29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਵਿਰੋਧੀਆਂ ਨੇ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਆਪਣੀ ਬੌਖਲਾਹਟ ਜੱਗ ਜ਼ਾਹਿਰ ਕੀਤੀ- ਗੋਪੀ ਅÏਲਖ <br/>

Ad Position 21
No active advertisement
ਅਜੀਤ ਡੈਸਕ 19-10-2025
ਫਿਰੋਜ਼ਪੁਰ, 18 ਅਕਤੂਬਰ (ਸੁਖਵਿੰਦਰ ਸਿੰਘ)- ਵਿਰੋਧੀਆਂ ਨੇ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਆਪਣੀ ਬੌਖਲਾਹਟ ਜੱਗ ਜ਼ਾਹਿਰ ਕੀਤੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਤੇ ਬਲਾਕ ਸੰਮਤੀ ਮੈਂਬਰ ਗੋਪੀ ਔਲਖ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਸ਼ੂ ਬੰਗੜ ਤੇ ਉਨ੍ਹਾਂ ਦੀ ਫਿਰੋਜ਼ਪੁਰ ਦਿਹਾਤੀ ਦੀ ਕਾਂਗਰਸ ਪਾਰਟੀ ਦੀ ਸਮੁੱਚੀ ਟੀਮ ਇਲਾਕੇ ਦੇ ਲੋਕਾਂ 'ਚ ਆਪਣੀ ਪਰਿਵਾਰਕ ਭਾਵਨਾ ਤੇ ਵਿਸ਼ਵਾਸ ਭਰੇ ਸਲੀਕੇ ਨਾਲ ਜਨਤਾ ਦੀ ਸੇਵਾ 'ਚ ਨਿਰੰਤਰ ਹਾਜ਼ਰ ਹਨ | ਪਿਛਲੇ ਲੀਡਰਾਂ ਨਾਲੋਂ ਆਸ਼ੂ ਬੰਗੜ ਨੇ ਕਾਂਗਰਸ ਨੂੰ ਮਜ਼ਬੂਤ ਕਰਨ ਵਿਚ ਆਪਣੀ ਪੂਰੀ ਮਿਹਨਤ ਨਾਲ ਕੰਮ ਕੀਤਾ ਹੈ ਤੇ ਅੱਗੇ ਵੀ ਲਗਾਤਾਰ ਮਿਹਨਤ ਕਰ ਰਹੇ ਹਨ | ਉਨ੍ਹਾਂ ਕਿਹਾ ਵਿਰੋਧੀਆਂ ਦਾ ਕੰਮ ਹੈ ਝੂਠੀਆਂ ਅਫ਼ਵਾਹਾਂ ਫੈਲਾਉਣਾ ਤੇ ਲੋਕਾਂ ਨੂੰ ਗੰੁਮਰਾਹ ਕਰਨਾ ਹੈ | ਉਨ੍ਹਾਂ ਕਿਹਾ ਕਿ ਆਸ਼ੂ ਬੰਗੜ ਤੇ ਕਾਂਗਰਸ ਪਾਰਟੀ ਫਿਰੋਜ਼ਪੁਰ ਦਿਹਾਤੀ ਇੱਕਜੁੱਟਤਾ ਨਾਲ ਕੰਮ ਕਰ ਰਹੀ ਹੈ | ਆਗੂ ਗੋਪੀ ਔਲਖ ਨੇ ਫਿਰੋਜ਼ਪੁਰ ਦਿਹਾਤੀ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਵਿਰੋਧੀਆਂ ਵਲੋਂ ਫੈਲਾਏ ਜਾ ਰਹੇ ਕੂੜ ਪ੍ਰਚਾਰ ਵੱਲ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ |

Ad Position 22
No active advertisement
ਪਿਛਲੀ ਖ਼ਬਰ ਹਲਕਾ ਦਿਹਾਤੀ 'ਚ ਆਸ਼ੂ ਬੰਗੜ ਦਾ ਕੋਈ ਤੋੜ ਨਹੀਂ -ਸਤਨਾਮ ਸਿੰਘ ਢਿੱਲੋਂ ਅਗਲੀ ਖ਼ਬਰ ਬੰਦੀ ਛੋੜ ਦਿਵਸ ਨੂੰ ਸਮਰਪਿਤ ਸ਼ਬਦ ਕੀਰਤਨ ਕਰਵਾਇਆ <br/>
Ad Position 24