28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਹਲਕਾ ਦਿਹਾਤੀ 'ਚ ਆਸ਼ੂ ਬੰਗੜ ਦਾ ਕੋਈ ਤੋੜ ਨਹੀਂ -ਸਤਨਾਮ ਸਿੰਘ ਢਿੱਲੋਂ

Ad Position 21
No active advertisement
ਅਜੀਤ ਡੈਸਕ 19-10-2025
ਕੁੱਲਗੜ੍ਹੀ, 18 ਅਕਤੂਬਰ (ਸੁਖਜਿੰਦਰ ਸਿੰਘ ਸੰਧੂ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਤੇ ਉਨ੍ਹਾਂ ਦੀ ਪਤਨੀ ਬਲਜੀਤ ਕÏਰ ਬੰਗੜ ਜ਼ਿਲ੍ਹਾ ਮੀਤ ਪ੍ਰਧਾਨ ਦਿਨ ਰਾਤ ਹਲਕੇ ਦੀ ਸੇਵਾ ਕਰ ਰਹੇ ਹਨ | ਉਨ੍ਹਾਂ ਦੇ ਬੋਲਚਾਲ ਦੀ ਨਿਮਰਤਾ ਤੇ ਪਾਰਟੀ ਲਈ ਕੀਤੇ ਜਾਂ ਰਹੇ ਕੰਮਾਂ ਕਾਰਨ ਹਲਕੇ ਦੇ ਕਾਂਗਰਸੀ ਆਗੂ ਅਤੇ ਵਰਕਰਾਂ 'ਚ ਉਨ੍ਹਾਂ ਦਾ ਪੂਰਾ ਸਤਿਕਾਰ ਹੈ | ਹਲਕਾ ਦਿਹਾਤੀ 'ਚ ਭਾਵੇਂ ਹੋਰ ਕੋਈ ਵਿਅਕਤੀ ਜਿੰਨੀਆਂ ਮਰਜ਼ੀ ਚਾਲਾਂ ਵਰਤ ਲਵੇ ਪਰ ਆਸ਼ੂ ਬੰਗੜ ਦਾ ਕੋਈ ਤੋੜ ਨਹੀਂ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਆਗੂ ਸਤਨਾਮ ਸਿੰਘ ਢਿੱਲੋਂ ਫਰੀਦੇ ਵਾਲਾ ਜ਼ਿਲ੍ਹਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਨੇ ਕੀਤਾ | ਉਨ੍ਹਾਂ ਕਿਹਾ ਕਿ ਹਲਕੇ ਦੇ ਸਮੁੱਚੇ ਕਾਂਗਰਸੀ ਪਰਿਵਾਰ ਹਲਕਾ ਇੰਚਾਰਜ ਦੇ ਕੰਮਕਾਰ ਤੋਂ ਪੂਰੇ ਸੰਤੁਸ਼ਟ ਹਨ ਕਿਉਂਕਿ ਹਰੇਕ ਪਾਰਟੀ ਆਗੂ ਅਤੇ ਵਰਕਰ ਦੇ ਸੁੱਖ ਦੁੱਖ ਵਿਚ ਚਟਾਨ ਵਾਂਗ ਖੜਦੇ ਹਨ | ਕੁੱਝ ਲੋਕਾਂ ਵਲੋਂ ਹਲਕੇ 'ਚ ਗ਼ਲਤ ਪ੍ਰਚਾਰ ਫੈਲਾਇਆ ਜਾ ਰਿਹਾ ਹੈ ਜੋ ਕਾਂਗਰਸ ਪਾਰਟੀ ਤੇ ਹਲਕੇ ਦੇ ਸਮੁੱਚੇ ਕਾਂਗਰਸੀ ਵੋਟਰਾਂ ਵਲੋਂ ਨਕਾਰੇ ਗਏ, ਇਕ ਸਾਬਕਾ ਕਾਂਗਰਸੀ ਲੀਡਰ ਨੂੰ ਫੇਰ ਪਾਰਟੀ 'ਚ ਸ਼ਾਮਲ ਹੋ ਹਲਕਾ ਦਿਹਾਤੀ ਦਾ ਆਗੂ ਬਣਨ ਦਾ ਪ੍ਰਚਾਰ ਕਰ ਰਹੇ ਹਨ, ਇਹ ਸਚਾਈ ਤੋਂ ਕੋਹਾਂ ਦੂਰ ਦੀ ਗੱਲ ਹੈ ਸਾਰੇ ਵੋਟਰਾਂ ਸਮੇਤ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਭਲੀਭਾਂਤ ਜਾਣਦੀ ਹੈ | ਉਕਤ ਆਗੂ ਨੇ ਆਪਣੀ ਪਤਨੀ ਦੇ ਹਲਕਾ ਦਿਹਾਤੀ ਦੇ ਵਿਧਾਇਕ ਹੁੰਦੇ ਹੋਏ ਪਾਰਟੀ ਵਰਕਰਾਂ ਦਾ ਵੱਡਾ ਸੋਸ਼ਣ ਕੀਤਾ ਸੀ | ਕਿਸੇ ਵੀ ਪਾਰਟੀ ਵਰਕਰ ਦੀ ਬਾਂਹ ਨਹੀਂ ਫੜੀ ਉਲਟਾ ਵਿਰੋਧੀ ਪਾਰਟੀਆਂ ਨਾਲ ਸਬੰਧਿਤ ਆਗੂਆਂ ਨਾਲ ਸਾਂਝ ਰੱਖ ਉਨ੍ਹਾਂ ਨੂੰ ਪੈਸੇ ਦੇ ਲਾਲਚ 'ਚ ਆ ਆਉਂਦੇ ਹਰੇਕ ਪਿੰਡ ਦੀ ਸਰਪੰਚੀ 'ਚ ਆਪਣੀ ਲੱਤ ਫਸਾ ਲੋਕਾਂ ਤੋਂ ਪੈਸੇ ਵਸੂਲੇ ਜਿਸ ਕਾਰਨ ਉਨ੍ਹਾਂ 'ਤੇ ਵਿਜੀਲੈਂਸ ਦਾ ਕੇਸ ਵੀ ਚੱਲ ਰਿਹਾ ਤੇ ਵਿਧਾਇਕਾ ਖ਼ੁਦ ਨਸ਼ੇ ਦੇ ਕੇਸ ਵਿਚ ਨਾਮਜ਼ਦ ਹੈ ਇਸ ਲਈ ਅਜਿਹੇ ਛੋਟੀ ਸੋਚ ਦੇ ਮਾਲਕ ਨੂੰ ਕਾਂਗਰਸ ਪਾਰਟੀ ਮੂੰਹ ਨਹੀਂ ਲਗਾਏਗੀ | ਇਸ ਹਲਕੇ 'ਚ ਸਾਫ਼ ਅਕਸ ਵਾਲੇ ਤੇ ਹਮੇਸ਼ਾ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣ ਵਾਲੇ ਆਸ਼ੂ ਬੰਗੜ ਦਾ ਲੋਕਾਂ 'ਚ ਚੰਗਾ ਆਧਾਰ ਹੈ ਜੋ ਵਿਰੋਧੀ ਧਿਰਾਂ ਦਾ ਮੁਕਾਬਲਾ ਕਰ ਸੀਟ ਜਿੱਤ ਪਾਰਟੀ ਦੀ ਝੋਲੀ ਪਾਉਣ ਦੇ ਸਮਰੱਥ ਹਨ | ਇਸ ਸਮੇਂ ਕਾਬਲ ਸਿੰਘ ਮੱਲ੍ਹੀ ਸੁੱਧ ਸਿੰਘ ਵਾਲਾ, ਕੱਥਾ ਸਿੰਘ ਜਨਰਲ ਸਕੱਤਰ, ਅਮਰ ਸਿੰਘ ਸਾਬਕਾ ਸਰਪੰਚ ਬੈਲਰ, ਸੰਦੀਪ ਪਾਲ ਸਿੰਘ ਸੰਧੂ, ਹਰਦਿਆਲ ਸਿੰਘ ਸਾਬਕਾ ਸਰਪੰਚ ਅੱਛੇ ਵਾਲਾ, ਅਨੂਪ ਸਿੰਘ ਸਦੂ ਸ਼ਾਹ ਵਾਲਾ, ਮਾਸਟਰ ਕੁਲਵੰਤ ਸਿੰਘ ਸੁਰ ਸਿੰਘ ਵਾਲਾ, ਦੀਪਕ ਢਿੱਲੋਂ ਸੁਰ ਸਿੰਘ ਵਾਲਾ, ਰਵਿੰਦਰ ਹਾਂਡਾ ਸਾਬਕਾ ਸਰਪੰਚ ਚੁੱਗਤੇ ਵਾਲਾ, ਲਖਵਿੰਦਰ ਸਿੰਘ ਜੰਬਰ ਚੰਗਾਲੀ, ਗੁਰਮੁਖ ਸਿੰਘ ਸਾਬਕਾ ਸਰਪੰਚ ਅਨਾਰ ਕਲੀ ਆਦਿ ਕਾਂਗਰਸੀ ਆਗੂਆਂ ਕਿਹਾ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਜਲਦ ਮੀਟਿੰਗ ਕਰ ਉਨ੍ਹਾਂ ਨੂੰ ਇਸ ਮਸਲੇ ਸਬੰਧੀ ਵਿਸਥਾਰ ਤਹਿਤ ਜਾਣਕਾਰੀ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਠੇਕੇਦਾਰ ਅਤੇ ਲੇਬਰ ਯੂਨੀਅਨ ਨੇ ਖ਼ਤਮ ਕੀਤੀ ਹੜਤਾਲ ਅਗਲੀ ਖ਼ਬਰ ਵਿਰੋਧੀਆਂ ਨੇ ਝੂਠੀਆਂ ਅਫ਼ਵਾਹਾਂ ਫੈਲਾਅ ਕੇ ਆਪਣੀ ਬੌਖਲਾਹਟ ਜੱਗ ਜ਼ਾਹਿਰ ਕੀਤੀ- ਗੋਪੀ ਅÏਲਖ <br/>
Ad Position 24