ਫ਼ਾਜ਼ਿਲਕਾ, 22 ਨਵੰਬਰ (ਦਵਿੰਦਰ ਪਾਲ ਸਿੰਘ)-ਸ਼ਾਂਤੀ ਦੇ ਪੁੰਜ, ਨਿਮਰਤਾ ਦੀ ਮੂਰਤ, ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਰਜਿ. ਵਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਧਿਆ ਫੇਰੀ ਕੱਢੀ ਗਈ | ਇਹ ਸੰਧਿਆ ਫੇਰੀ ਗੁਰਦੁਆਰਾ ਸਾਹਿਬ ਤੋਂ ਸ਼ਾਮ 5 ਵਜੇ ਸ਼ੁਰੂ ਕੀਤੀ ਗਈ | ਹੱਥਾਂ 'ਚ ਮਸ਼ਾਲ ਫੜੀ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਅਤੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਸਿਆਸੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਵੱਡੀ ਗਿਣਤੀ ਵਿਚ ਬੱਚਿਆਂ ਨੇ ਵੀ ਇਸ ਸੰਧਿਆ ਫੇਰੀ 'ਚ ਭਾਗ ਲਿਆ | ਇਹ ਸੰਧਿਆ ਫੇਰੀ ਗੁਰੂ ਘਰ ਤੋਂ ਸ਼ੁਰੂ ਹੋ ਕੇ ਗਊਸ਼ਾਲਾ ਰੋਡ, ਸਾਈਕਲਾਂ ਬਾਜ਼ਾਰ, ਸ਼ਾਸਤਰੀ ਚੌਂਕ, ਵਾਨ ਬਾਜ਼ਾਰ, ਸਰਾਫ਼ਾ ਬਾਜ਼ਾਰ, ਚੌਂਕ ਘੰਟਾਘਰ, ਬਜਾਜੀ ਬਾਜ਼ਾਰ, ਮਹਿਰੀਆਂ ਬਾਜ਼ਾਰ, ਪੁਰਾਣਾ ਅਬੋਹਰੀ ਅੱਡਾ, ਗਾਂਧੀ ਚੌਕ, ਰਾਮ ਕੀਰਤਨ ਸਭਾ ਮੰਦਿਰ ਵਾਲੀ ਰੋਡ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਈ | ਸੰਧਿਆ ਫੇਰੀ ਦੇ ਰਸਤੇ 'ਤੇ ਦੁਕਾਨਦਾਰਾਂ ਅਤੇ ਇਲਾਕੇ ਦੀਆਂ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕੀਤੀ ਗਈ | ਸੰਧਿਆ ਫੇਰੀ ਵਿਚ ਹਾਜ਼ਰ ਵੱਡੀ ਗਿਣਤੀ ਵਿਚ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ | ਇਸ ਮੌਕੇ ਸ੍ਰੀ ਬ੍ਰਾਹਮਣ ਸਭਾ ਰਜਿ.ਵਲੋਂ ਚੌਂਕ ਘੰਟਾਘਰ, ਗੀਤਾ ਭਵਨ ਮੰਦਿਰ ਵਲੋਂ ਚੌਂਕ ਘੰਟਾਘਰ, ਵਪਾਰ ਮੰਡਲ ਫ਼ਾਜ਼ਿਲਕਾ ਮਹਿਰੀਆਂ ਬਾਜ਼ਾਰ, ਐਕਸਾਈਜ਼ ਠੇਕੇਦਾਰਾਂ ਵਲੋਂ ਗਾਂਧੀ ਚੌਂਕ, ਆਰ.ਐੱਸ.ਐੱਸ.ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਮਹਿਰੀਆਂ ਬਾਜ਼ਾਰ, ਸ਼ਿਵ ਸੈਨਾ ਵਲੋਂ ਪੁਰਾਣਾ ਅਬੋਹਰੀ ਅੱਡਾ ਵਿਖੇ ਚਾਹ, ਦੁੱਧ ਹੋਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ | ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ, ਆਰਿਆ ਸਮਾਜ ਮੰਦਿਰ, ਸ਼ਹੀਦਾਂ ਦੀ ਸਮਾਧ ਆਸਿਫਵਾਲਾ ਵੈੱਲਫੇਅਰ ਸੁਸਾਇਟੀ, ਆਫ਼ੀਸਰ ਐਸੋਸੀਏਸ਼ਨ, ਮਾਰਨਿੰਗ ਕਲੱਬ, ਸ੍ਰੀ ਬ੍ਰਾਹਮਣ ਸਭਾ ਰਜਿ, ਸ੍ਰੀ ਸਨਾਤਨ ਧਰਮ ਸੰਸਕ੍ਰਿਤ ਕਾਲਜ, ਸ਼ਿਵ ਸੈਨਾ, ਆਰ.ਐੱਸ.ਐੱਸ.ਜ਼ਿਲ੍ਹਾ ਫ਼ਾਜ਼ਿਲਕਾ, ਵਪਾਰ ਮੰਡਲ ਆਦਿ ਸੰਸਥਾਵਾਂ ਦੇ ਆਗੂਆਂ ਅਸ਼ੋਕ ਗੁਲਬੱਧਰ, ਪ੍ਰਫੁੱਲ ਚੰਦਰ ਨਾਗਪਾਲ, ਇੰਜੀ.ਬਾਬੂ ਲਾਲ ਛੋਕਰਾ, ਸੁਭਾਸ਼ ਚੰਦਰ ਅਰੋੜਾ, ਸ਼ਸ਼ੀਕਾਂਤ, ਵਿਜੈ ਛਾਬੜਾ, ਟਿੰਕੂ ਖੁਰਾਨਾ, ਸਰਬਜੀਤ ਸਿੰਘ ਢਿੱਲੋਂ, ਡਾ.ਆਰ.ਪੀ ਸਿੰਘ, ਰਾਮਸ਼ਰਨ ਸ਼ਰਮਾ, ਮਹਿੰਦਰ ਤਿ੍ਪਾਠੀ, ਕ੍ਰਿਸ਼ਨ ਕੁਮਾਰ, ਅਰੁਣ ਸ਼ਰਮਾ, ਸੰਤ ਸਰਵਨ ਦੇਵ, ਹਰੀਕ੍ਰਿਸ਼ਨ ਭਾਟੀਆ, ਰੁਪੇਸ਼ ਬਾਂਸਲ, ਉਮੇਸ਼ ਕੁਮਾਰ, ਜਲੇਸ਼ ਠਠਈ, ਲੀਲਾਧਰ ਸ਼ਰਮਾ, ਐਡਵੋਕੇਟ ਲਖਵਿੰਦਰ ਹਾਂਡਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਦਵਿੰਦਰ ਪਾਲ ਸਿੰਘ, ਜਰਨੈਲ ਸਿੰਘ ਤਨੇਜਾ, ਮਨਜੀਤ ਸਿੰਘ, ਗੁਰਮੀਤ ਸਿੰਘ ਰਾਣੂ, ਦਵਿੰਦਰ ਸਿੰਘ ਅਹੂਜਾ, ਨਰੈਣ ਸਿੰਘ ਬੈਂਕ ਵਾਲੇ, ਕੰਵਲਜੀਤ ਸਿੰਘ, ਗੁਰਦੀਪ ਸਿੰਘ, ਸਵਰਨ ਸਿੰਘ ਲਹੌਰੀਆ, ਜੋਗਿੰਦਰ ਸਿੰਘ ਨਾਮਧਾਰੀ, ਸੁਖਵਿੰਦਰ ਸਿੰਘ ਸ਼ਾਹ, ਮਾਸਟਰ ਸਹਿਜਪਾਲ ਸਿੰਘ, ਮਾ.ਸਰਬਜੀਤ ਸਿੰਘ, ਡਾ.ਦਵਿੰਦਰ ਸਿੰਘ ਅਹੂਜਾ, ਅਮਰਜੀਤ ਸਿੰਘ ਸੰਧੂ, ਪਰਮਜੀਤ ਸਿੰਘ ਫਾਰਮਾਸਿਸਟ, ਪਿ੍ੰਸੀਪਲ ਨਰਿੰਦਰਪਾਲ ਸਿੰਘ, ਮਹਿੰਗਾ ਸਿੰਘ ਆਦਿ ਨੇ ਪੂਰਨ ਸੇਵਾ ਨਿਭਾਈ |