ਗੁਰੂਹਰਸਹਾਏ, 1 ਨਵੰਬਰ (ਹਰਚਰਨ ਸਿੰਘ ਸੰਧੂ)-ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਗੁਰੂਹਰਸਹਾਏ ਵਲੋਂ ਬਲੱਡ ਬੈਂਕਾਂ ਵਿਚ ਬਲੱਡ ਦੀ ਘਾਟ ਨੂੰ ਮੁੱਖ ਰੱਖਦਿਆਂ ਖ਼ੂਨਦਾਨ ਕੈਂਪ ਲਾਉਣੇ ਨਿਰੰਤਰ ਜਾਰੀ ਹਨ ਜਿਸ ਤਹਿਤ ਇਸ ਸੋਸਾਇਟੀ ਵਲੋਂ ਸ਼ਹੀਦ ਊਧਮ ਸਿੰਘ ਕਾਲਜ ਮੋਹਨ ਕੇ ਹਿਠਾੜ ਵਿਖੇ ਕੈਂਪ ਲਗਾਇਆ ਗਿਆ | ਬਲੱਡ ਇਕੱਤਰ ਕਰਨ ਲਈ ਸਿਵਲ ਹਸਪਤਾਲ ਫ਼ਿਰੋਜ਼ਪੁਰ ਦੀ ਟੀਮ ਪਹੁੰਚੀ | ਕੈਂਪ ਦੌਰਾਨ ਪਿ੍ੰਸੀਪਲ ਡਾ. ਸੁਨੀਲ ਖੋਸਲਾ ਮੁੱਖ ਮਹਿਮਾਨ ਦੇ ਤੌਰ 'ਤੇ ਮੌਜੂਦ ਰਹੇ, ਡਾ. ਸੁਨੀਲ ਖੋਸਲਾ ਨੇ ਟੀਮ ਦੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਕਿ ਟੀਮ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਗੁਰੂਹਰਸਹਾਏ ਬਹੁਤ ਵਧਿਆ ਉਪਰਾਲਾ ਕਰ ਰਹੀ ਹੈ | ਅੱਜ ਦਾ ਇਹ ਨੇਕ ਉਪਰਾਲਾ ਕਈ ਜ਼ਿੰਦਗੀਆਂ ਬਚਾਉਣ ਲਈ ਸਹਾਈ ਹੋਵੇਗਾ | ਉਹਨਾਂ ਭਵਿੱਖ ਵਿਚ ਹਰ ਪੱਖੋਂ ਸਾਥ ਦੇਣ ਦਾ ਵਾਅਦਾ ਕੀਤਾ | ਇਸ ਮੌਕੇ ਪ੍ਰਧਾਨ ਸੰਦੀਪ ਕੁਮਾਰ ਕੰਬੋਜ ਨੇ ਦੱਸਿਆ ਕਿ ਇਹ ਕੈਂਪ ਬਲੱਡ ਚੱਲ ਰਹੀ ਘਾਟ ਨੂੰ ਮੁੱਖ ਰੱਖਦਿਆਂ ਲਗਾਇਆ ਗਿਆ ਹੈ | ਸਾਡੀ ਟੀਮ ਵਲੋਂ ਲਗਾਤਾਰ ਹਰ ਮਹੀਨੇ ਖ਼ੂਨਦਾਨ ਲਗਾਏ ਜਾ ਰਹੇ ਹਨ | ਇਸ ਮੌਕੇ ਪਿ੍ੰਸੀਪਲ ਡਾ. ਸੁਨੀਲ ਖੋਸਲਾ , ਡਾ. ਨਵਜੋਤ ਸਿੰਘ , ਡਾ. ਸਤਵਿੰਦਰ ਕੌਰ, ਡਾ. ਗੁਰਮੀਤ ਸਿੰਘ, ਵਰੁਣ ਮਨੀ, ਗੁਰਦੇਵ ਸਿੰਘ ਅਤੇ ਹੋਰ ਸਟਾਫ਼ ਹਾਜ਼ਰ ਸਨ | ਅਤੇ ਮੇਰਾ ਪਰਿਵਾਰ ਵੈੱਲਫੇਅਰ ਸੋਸਾਇਟੀ ਵਲੋਂ ਪ੍ਰਧਾਨ ਸੰਦੀਪ ਕੁਮਾਰ ਕੰਬੋਜ, ਜਸਪ੍ਰੀਤ ਸਿੰਘ, ਅੰਮਿ੍ਤ ਸਿੰਘ, ਕਮਲਪ੍ਰੀਤ ਕੌਰ, ਸੁਨੀਤਾ, ਕਾਜਲ, ਕੋਮਲ, ਸੋਨੀਆ ਭੱਟੀ, ਅਭੀ ਕਾਮਰਾ, ਅਤੇ ਹੋਰ ਮੈਂਬਰ ਹਾਜ਼ਰ ਸਨ |