ਮਮਦੋਟ, 23 ਨਵੰਬਰ (ਸੁਖਦੇਵ ਸਿੰਘ ਸੰਗਮ)-ਸਰਹੱਦੀ ਖੇਤਰ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਰਹੀ ਸਿਟੀ ਹਾਰਟ ਸਕੂਲ ਮਮਦੋਟ ਦੀ ਦੋ ਦਿਨਾਂ ਸਪੋਰਟਸ ਮੀਟ ਸਮਾਪਤ ਹੋ ਗਈ | ਦੂਜੇ ਦਿਨ ਸਪੋਰਟਸ ਮੀਟ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਫ਼ਿਰੋਜ਼ਪੁਰ ਆਰਮੀ ਦੇ ਲੈਫ਼ਟੀਨੈਂਟ ਕਰਨਲ ਕਮਲਿੰਦਰਾ ਸਿੰਘ ਵਲੋਂ ਕਰਵਾਈ ਗਈ | ਇਸ ਮੌਕੇ ਲੈਫ਼ਟੀਨੈਂਟ ਕਰਨਲ ਕਮਲਿੰਦਰਾ ਸਿੰਘ ਨੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਬਾਅਦ ਸਕੂਲ ਦੇ ਚਾਰਾਂ ਹਾਊਸਾਂ ਵਿਚਾਲੇ ਹੋ ਰਹੇ ਖੇਡ ਮੁਕਾਬਲਿਆਂ ਦੇ ਬਾਕੀ ਰਹਿੰਦੇ ਸੈਮੀ ਫਾਈਨਲ ਅਤੇ ਫਾਈਨਲ ਮੁਕਾਬਲੇ ਕਰਵਾਏ ਗਏ | ਇਹਨਾਂ ਖੇਡਾਂ ਵਿਚ ਵਾਲੀਬਾਲ, ਖੋ-ਖੋ, ਕਬੱਡੀ, ਰੱਸਾਕਸ਼ੀ, ਸਾਈਕਲਿੰਗ, ਡੋਜ਼ ਬਾਲ ਅਤੇ ਕਈ ਹੋਰ ਖੇਡ ਮੁਕਾਬਲੇ ਦੇ ਫਾਈਨਲ ਮੁਕਾਬਲੇ ਕਰਵਾਏ ਗਏ | ਮੀਟ ਦੌਰਾਨ ਖੇਡਾਂ ਦੇ ਨਾਲ-ਨਾਲ ਬੱਚਿਆਂ ਦੇ ਭੰਗੜਾ ਅਤੇ ਗਿੱਧੇ ਦੇ ਵੀ ਪ੍ਰੋਗਰਾਮ ਕਰਵਾਏ ਗਏ | ਇਸ ਆਖ਼ਰੀ ਦਿਨ ਦੀਆਂ ਖੇਡਾਂ ਵਿਚ ਪਹਿਲੇ ਸਥਾਨ ਦੀ ਟਰਾਫ਼ੀ ਦੋ ਹਾਊਸਾਂ ਨੇ ਇਕੱਠਿਆਂ ਆਪਣੇ ਨਾਮ ਕੀਤੀ | ਇਹ ਦੋਨਾਂ ਹਾਊਸਾਂ ਡਾ. ਬੀ.ਆਰ.ਅੰਬੇਦਕਰ ਹਾਊਸ ਅਤੇ ਮਦਰ ਟਰੇਸਾ ਹਾਊਸ ਨੇ 167 ਨੰਬਰ ਹਾਸਿਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਦੂਜੇ ਸਥਾਨ 'ਤੇ ਰਹਿੰਦੇ ਹੋਏ ਏ.ਪੀ.ਜੇ. ਅਬਦੁਲ ਕਲਾਮ ਹਾਊਸ ਨੇ 156 ਨੰਬਰ ਪ੍ਰਾਪਤ ਕੀਤੇ ਅਤੇ ਤੀਜੇ ਸਥਾਨ 'ਤੇ ਰਬਿੰਦਰ ਨਾਥ ਟੈਗੋਰ ਹਾਊਸ ਨੇ 105 ਨੰਬਰ ਪ੍ਰਾਪਤ ਕੀਤੇ | ਅਖੀਰ ਵਿਚ ਸਕੂਲ ਦੀ ਪਿ੍ੰਸੀਪਲ ਮੈਡਮ ਰਜਨੀ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਦੇ ਮੈਨੇਜਮੈਂਟ ਮੈਨੇਜਰ ਰਵੀ ਕਾਂਤਾ, ਅਭਿਸ਼ੇਕ ਸ਼ਰਮਾ ਯੂ.ਐੱਸ.ਏ, ਮੈਡਮ ਮੀਨਾਕਸ਼ੀ ਸ਼ਰਮਾ, ਡੀ.ਪੀ. ਮਾਸਟਰ ਹਰਦੀਪ ਸਿੰਘ, ਮੰਗਤ ਰਾਮ, ਮੈਡਮ ਸੁਰਿੰਦਰ ਕੌਰ, ਮੈਡਮ ਸਿਮਰਨਜੀਤ ਕੌਰ, ਮੈਡਮ ਜੋਤੀ, ਮੈਡਮ ਵਿਧੀ, ਮੈਡਮ ਸਿਮਰਨ, ਬੰਟੀ, ਮੰਗਤ ਸਿੰਘ , ਰਿਤਿਕ , ਸ਼ੇਖਰ , ਹਰਜਿੰਦਰ, ਅਭਿਸ਼ੇਕ ਰਾਮਪਾਲ ਆਦਿ ਮੌਜੂਦ ਸਨ |