02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਦੀ ਹੋਲਸੇਲ ਕੈਮਿਸਟ ਐਸੋਸੀਏਸ਼ਨ ਨੇ ਅਰੁਣ ਨਾਰੰਗ ਦੇ ਜਨਮ ਦਿਨ 'ਤੇ ਲਗਾਇਆ ਖ਼ੂਨਦਾਨ ਕੈਂਪ

Ad Position 21
No active advertisement
ਅਜੀਤ ਡੈਸਕ 23-11-2025
ਅਬੋਹਰ, 22 ਨਵੰਬਰ (ਵਿਵੇਕ ਹੂੜੀਆ)-'ਆਪ' ਦੇ ਹਲਕਾ ਇੰਚਾਰਜ ਅਰੁਣ ਨਾਰੰਗ ਦੇ ਜਨਮ ਦਿਨ 'ਤੇ ਦੀ ਹੋਲਸੇਲ ਕੈਮਿਸਟ ਐਸੋਸੀਏਸ਼ਨ ਨੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿਚ ਖ਼ੂਨਦਾਨ ਕੈਂਪ ਲਗਾਇਆ | ਜਿਸ ਵਿਚ ਐਸੋਸੀਏਸ਼ਨ ਅਤੇ 'ਆਪ' ਵਰਕਰਾਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਗਾਬਾ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਨੇ 'ਆਪ' ਦੇ ਹਲਕਾ ਇੰਚਾਰਜ ਦਾ ਉੱਥੇ ਪਹੁੰਚਣ 'ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ | ਅਰੁਣ ਨਾਰੰਗ ਨੇ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਨੇ ਖ਼ੂਨਦਾਨ ਕੈਂਪ ਲਗਾ ਕੇ ਮਨੁੱਖਤਾ ਲਈ ਇੱਕ ਨੇਕ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨੀਆਂ ਵਲੋਂ ਦਾਨ ਕੀਤਾ ਗਿਆ ਖ਼ੂਨ ਕਿਸੇ ਦੀ ਕੀਮਤੀ ਜਾਨ ਬਚਾਉਣ ਵਿਚ ਲਾਭਦਾਇਕ ਹੋਵੇਗਾ | ਐਸੋਸੀਏਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਰਣਧੀਰ ਗਾਬਾ ਨੇ ਦੱਸਿਆ ਕਿ ਹਸਪਤਾਲ ਦੇ ਬਲੱਡ ਬੈਂਕ ਵਿਚ ਖ਼ੂਨ ਦੀ ਘਾਟ ਸੀ, ਜਿਸ ਕਾਰਨ ਉਨ੍ਹਾਂ ਖ਼ੂਨਦਾਨ ਕੈਂਪ ਲਾਉਣ ਦਾ ਫ਼ੈਸਲਾ ਲਿਆ ਹੈ | ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਨਾ ਸਿਰਫ਼ ਸਰਗਰਮੀ ਨਾਲ ਹਿੱਸਾ ਲਿਆ ਸਗੋਂ ਖ਼ੂਨਦਾਨ ਵੀ ਕੀਤਾ | ਇਸ ਮੌਕੇ 'ਆਪ' ਆਗੂ ਐਡਵੋਕੇਟ ਹਰਪ੍ਰੀਤ ਸਿੰਘ ਨੇ ਵੀ ਖ਼ੂਨਦਾਨ ਕੀਤਾ | ਰਜਿੰਦਰ ਕੰਬੋਜ, ਹਰਬੰਸ ਸਿੰਘ, ਪਰਵਿੰਦਰਪਾਲ ਰਾਜਾ, ਚੇਅਰਮੈਨ ਮਨੋਜ ਮਿੱਤਲ, ਨਵੀਨ ਧੂੜੀਆ, ਗੌਰਵ ਅਹੂਜਾ, ਗਗਨ ਭਾਰਦਵਾਜ, ਅਭੀ ਵਧਵਾ, ਹੈਪੀ ਕੁੱਕੜ, ਤਜਿੰਦਰ ਸਿੰਘ ਖ਼ਾਲਸਾ, ਸਤਿੰਦਰ ਚਾਵਲਾ, ਸੁਨੀਲ ਵਧਵਾ, ਸ਼ਕਤੀ ਨਾਗਪਾਲ, ਸੁਖਵਿੰਦਰ ਸਿੰਘ, ਕਿ੍ਸ਼ਨਾ ਚੋਪੜਾ, ਮਨੂ ਸਿੰਘ ਵਧਵਾ, ਰਾਜੇਸ਼ ਸੇਤੀਆ, ਸੁਖਵਿੰਦਰ ਸਿੰਘ ਸੱਗੂ, ਜਸਪਿੰਦਰ ਸਿੰਘ ਜਾਖੜ, ਅਸ਼ੋਕ ਗਰਗ, ਗਣੇਸ਼ ਸਬਲਾਨੀਆ ਕੌਂਸਲਰ, ਕਰਨ ਨਾਰੰਗ, ਸੁਨੀਲ ਸਿਡਾਨਾ, ਸਤੀਸ਼ ਵਾਟਸ, ਸੁਰੇਸ਼ ਕੰਬੋਜ ਤੋਂ ਇਲਾਵਾ ਬਲੱਡ ਬੈਂਕ ਦੀ ਟੀਮ ਤੋਂ ਨਰੇਸ਼ ਕੁਮਾਰ, ਭਾਗੀਰਥ, ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ 25 ਨੂੰ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੱਢੀ ਗਈ ਵਿਸ਼ਾਲ ਸੰਧਿਆ ਫੇਰੀ
Ad Position 24
No active advertisement