02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵਿਖੇ ਵਿਦਿਆਰਥੀਆਂ ਲਈ ਫੇਅਰਵੈੱਲ ਪਾਰਟੀ 'ਸਫ਼ਰ-ਏ-ਸਾਂਝ' ਕਰਵਾਈ <br/>

Ad Position 21
No active advertisement
ਅਜੀਤ ਡੈਸਕ 23-11-2025
ਤਲਵੰਡੀ ਸਾਬੋ, 22 ਨਵੰਬਰ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵਿਖੇ ਸੈਸ਼ਨ 2025-2026 ਦੌਰਾਨ ਵੱਖ-ਵੱਖ ਕੋਰਸਾਂ ਅਤੇ ਬੀ.ਸੀ.ਏ. ਨੂੰ ਪੂਰਾ ਕਰਨ ਜਾ ਰਹੇ ਵਿਦਿਆਰਥੀਆਂ ਲਈ ਫੇਅਰਵੈਲ ਪਾਰਟੀ 'ਸਫ਼ਰ-ਏ-ਸਾਂਝ' ਕਰਵਾਈ ਗਈ | ਵਿਭਾਗੀ ਪ੍ਰਬੰਧਕਾਂ ਵਲੋਂ ਜਾਰੀ ਪ੍ਰੈੱਸ ਬਿਆਨ ਮੁਤਾਬਿਕ ਇਸ ਪਾਰਟੀ ਦਾ ਸੰਚਾਲਨ ਵਿਭਾਗ ਵਲੋਂ ਗਠਿਤ ਕੀਤੀ ਗਈ ਪ੍ਰਬੰਧਕੀ ਕਮੇਟੀ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ | ਪਾਰਟੀ ਦਾ ਆਗਾਜ਼ ਵਿਭਾਗ ਦੇ ਮੁਖੀ ਪ੍ਰੋਫੈਸਰ (ਡਾ.) ਨਵਦੀਪ ਗੋਇਲ ਵਲੋਂ ਦੀਪ ਜਗਾਕੇ ਕੀਤਾ ਗਿਆ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕੋਰਸ ਪੂਰਾ ਕਰਨ ਜਾ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਗਲੇਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ | ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ | ਉਨ੍ਹਾਂ ਨੇ ਗਾਇਕੀ, ਸ਼ਾਇਰੀ ਤੇ ਭੰਗੜੇ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਰਪੂਰ ਰੰਗ ਬੰਨਿ੍ਹਆ | ਫੇਅਰਵੈਲ ਜੱਜਮੇਂਟ ਕਮੇਟੀ ਨੇ ਮਿਸਟਰ ਫੇਅਰਵੈਲ ਅਨਮੋਲਪ੍ਰੀਤ ਸਿੰਘ (ਬੀ.ਸੀ.ਏ.), ਮਿਸ ਫੇਅਰਵੈਲ ਜਸ਼ਨਪ੍ਰੀਤ ਕੌਰ (ਬੀ.ਸੀ.ਏ.), ਮਿਸਟਰ ਹੈਂਡਸਮ ਸੌਰਵ ਕੁਮਾਰ (ਬੀ.ਟੈਕ, ਸੀ.ਐੱਸ.ਈ.) ਅਤੇ ਮਿਸ ਚਾਰਮਿੰਗ ਵਜੋਂ ਅਰਸ਼ਦੀਪ ਕੌਰ (ਬੀ.ਟੈਕ, ਸੀ.ਐੱਸ.ਈ.) ਨੂੰ ਚੁਣਿਆ | ਪ੍ਰੋਗਰਾਮ ਦਾ ਲਗਭਗ 250 ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਆਨੰਦ ਮਾਣਿਆ | ਪ੍ਰੋਗਰਾਮ ਕੋਆਰਡੀਨੇਟਰ ਡਾ. ਜਸਬੀਰ ਸਿੰਘ ਨੇ ਫੇਅਰਵੈੱਲ ਪਾਰਟੀ ਦੇ ਸਫ਼ਲ ਆਯੋਜਨ ਲਈ ਕੈਂਪਸ ਡਾਇਰੈਕਟਰ ਪ੍ਰੋਫੈਸਰ (ਡਾ:) ਅਮਨਦੀਪ ਸਿੰਘ, ਪ੍ਰਬੰਧਕੀ ਕਮੇਟੀ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਕੋ-ਕੋਆਰਡੀਨੇਟਰ ਡਾ: ਰਜਿੰਦਰ ਕੁਮਾਰ ਤੋਂ ਇਲਾਵਾ ਅਧਿਆਪਨ ਤੇ ਗੈਰ-ਅਧਿਆਪਨ ਅਮਲਾ ਵੀ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬੱਲੋ੍ਹ 'ਚ ਨਗਰ ਕੀਰਤਨ ਦੇ ਸਬੰਧ 'ਚ ਸਫ਼ਾਈ ਮੁਹਿੰਮ ਵਿੱਢੀ <br/> ਅਗਲੀ ਖ਼ਬਰ ਅੰਤਰ-ਜ਼ੋਨਲ ਯੁਵਕ ਮੇਲ 'ਚ ਅਭਿਸ਼ੇਕ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24
No active advertisement