19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਐਚ.ਐੱਸ.ਆਵਲਾ ਫਾਊਂਡੇਸ਼ਨ ਨੇ 6 ਪਿੰਡਾਂ ਨੂੰ ਮੋਰਚਰੀ ਫ਼ਰੀਜ਼ਰ ਮੁਹੱਈਆ ਕਰਵਾਇਆ

ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ)- ਐਚ. ਐੱਸ.

Ad Position 21
No active advertisement
ਪੰਚਾਇਤ ਨੂੰ ਮ੍ਰਿਤਕ ਦੇਹ ਰੱਖਣ ਲਈ ਫਰੀਜ਼ਰ ਦਿੰਦੇ ਹੋਏ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ। ਤਸਵੀਰ-ਕਪਿਲ ਕੰਧਾਰੀ 20-09-2026
ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ)- ਐਚ.ਐੱਸ. ਆਂਵਲਾ ਫਾਊਂਡੇਸ਼ਨ ਵਲੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਰਹਿਨੁਮਾਈ ਹੇਠ ਇਲਾਕੇ ਦੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਗੁਰੂਹਰਸਹਾਏ ਦੇ ਨੇੜਲੇ ਛੇ ਪਿੰਡਾਂ ਲਈ ਮੋਰਚਰੀ ਰੈਫ੍ਰਿਜਰੇਟਰ (ਫਰੀਜ਼ਰ) ਮੁਹੱਈਆ ਕਰਵਾਇਆ ਗਿਆ ਹੈ। ਫਾਊਂਡੇਸ਼ਨ ਵਲੋਂ ਪਿੰਡ ਮੇਘਾ ਰਾਏ ਉਤਾੜ, ਬਸਤੀ ਵਲੂ ਸਿੰਘ ਵਾਲਾ, ਮੇਘਾ ਰਾਏ ਹਠਾੜ, ਚੱਕ ਮਾਦੀ ਕੇ, ਬਹਾਦਰ ਕੇ ਅਤੇ ਗੁਰੂ ਨਾਨਕ ਨਗਰ ਆਦੀ ਪਿੰਡਾਂ ਲਈ ਇਹ ਫਰੀਜ਼ਰ ਉਪਲਬਧ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮੇਘਾ ਰਾਏ ਉਤਾੜ, ਬਸਤੀ ਵਲੂ ਸਿੰਘ ਵਾਲਾ, ਮੇਘਾ ਰਾਏ ਹਠਾੜ, ਚੱਕ ਮਾਦੀ ਕੇ, ਬਹਾਦਰ ਕੇ ਤੇ ਗੁਰੂ ਨਾਨਕ ਨਗਰ ਗ੍ਰਾਮ ਪੰਚਾਇਤ ਵਲੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੂੰ ਇਕ ਬੇਨਤੀ ਪੱਤਰ ਦੇ ਕੇ ਪਿੰਡ ਵਿਚ ਮੋਰਚਰੀ ਫ਼ਰੀਜ਼ਰ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਸੀ। ਪੰਚਾਇਤ ਵਲੋਂ ਦੱਸਿਆ ਗਿਆ ਸੀ ਕਿ ਇਨ੍ਹਾਂ ਪਿੰਡਾਂ ਵਿਚ ਮੋਰਚਰੀ ਫਰੀਜ਼ਰ ਦੀ ਸਹੂਲਤ ਨਾ ਹੋਣ ਕਾਰਨ ਕਿਸੇ ਵਿਅਕਤੀ ਦੀ ਮੌਤ ਹੋਣ ਉਪਰੰਤ ਮ੍ਰਿਤਕ ਦੇਹ ਨੂੰ ਸੁਰੱਖਿਅਤ ਰੱਖਣ ਵਿਚ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਪਰਿਵਾਰਾਂ ਲਈ ਅਜਿਹੇ ਸਮੇਂ ਵਿਚ ਮ੍ਰਿਤਕ ਦੇਹ ਨੂੰ ਰੱਖਣ ਲਈ ਯੋਗ ਪ੍ਰਬੰਧ ਕਰਨਾ ਮੁਸ਼ਕਲ ਹੋ ਜਾਂਦਾ ਹੈ। ਪੰਚਾਇਤ ਦੀ ਇਸ ਮੰਗ ਨੂੰ ਧਿਆਨ ਵਿਚ ਰੱਖਦਿਆਂ ਐਚ.ਐੱਸ. ਆਂਵਲਾ ਫਾਊਂਡੇਸ਼ਨ ਵਲੋਂ ਨਾ ਸਿਰਫ਼ ਮੇਘਾ ਰਾਏ ਉਤਾੜ, ਸਗੋਂ ਇਲਾਕੇ ਦੇ ਹੋਰ ਨੇੜਲੇ ਪਿੰਡਾਂ ਵਿਚ ਵੀ ਇਹ ਸਹੂਲਤ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਇਸ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਲੋੜ ਪੈਣ ’ਤੇ ਮ੍ਰਿਤਕ ਦੇਹ ਨੂੰ ਕੁੱਝ ਸਮੇਂ ਲਈ ਸੁਰੱਖਿਅਤ ਰੱਖਣ ਦੀ ਸਹੂਲਤ ਮਿਲ ਸਕੇਗੀ ਤੇ ਦੁੱਖ ਦੀ ਘੜੀ ਵਿਚ ਪਰਿਵਾਰਕ ਮੈਂਬਰਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਕੁੱਝ ਹੱਦ ਤੱਕ ਘੱਟ ਹੋਵੇਗੀ। ਇਸ ਮੌਕੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਅਤੇ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦਿਆਂ ਸਮਾਜ ਸੇਵਾ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਰੂਪਨਗਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਅਗਲੀ ਖ਼ਬਰ ਬੇਰੁਜ਼ਗਾਰ ਉਪਵੈਦ ਡਿਪਲੋਮਾ ਧਾਰਕਾਂ ਨੇ 27 ਸਤੰਬਰ ਨੂੰ ਸਿਹਤ ਮੰਤਰੀ ਦੀ ਕੋਠੀ ਘੇਰਨ ਦਾ ਕੀਤਾ ਐਲਾਨ
Ad Position 24