08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਪਰਾਲੀ ਦੇ ਮੁੱਦੇ ਨੂੰ ਲੈ ਕੇ ਮੁੱਖ ਖੇਤੀਬਾੜੀ ਅਫ਼ਸਰ ਵਲੋਂ ਪਿੰਡਾਂ ਦਾ ਦੌਰਾ

Ad Position 21
No active advertisement
ਅਜੀਤ ਡੈਸਕ 02-11-2025
ਗੁਰੂਹਰਸਹਾਏ,ੇ 1 ਨਵੰਬਰ (ਹਰਚਰਨ ਸਿੰਘ ਸੰਧੂ)-ਬਲਵਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਗੁਰੂਹਰਸਹਾਏ ਦੇ ਪਿੰਡ ਚੱਕ ਮੋਬਿਨ ਹਰਦੋ ਢੰਡੀ (ਲਾਲਚੀਆਂ) ਅਤੇ ਚੱਕ ਕੰਧੇ ਸ਼ਾਹ ਦੇ ਖੇਤਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਕੰਬੋਜ, ਏ.ਐੱਸ.ਆਈ. ਜਰਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਪ੍ਰਤਾਪ ਸਿੰਘ ਵੀ ਉਨ੍ਹਾਂ ਨਾਲ ਮੌਜੂਦ ਰਹੇ | ਇਸ ਦੌਰਾਨ ਕਿਸਾਨ ਮੇਜਰ ਸਿੰਘ ਪੁੱਤਰ ਕਰਨੈਲ ਸਿੰਘ ਦੇ 30 ਏਕੜ ਖੇਤ ਵਿਚ ਚੋਪਰ ਦੀ ਮਦਦ ਦੇ ਨਾਲ ਝੋਨੇ ਦੀ ਪਰਾਲੀ ਦਾ ਕੁਤਰਾ ਕਰਕੇ ਖੇਤ ਵਿਚ ਖਿਲਾਰਨ ਉਪਰੰਤ ਉਲਟਾਵੇਂ ਹਲਾਂ ਦੀ ਮਦਦ ਨਾਲ ਖੇਤ ਨੂੰ ਕਣਕ ਦੀ ਬਿਜਾਈ ਕਰਨ ਲਈ ਤਿਆਰ ਕੀਤਾ ਗਿਆ | ਮੁੱਖ ਖੇਤੀਬਾੜੀ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਵਿਧੀ ਨਾਲ ਘੱਟ ਖ਼ਰਚੇ ਨਾਲ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ | ਜਿਸ ਨਾਲ ਉਨ੍ਹਾਂ ਦੇ ਖੇਤ ਵਿਚ ਜ਼ਰੂਰੀ ਤੱਤ ਫਾਸਫੋਰਸ, ਪੋਟਾਸ਼, ਨਾਈਟਰੋਜਨ, ਛੋਟੇ ਤੱਤ ਅਤੇ ਜੈਵਿਕ ਕਾਰਬਨ ਮਾਦਾ ਵੀ ਕਾਫ਼ੀ ਭਰਪੂਰ ਮਾਤਰਾ ਵਿਚ ਉਨ੍ਹਾਂ ਦੇ ਖੇਤ ਵਿਚ ਹੀ ਰਹਿ ਜਾਂਦਾ ਹੈ ਜੋ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ | ਇਸ ਨਾਲ ਕਿਸਾਨ ਵੀਰਾਂ ਨੂੰ ਰਸਾਇਣਿਕ ਖਾਦਾਂ ਅਤੇ ਵੀ ਘੱਟ ਨਿਰਭਰ ਹੋਣਾ ਪੈਂਦਾ ਹੈ | ਉਨ੍ਹਾਂ ਨੇ ਅਪੀਲ ਕੀਤੀ ਕਿ ਹੋਰ ਕਿਸਾਨ ਵੀਰਾਂ ਨੂੰ ਵੀ ਇਹੋ ਜਿਹੀਆਂ ਵੱਖ-ਵੱਖ ਇੰਨਸੀਟੂ ਮੈਨੇਜਮੈਂਟ ਵਿਧੀਆਂ ਅਪਣਾ ਕੇ ਪਰਾਲੀ ਨੂੰ ਬਿਨਾਂ ਅੱਗ ਲਗਾਏ ਆਪਣੇ ਖੇਤਾਂ ਵਿਚ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ | ਕਿਸਾਨ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਚੱਕ ਕੰਧੇ ਸ਼ਾਹ ਦੇ ਖੇਤ ਦਾ ਵੀ ਦੌਰਾ ਕੀਤਾ ਗਿਆ | ਕਿਸਾਨ ਆਪਣੇ 13 ਏਕੜ ਦੇ ਖੇਤ ਵਿਚੋਂ ਪਰਾਲੀ ਦੀਆਂ ਗੱਠਾ ਬਣਾ ਕੇ ਖੇਤ ਨੂੰ ਤਿਆਰ ਕਰ ਰਹੇ ਹਨ | ਪਿੰਡ ਦੇ ਕਿਸਾਨਾਂ ਵਲੋਂ ਭਰੋਸਾ ਦਿੱਤਾ ਗਿਆ ਕਿ ਉਹ ਆਪਣੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤ ਵਿਚ ਜਜ਼ਬ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਕਾਸ ਅਫ਼ਸਰ ਅਮਨਦੀਪ ਸਿੰਘ ਕੰਬੋਜ ਅਤੇ ਏ.ਐੱਸ.ਆਈ. ਜਰਮਨਜੀਤ ਸਿੰਘ ਦੇ ਸਹਿਯੋਗ ਦੀ ਬਦੌਲਤ ਹੀ ਕਿਸਾਨ ਵੱਖ-ਵੱਖ ਇਨਸੀਟੂ ਮੈਨੇਜਮੈਂਟ ਵਿਧੀ ਰਾਹੀਂ ਤਕਨੀਕਾਂ ਨੂੰ ਅਪਣਾਉਣ ਵਿਚ ਅੱਗੇ ਆ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕਰਮਚਾਰੀਆਂ ਨੇ ਤੰਬਾਕੂਨੋਸ਼ੀ ਵਿਰੋਧੀ ਮੁਹਿੰਮ ਤਹਿਤ ਸਕੂਲੀ ਬੱਚਿਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੀ ਲੋਕਤੰਤਰਿਕ ਪਛਾਣ 'ਤੇ ਕੇਂਦਰ ਦਾ ਵੱਡਾ ਹਮਲਾ, ਬਣਾਈ ਨਵੀਂ ਬਾਡੀ-ਆਸ਼ੂ ਬੰਗੜ <br/>
Ad Position 24