ਗੁਰੂਹਰਸਹਾਏ, 1 ਨਵੰਬਰ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਪ੍ਰਸਿੱਧ ਅਤੇ ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸ਼੍ਰੀ ਸ਼ਿਆਮ ਜਨਮ ਉਤਸਵ ਮੌਕੇ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੰਡਿਤ ਬਿੰਦੂ ਭਾਰਦਵਾਜ ਨੇ ਦੱਸਿਆ ਕਿ ਬਾਬਾ ਖਾਟੂ ਸ਼ਿਆਮ ਦੇ ਜਨਮ ਦਿਵਸ ਮੌਕੇ ਮੰਦਿਰ ਵਿਖੇ ਭਜਨ ਸੰਧਿਆ ਕਰਵਾਈ ਗਈ | ਇਸ ਮੌਕੇ ਭਜਨ ਗਾਇਕ ਪੰਡਿਤ ਬਿੰਦੂ ਭਾਰਦਵਾਜ ਅਤੇ ਇਸਤਰੀ ਸਤਿਸੰਗ ਦੀਆਂ ਮਹਿਲਾਵਾਂ ਵਲੋਂ ਸੁੰਦਰ ਭਜਨ ਗਾ ਕੇ ਸ਼ਿਆਮ ਪ੍ਰੇਮੀਆ ਨੂੰ ਨਿਹਾਲ ਕੀਤਾ | ਇਸ ਮੌਕੇ ਮੰਦਿਰ ਨੂੰ ਰੰਗ ਬਿਰੰਗੇ ਗ਼ੁਬਾਰਿਆਂ ਅਤੇ ਫੁੱਲਾਂ ਦੇ ਨਾਲ ਸਜਾਇਆ ਗਿਆ | ਇਸ ਮੌਕੇ ਸ਼ਿਆਮ ਬਾਬਾ ਦਾ ਅਲੌਕਿਕ ਮੇਕਅਪ ਦੇਖਣ ਯੋਗ ਸੀ | ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੀ ਸੰਗਤ ਵਲੋਂ ਬਾਬਾ ਖਾਟੂ ਸ਼ਾਮ ਦੇ ਦਰਬਾਰ 'ਤੇ ਮੱਥਾ ਟੇਕਿਆ | ਇਸ ਤੋਂ ਬਾਅਦ ਸ਼ਿਆਮ ਪ੍ਰੇਮੀਆ ਵਲੋਂ ਮੰਦਿਰ ਦੇ ਪੰਡਿਤ ਬਿੰਦੂ ਭਾਰਦਵਾਜ ਦਾ ਮਿਲ ਕੇ ਬਾਬਾ ਖਾਟੂ ਸ਼ਿਆਮ ਦੇ ਜਨਮ ਦਿਨ ਦੇ ਸੰਬੰਧ ਵਿਚ ਕੇਕ ਕੱਟਿਆ ਗਿਆ ਅਤੇ ਉਸ ਉਪਰੰਤ ਪ੍ਰਸ਼ਾਦ ਨੂੰ ਭੋਗ ਲਗਾ ਕੇ ਸੰਗਤ ਵਿਚ ਵੰਡਿਆ ਗਿਆ | ਇਸ ਮੌਕੇ ਆਈ ਹੋਈ ਸੰਗਤ ਨੂੰ ਪੰਡਿਤ ਬਿੰਦੂ ਭਾਰਦਵਾਜ ਵਲੋਂ ਬਾਬਾ ਖਾਟੁੂ ਸ਼ਾਮ ਦੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਖ਼ੁਸ਼ੀ ਵਿਚ ਆਤਸ਼ਬਾਜ਼ੀ ਵੀ ਚਲਾਈ ਗਈ |