28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਫ਼ਰੰਟ ਦੀ ਬਿਹਤਰੀ ਲਈ ਕੰਮ ਕੀਤਾ ਜਾਵੇਗਾ-ਆਗੂ <br/>

Ad Position 21
No active advertisement
ਅਜੀਤ ਡੈਸਕ 19-10-2025
ਗੁਰੂਹਰਸਹਾਏ, 18 ਅਕਤੂਬਰ (ਕਪਿਲ ਕੰਧਾਰੀ)- ਅਧਿਆਪਕਾ ਦੇ ਚੱਲ ਰਹੇ ਸੰਘਰਸ਼ ਨੂੰ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਬੈਨਰ ਹੇਠਾਂ ਲੜਨ ਲਈ ਮਹਿੰਦਰ ਕੌੜਿਆਂ ਵਾਲੀ ਜਨਰਲ ਸਕੱਤਰ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਅਗਵਾਈ ਹੇਠ ਰੇਲਵੇ ਪਾਰਕ ਗੁਰੂਹਰਸਹਾਏ ਵਿਖੇ ਤਹਿਸੀਲ ਗੁਰੂਹਰਸਹਾਏ ਦੇ ਸਮੂਹ ਅਧਿਆਪਕ ਸਾਥੀਆ ਦੀ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਪਹੁੰਚੇ ਸਮੂਹ ਅਧਿਆਪਕ ਵਲੋਂ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਪਣੇ ਹੱਕਾਂ ਦੇ ਲੜਨ ਲਈ ਤਹਿਸੀਲ ਗੁਰੂਹਰਸਹਾਏ ਦੀ ਡੈਮੋਕਰੈਟਿਕ ਟੀਚਰਜ਼ ਫ਼ਰੰਟ ਦੀ ਇਕਾਈ ਦਾ ਗਠਨ ਕੀਤਾ ਗਿਆ | ਮੀਟਿੰਗ ਵਿਚ ਸਰਬ ਸੰਮਤੀ ਦੇ ਨਾਲ ਕਨਵੀਨਰ ਤੇ ਕੋ ਕਨਵੀਨਰ ਚੁਣੇ ਗਏ ਜਿਸ ਵਿਚ ਰਾਜ ਕੁਮਾਰ ਮੋਹਨ ਕੇ ਹਿਠਾੜ ਨੂੰ ਕਨਵੀਨਰ ਚੁਣਿਆ ਗਿਆ | ਇਸ ਮੌਕੇ ਫ਼ਰੰਟ ਦੇ ਬਾਕੀ ਸਾਥੀਆ ਅਮਿਤ ਕੰਬੋਜ, ਬਲਵਿੰਦਰ ਸਿੰਘ, ਗੁਰਦਰਸ਼ਨ ਸਿੰਘ, ਵਿਪਨ ਕੁਮਾਰ, ਸੁਮਿਤ ਕੁਮਾਰ, ਨਿਰਮਲ ਸਿੰਘ, ਅੰਕੁਸ਼ ਕੁਮਾਰ ਨੂੰ ਕੋ-ਕਨਵੀਨਰ ਚੁਣਿਆ ਗਿਆ | ਇਸ ਮੌਕੇ ਚੁਣੇ ਗਏ ਸਾਥੀਆਂ ਨੇ ਬਾਕੀ ਸਾਥੀਆ ਨੂੰ ਵਿਸ਼ਵਾਸ ਦਵਾਇਆ ਕਿ ਉਹ ਫ਼ਰੰਟ ਦੀ ਬਿਹਤਰੀ ਲਈ ਕੰਮ ਕਰਨਗੇ ਤੇ ਜਿੱਥੇ ਵੀ ਹੱਕਾਂ ਲਈ ਸੰਘਰਸ਼ ਦੀ ਲੋੜ ਪਈ ਤਾਂ ਉਹ ਡਟ ਕੇ ਸੰਘਰਸ਼ ਕਰਨਗੇ | ਇਸ ਮੌਕੇ ਸੁਨੀਲ ਕੁਮਾਰ, ਰਜਿੰਦਰ ਸਿੰਘ, ਰਿਸ਼ੂ ਕੁਮਾਰ, ਹਰਿੰਦਰ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ, ਗੁਰਮੇਜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਗਤ ਪੂਰਨ ਸਿੰਘ ਸਕੂਲ ਕਟੋਰਾ ਦੇ ਬੱਚਿਆਂ ਤੇ ਜੇਲ੍ਹ ਕੈਦੀਆਂ ਵਲੋਂ ਤਿਆਰ ਕੀਤੇ ਦੀਵਿਆਂ ਦੀ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਠੇਕੇਦਾਰ ਅਤੇ ਲੇਬਰ ਯੂਨੀਅਨ ਨੇ ਖ਼ਤਮ ਕੀਤੀ ਹੜਤਾਲ
Ad Position 24