02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਜ਼ਿਲ੍ਹਾ ਪੱਧਰੀ ਆਈ.ਆਈ.ਸੀ. ਡਬਲਯੂ ਪੇਂਟਿੰਗ ਮੁਕਾਬਲਿਆਂ 'ਚ ਕੇਰਾ ਖੇੜਾ ਸਕੂਲ ਰਿਹਾ ਜੇਤੂ

Ad Position 21
No active advertisement
ਅਜੀਤ ਡੈਸਕ 23-11-2025
ਬੱਲੂਆਣਾ, 22 ਨਵੰਬਰ (ਜਸਮੇਲ ਸਿੰਘ ਢਿੱਲੋਂ)-ਜ਼ਿਲ੍ਹਾ ਪੱਧਰੀ ਆਈ.ਆਈ.ਸੀ.ਡਬਲਯੂ ਪੇਂਟਿੰਗ ਮੁਕਾਬਲੇ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਵਿਖੇ ਕਰਵਾਏ ਗਏ | ਵੱਖ-ਵੱਖ ਗਰੁੱਪਾਂ ਅਤੇ ਥੀਮਾਂ ਵਿਚਕਾਰ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਰਾ ਖੇੜਾ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ | ਜਿਸ ਦੌਰਾਨ ਰੈੱਡ ਗਰੁੱਪ ਵਿਚ ਜਸ਼ਨਦੀਪ ਕੌਰ ਨੇ ਪਹਿਲਾ, ਰਜਨੀ ਬਾਲਾ ਨੇ ਦੂਜਾ, ਵਾਈਟ ਗਰੁੱਪ ਵਿਚ ਹਰਕੀਰਤਨ ਕੌਰ ਨੇ ਪਹਿਲਾ ਅਤੇ ਭੂਮਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਹ ਵਿਦਿਆਰਥੀ ਸਟੇਟ ਪੱਧਰ ਦੇ ਮੁਕਾਬਲੇ ਲਈ ਚੁਣੇ ਗਏ | ਇਨ੍ਹਾਂ ਮੁਕਾਬਲਿਆਂ ਲਈ ਵਿਦਿਆਰਥੀਆਂ ਦੀ ਤਿਆਰੀ ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਅਤੇ ਮੈਡਮ ਪਰਮਜੀਤ ਕੌਰ ਵਲੋਂ ਕਰਵਾਈ ਗਈ | ਪਿ੍ੰਸੀਪਲ ਮੈਡਮ ਦੀਪਿਕਾ ਠਾਕੁਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਅੰਤਰ-ਜ਼ੋਨਲ ਯੁਵਕ ਮੇਲ 'ਚ ਅਭਿਸ਼ੇਕ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਝੂਠੀ ਵਾਹੋ ਵਾਹੀ ਛੱਡ ਅਬੋਹਰ ਲਈ ਦੂਸਰੇ ਸ਼ਹਿਰਾਂ ਜਿੰਨੀ ਗਰਾਂਟ ਜਾਰੀ ਕਰਵਾਉਣ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ-ਵਿਧ...
Ad Position 24
No active advertisement