19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

‘ਹਰ ਸੁਆਦ ਦੀ ਸ਼ੁਰੂਆਤ ਮਿੱਟੀ ਤੋਂ ਹੁੰਦੀ ਹੈ’- ਰਾਜਪਾਲ ਕਟਾਰੀਆ

ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਨੂੰ ਸਿਰਫ਼ ਖੇਤੀਬਾੜੀ ਜਿਨਸਾਂ ਦੇ ਉਤਪਾਦਨ ਤੱਕ ਸੀਮਤ ਰਹਿਣ ਦੀ ਬਜਾਏ ਮੁੱਲ-ਵਰਧਿਤ ਖ਼ੁਰਾਕ ਅਰਥਵਿਵਸਥਾ ਵੱਲ ਵਧਣਾ ਪਵੇਗਾ। ਇਸ ਲਈ ਕਿਸਾਨਾਂ, ਰਸੋਈਆਂ, ਖ਼ੁਰਾਕ ਪ੍ਰੋਸੈਸਿੰਗ ਉਦਯੋਗ ਤੇ ਬਾਜ਼ਾਰ ਵਿਚਕਾਰ ਮਜ਼ਬੂਤ ਤਾਲਮੇਲ ਜ਼ਰੂਰੀ ਹੈ।

Ad Position 21
No active advertisement
ਅਜੀਤ ਡੈਸਕ 20-09-2026
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)- ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਪੰਜਾਬ ਨੂੰ ਸਿਰਫ਼ ਖੇਤੀਬਾੜੀ ਜਿਨਸਾਂ ਦੇ ਉਤਪਾਦਨ ਤੱਕ ਸੀਮਤ ਰਹਿਣ ਦੀ ਬਜਾਏ ਮੁੱਲ-ਵਰਧਿਤ ਖ਼ੁਰਾਕ ਅਰਥਵਿਵਸਥਾ ਵੱਲ ਵਧਣਾ ਪਵੇਗਾ। ਇਸ ਲਈ ਕਿਸਾਨਾਂ, ਰਸੋਈਆਂ, ਖ਼ੁਰਾਕ ਪ੍ਰੋਸੈਸਿੰਗ ਉਦਯੋਗ ਤੇ ਬਾਜ਼ਾਰ ਵਿਚਕਾਰ ਮਜ਼ਬੂਤ ਤਾਲਮੇਲ ਜ਼ਰੂਰੀ ਹੈ। ਸੈਕਟਰ-17 ਸਥਿਤ ਪਰੇਡ ਮੈਦਾਨ ਵਿਖੇ ਸ਼ੈਫੈਕਸ ਇੰਡੀਆ 2026 ਦਾ ਉਦਘਾਟਨ ਕਰਦਿਆਂ ਕਟਾਰੀਆ ਨੇ ਕਿਹਾ ਕਿ ਸਿਹਤਮੰਦ ਭੋਜਨ ਦੀ ਸ਼ੁਰੂਆਤ ਸਿਹਤਮੰਦ ਮਿੱਟੀ ਤੋਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਮਿੱਟੀ ਦੀ ਗੁਣਵੱਤਾ ਵਿਚ ਆ ਰਹੀ ਗਿਰਾਵਟ ਦੇ ਪ੍ਰਭਾਵ ਹੁਣ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਮੋਟੇ ਅਨਾਜ ਅਤੇ ਜੈਵਿਕ ਉਤਪਾਦਾਂ ਵਰਗੀਆਂ ਘੱਟ ਬੋਝ ਵਾਲੀਆਂ ਫ਼ਸਲਾਂ ਨੂੰ ਅਪਣਾਉਣਾ ਸਿਰਫ਼ ਸੁਆਦ ਦਾ ਮਾਮਲਾ ਨਹੀਂ, ਸਗੋਂ ਦੇਸ਼ ਦੀ ਸਿਹਤ ਪ੍ਰਤੀ ਜ਼ਿੰਮੇਵਾਰੀ ਵੀ ਹੈ। ਤਿੰਨ ਰੋਜ਼ਾ ਇਸ ਪ੍ਰਦਰਸ਼ਨੀ ਵਿਚ 700 ਤੋਂ ਵੱਧ ਰਸੋਈਏ ਚਿੱਟੇ ਪਹਿਰਾਵੇ ਵਿਚ ਸ਼ਾਮਲ ਹੋਏ, ਜਿਸ ਨਾਲ ਸਮਾਗਮ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਪੰਜਾਬ ਸਰਕਾਰ ਦੇ ਖ਼ੁਰਾਕ ਪ੍ਰੋਸੈਸਿੰਗ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਨੇ ਭਾਰਤੀ ਕੰਪਨੀਆਂ ਵਲੋਂ ਕੀਤੇ ਜਾ ਰਹੇ ਨਵੇਂ ਖੁਰਾਕੀ ਪ੍ਰਯੋਗਾਂ ਦੀ ਸ਼ਲਾਘਾ ਕੀਤੀ। ਪੀ.ਐਚ.ਡੀ.ਸੀ.ਸੀ.ਆਈ. ਪੰਜਾਬ ਸਟੇਟ ਚੈਪਟਰ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਕਿਹਾ ਕਿ ਪ੍ਰਦਰਸ਼ਨੀ ਵਿਚ ਨਵੇਂ ਖੁਰਾਕੀ ਉਤਪਾਦਾਂ, ਪ੍ਰਾਹੁਣਚਾਰੀ ਖੇਤਰ ਨਾਲ ਸਬੰਧਿਤ ਹੱਲਾਂ ਤੇ ਆਕਰਸ਼ਕ ਪਾਕ ਕਲਾਵਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਪੁੱਜੇ। ਉਨ੍ਹਾਂ ਕਿਹਾ ਕਿ ਸ਼ੈਫੈਕਸ ਇੰਡੀਆ 2026 ਦਾ ਮੁੱਖ ਕੇਂਦਰ ਵਪਾਰਕ ਗਤੀਵਿਧੀਆਂ ਹਨ ਜਿਸ ਤਹਿਤ ਖ਼ੁਰਾਕ ਉੱਦਮਾਂ, ਪ੍ਰੋਸੈਸਿੰਗ ਇਕਾਈਆਂ, ਸਪਲਾਇਰਾਂ ਤੇ ਉਦਯੋਗ ਮਾਹਿਰਾਂ ਨੂੰ ਇੱਕ ਮੰਚ ’ਤੇ ਲਿਆਂਦਾ ਗਿਆ ਹੈ। ਵੱਡੀ ਗਿਣਤੀ ਵਿਚ ਲੋਕਾਂ ਦੀ ਸ਼ਮੂਲੀਅਤ ਨੇ ਪ੍ਰਦਰਸ਼ਨੀ ਨੂੰ ਵਿਆਪਕ ਜਨਤਕ ਖਿੱਚ ਵੀ ਪ੍ਰਦਾਨ ਕੀਤੀ ਹੈ। ‘ਸ਼ੈਫੈਕਸ ਇੰਡੀਆ 2026’ 20 ਸਤੰਬਰ ਤੱਕ ਜਾਰੀ ਰਹੇਗਾ। ਪ੍ਰਦਰਸ਼ਨੀ ਵਿਚ ਆਚਾਰਿਆ ਮਨੀਸ਼ ਤੇ ਰਸੋਈਏ ਵਿਕਾਸ ਚਾਵਲਾ ਸਮੇਤ ਕਈ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਹੋਣਗੀਆਂ, ਜੋ ਸੁਪਰ ਫੂਡ ਅਤੇ ਸਿਹਤਮੰਦ ਵਿਅੰਜਨਾਂ ਰਾਹੀਂ ਭਾਰਤ ਵਿਚ ਜਨ ਸਿਹਤ ਨੂੰ ਬਿਹਤਰ ਬਣਾਉਣ ਸਬੰਧੀ ਵਿਚਾਰ-ਵਟਾਂਦਰਾ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਏ.ਆਰ.-ਸੀਫੈਟ ਅਬੋਹਰ ਵਿਖੇ ਅਨੁਸੂਚਿਤ ਜਾਤੀ ਕਿਸਾਨਾਂ ਲਈ ਤਿੰਨ ਰੋਜ਼ਾ ਬਿਸਕੁਟ ਨਿਰਮਾਣ ਸਿਖਲਾਈ ਸਮਾਪਤ ਅਗਲੀ ਖ਼ਬਰ ਗਾਡਵਿਨ ਪਬਲਿਕ ਸਕੂਲ ਘੱਲੂ ਵਿਖੇ ਰਾਜ ਪੱਧਰੀ ਅੰਡਰ-17 ਵੁਸ਼ੂ ਮੁਕਾਬਲਿਆਂ ਦਾ ਸ਼ਾਨਦਾਰ ਸਮਾਪਤੀ
Ad Position 24