਨ੍ਹਾਂ ਖੇਡਾਂ ਦੀ ਸ਼ੁਰੂਆਤ ਸਕੂਲ ਆਫ਼ ਹੈਪੀਨੈੱਸ ਦੇ ਵਿਦਿਆਰਥੀਆਂ ਨੇ ਸ਼ਬਦ ਕੀਰਤਨ ਸ਼ੁਰੂਆਤ ਕਰਵਾਈ | ਇਸ ਮੌਕੇ ਕਲੱਸਟਰ ਮੁਖੀ ਹਰਬੰਸ ਕੌਰ, ਗੁਣਵੰਤ ਕੌਰ, ਨਵਦੀਪ ਕੁਮਾਰ, ਕੁਲਵੰਤ ਸਿੰਘ | ਰਿਤੂ ਬਾਲਾ, ਜੀਵਨ ਸ਼ਰਮਾ, ਤਲਵਿੰਦਰ ਸਿੰਘ ਖ਼ਾਲਸਾ, ਸੁਰਿੰਦਰ ਸਿੰਘ ਗਿੱਲ ਵੀ ਸਨ | ਦੋ ਰੋਜ਼ਾ ਇਨ੍ਹਾਂ ਖੇਡਾਂ 'ਚ ਦੌੜਾਂ ਮੰੁਡੇ 100 ਮੀਟਰ ਗੁਰਮਹਿਕ ਸਿੰਘ ਨੇ ਪਹਿਲਾ, ਅਮਨਦੀਪ ਸਿੰਘ ਨੇ ਦੂਜਾ, 200 ਮੀਟਰ ਗੁਰਮਹਿਕ ਸਿੰਘ ਨੇ ਪਹਿਲਾ, ਕੁਲਵੀਰ ਸਿੰਘ ਨੇ ਦੂਜਾ | 400 ਮੀਟਰ ਕੁਲਵੀਰ ਸਿੰਘ ਨੇ ਪਹਿਲਾ ਮਨਿੰਦਰ ਸਿੰਘ ਨੇ ਦੂਜਾ, 600 ਮੀਟਰ ਮਨਿੰਦਰਦੀਪ ਸਿੰਘ ਨੇ ਪਹਿਲਾ ਅਰਮਾਨਦੀਪ ਸਿੰਘ ਨੇ ਦੂਜਾ, ਸ਼ਾਟਪੁੱਟ ਸ਼ਿਵ ਨੇ ਪਹਿਲਾ, ਕੁਲਵੀਰ ਸਿੰਘ ਨੇ ਦੂਜਾ, ਕੁੜੀਆਂ 100, 200 ਮੀਟਰ ਪ੍ਰਨੀਤ ਕੌਰ ਨੇ ਪਹਿਲਾ, 400 ਮੀਟਰ ਜਸਪ੍ਰੀਤ ਕੌਰ, 600 ਪ੍ਰਭਜੋਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਬੋਲ 25 ਕਿੱਲੋ 'ਚ ਅੰਮਿ੍ਤਪਾਲ ਸਿੰਘ, 28 ਕਿੱਲੋ ਮਨਿੰਦਰ ਸਿੰਘ, 30 ਕਿੱਲੋ ਹਰਗੁਣ ਸਿੰਘ, 32 ਕਿੱਲੋ ਸੁਖਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਬੱਡੀ ਨੈਸ਼ਨਲ ਪਿਆਰੇ ਆਲਾ ਕਬੱਡੀ ਸਰਕਲ ਸ਼ੇਰਖਾ, ਫੁੱਟਬਾਲ, ਸ਼ਤਰੰਜ, ਫੁੱਟਬਾਲ 'ਚ ਮਾਣਾਂ ਸਿੰਘ ਵਾਲਾ, ਰੱਸਾਕਸ਼ੀ ਸਾਦੇ ਹਾਸ਼ਮ ਯੋਗਾ ਬਜੀਦਪੁਰ, ਯੋਗਾ ਕੁੜੀਆਂ ਮਿਸ਼ਰੀ ਵਾਲਾ ਜੇਤੂ ਰਹੇ | ਕਲੱਸਟਰ ਸਾਦੇ ਹਾਸ਼ਮ ਦੀ ਅਗਵਾਈ 'ਚ ਹੋਈਆ ਇਨ੍ਹਾਂ ਖੇਡਾਂ 'ਚ ਸਵ. ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕਰਦਿਆਂ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ 'ਚ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ | ਇਨਾਮਾਂ ਦੀ ਵੰਡ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਕੋਮਲ ਅਰੋੜਾ, ਬੀ.ਪੀ.ਈ.ਓ. ਦਲਜੀਤ ਕੌਰ ਨੇ ਕਰਦਿਆਂ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਸਰਬਜੀਤ ਸਿੰਘ ਏ.ਪੀ.ਸੀ. ਕੰਵਲਜੀਤ ਸਿੰਘ, ਲਖਮੀਰ ਸਿੰਘ, ਪੂਜਾ, ਹਰਪ੍ਰੀਤ ਕੌਰ, ਮੋਨਿਕਾ ਵੀ ਸਨ | ਖੇਡਾਂ ਦੌਰਾਨ ਕਲੱਸਟਰ ਮੁਖੀ ਹਰਬੰਸ ਕੌਰ, ਤਲਵਿੰਦਰ ਸਿੰਘ ਖ਼ਾਲਸ, ਸੁਰਿੰਦਰ ਸਿੰਘ ਗਿੱਲ, ਅਜੀਤਪਾਲ ਸਿੰਘ, ਨਵਦੀਪ ਸਿੰਘ, ਮਨੀਸ਼, ਹਰਪ੍ਰੀਤ ਕੌਰ, ਪੂਨਮ, ਸ਼ਿਫਾਲੀ, ਵੀਨਾ ਰਾਣੀ, ਬਿੰਦੂ ਰਾਣੀ ਨੇ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਈ | ਖੇਡਾਂ ਦੀ ਸਮਾਪਤੀ 'ਤੇ ਗਿੱਧਾ, ਕੋਰਿੋੳਗ੍ਰਾਫੀ ਪੇਸ਼ ਕੀਤੀ ਗਈ | ਇਸ ਮੌਕੇ ਮਾਸਟਰ ਇੰਦਰਜੀਤ ਸਿੰਘ, ਸੁਖਜਿੰਦਰ ਸਿੰਘ ਪ੍ਰਧਾਨ, ਜਸਵਿੰਦਰ ਸਿੰਘ, ਹਰੀਸ਼ ਕੁਮਾਰ, ਅਵਤਾਰ ਸਿੰਘ, ਬੂਟਾ ਸਿੰਘ, ਮੰਦਰਪਾਲ ਸਿੰਘ, ਕਸ਼ਮੀਰ ਸਿੰਘ, ਮਹਿਲ ਸਿੰਘ, ਹਰਮਨ ਸਿੰਘ, ਹਰਮੀਤ ਸਿੰਘ, ਜਗਸੀਰ ਸਿੰਘ, ਰਣਜੀਤ ਸਿੰਘ, ਬਿੰਦੂ ਰਾਣੀ ਸ਼ਕੂਰ, ਪੂਨਮ, ਮਨਦੀਪ ਕੌਰ, ਨੇਹਾ, ਸਤਵਿੰਦਰ ਕੌਰ, ਪਰਮਜੀਤ ਕੌਰ, ਗ਼ੌਰੀ, ਪਰਮਜੀਤ ਸਿੰਘ, ਬਲਕਾਰ ਸਿੰਘ ਗਿੱਲ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਸ਼ਾਮ ਸੁੰਦਰ, ਬਲਦੇਵ ਸਿੰਘ ਆਦਿ ਹਾਜ਼ਰ ਸਨ | ਇਸ ਮੌਕੇ ਸੁਰਜੀਤ ਮੈਮੋਰੀਅਲ ਸਕੂਲ ਦੇ ਪਿ੍ੰਸੀਪਲ ਗਗਨਦੀਪ ਸਿੰਘ ਨੂੰ ਖੇਡਾਂ 'ਚ ਸਹਿਯੋਗ ਦੇਣ 'ਤੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਕਰਵਾਇਆ <br/> ਅਗਲੀ ਖ਼ਬਰ -ਪਿੰਡ ਕੜਮਾਂ ਵਿਖੇ ਹੋਏ ਧਮਾਕੇ ਦਾ ਮਾਮਲਾ- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਗਾਈ ਪਾਬੰਦੀ ਦੇ ਬਾਵਜੂਦ ਘਰ 'ਚ ਕਿਵੇਂ ਸਟੋਰ...
Ad Position 24